ਓਮੀਕ੍ਰੋਨ ਨੂੰ ਲੈ ਕੇ ਏਮਜ਼ ਡਾਇਰੈਕਟਰ ਗੁਲੇਰੀਆ ਦੀ ਚਿਤਾਵਨੀ, ਕਿਹਾ- ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

Wednesday, Dec 22, 2021 - 05:38 PM (IST)

ਓਮੀਕ੍ਰੋਨ ਨੂੰ ਲੈ ਕੇ ਏਮਜ਼ ਡਾਇਰੈਕਟਰ ਗੁਲੇਰੀਆ ਦੀ ਚਿਤਾਵਨੀ, ਕਿਹਾ- ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

ਨੈਸ਼ਨਲ ਡੈਸਕ- ਦੇਸ਼ ਦੇ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਕੇਂਦਰ ਸਰਕਾਰ ਅਲਰਟ ਹੋ ਗਈ ਹੈ। ਕੇਂਦਰ ਨੇ ਸੂਬਿਆਂ ਨੂੰ ਇਸ ਬਾਰੇ ਚੌਕਸ ਰਹਿਣ ਲਈ ਕਿਹਾ ਹੈ। ਉੱਥੇ ਹੀ ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਵੀ ਓਮੀਕ੍ਰੋਨ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਡਾ. ਗੁਲੇਰੀਆ ਨੇ ਕਿਹਾ ਕਿ ਹੁਣ ਤੱਕ ਮਿਲੇ ਡਾਟਾ ਅਨੁਸਾਰ ਓਮੀਕ੍ਰੋਨ 'ਚ ਹਲਕੀ ਬੀਮਾਰੀ ਦੇ ਲੱਛਣ ਦਿੱਸ ਰਹੇ ਹਨ, ਇਸ 'ਚ ਗੰਭੀਰ ਬੀਮਾਰੀ ਦੇ ਲੱਛਣ ਹਾਲੇ ਨਹੀਂ ਹਨ। 

ਇਹ ਵੀ ਪੜ੍ਹੋ : ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਕੀਤੀ PM ਮੋਦੀ ਦੀ ਤਾਰੀਫ਼, ਨਿਸ਼ਾਨੇ 'ਤੇ ਕਾਂਗਰਸ

ਡਾ. ਗੁਲੇਰੀਆ ਨੇ ਕਿਹਾ ਕਿ ਇਸ ਨੂੰ ਜਾਣਨ ਲਈ ਹਾਲੇ ਹੋਰ ਡਾਟਾ ਚਾਹੀਦਾ, ਜਿਵੇਂ-ਜਿਵੇਂ ਮਾਮਲੇ ਵਧਣਗੇ, ਸਾਨੂੰ ਇਸ ਦੇ ਲੱਛਣਾਂ ਬਾਰੇ ਹੋਰ ਜਾਣਕਾਰੀ ਮਿਲੇਗੀ। ਉਨ੍ਹਾਂ ਕਿਹਾ ਕਿ ਗੁਲੇਰੀਆ ਨੇ ਕਿਹਾ ਕਿ ਓਮੀਕ੍ਰੋਨ ਜ਼ਿਆਦਾ ਸੰਕ੍ਰਾਮਕ ਹੈ ਅਤੇ 2 ਚੀਜ਼ਾਂ ਬਹੁਤ ਜ਼ਰੂਰੀ ਹਨ- ਇਕ ਵੈਕਸੀਨ ਦੀ ਡੋਜ਼ ਲਗਾਉਣਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨ ਨਹੀਂ ਲਗਾਈ ਹੈ, ਉਨ੍ਹਾਂ ਨੂੰ ਅੱਗੇ ਆ ਕੇ ਵੈਕਸੀਨ ਦੀ ਡੋਜ਼ ਲਗਾਉਣੀ ਚਾਹੀਦੀ ਅਤੇ ਦੂਜਾ ਹੈ ਕੋਰੋਨਾ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ। ਉੱਥੇ ਹੀ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ.ਕੇ. ਪਾਲ ਨੇ ਕਿਹਾ ਕਿ ਹੁਣ ਜੋ ਸਥਿਤੀ ਹੈ, ਉਸ 'ਚ ਕੋਈ ਤਬਦੀਲੀ ਨਹੀਂ ਹੈ। ਵਾਇਰਸ ਹਮੇਸ਼ਾ ਸ਼ੁਰੂਆਤੀ ਪੜਾਵਾਂ 'ਚ ਹਲਕੇ ਲੱਛਣਾਂ ਨਾਲ ਆਉਂਦਾ ਹੈ ਅਤੇ ਹੌਲੀ-ਹੌਲੀ ਵਧਦਾ ਹੈ। ਅਸੀਂ ਇਸ 'ਤੇ ਨਜ਼ਰ ਬਣਾਏ ਹੋਏ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਸੂਬਿਆਂ ਨੂੰ ਚਿੱਠੀ ਲਿਖ ਕੇ ਜਾਂਚ 'ਚ ਤੇਜ਼ੀ ਲਿਆਉਣ ਅਤੇ ਵਾਰ ਰੂਮ ਐਕਟਿਵ ਕਰਨ ਦੇ ਨਾਲ ਹੀ ਕਿਹਾ ਕਿ ਜੇਕਰ ਜ਼ਰੂਰਤ ਪਏ ਤਾਂ ਰਾਜ ਨਾਈਟ ਕਰਫਿਊ ਲਗਾ ਸਕਦੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News