ਅਹਿਮਦਾਬਾਦ ਬੰਬ ਵਿਸਫੋਟ ਮਾਮਲੇ ’ਚ ਫੈਸਲੇ ’ਤੇ ਕਾਰਟੂਨ ਕਿਸੇ ਧਰਮ ਦੇ ਖਿਲਾਫ ਨਹੀਂ : ਭਾਜਪਾ
Tuesday, Feb 22, 2022 - 12:59 AM (IST)
ਅਹਿਮਦਾਬਾਦ– ਅਹਿਮਦਾਬਾਦ ਬੰਬ ਵਿਸਫੋਟ ਮਾਮਲੇ ’ਚ 38 ਵਿਅਕਤੀਆਂ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਉਪਰੰਤ ਭਾਜਪਾ ਦੀ ਗੁਜਰਾਤ ਇਕਾਈ ਵਲੋਂ ਟਵੀਟ ਕੀਤੇ ਗਏ ਕੈਰੀਕੈਚਰ ਨੂੰ ਟਵਿਟਰ ਵੱਲੋਂ ਹਟਾ ਦੇਣ ਦੇ ਇਕ ਦਿਨ ਬਾਅਦ ਸੋਮਵਾਰ ਨੂੰ ਸੱਤਾਧਾਰੀ ਪਾਰਟੀ ਨੇ ਦਾਅਵਾ ਕੀਤਾ ਕਿ ਉਹ ਕਾਰਟੂਨ ਅਸਲੀ ਤਸਵੀਰਾਂ ’ਤੇ ਆਧਾਰਿਤ ਸੀ ਅਤੇ ਇਸ 'ਚ ਕਿਸੇ ਧਰਮ ਜਾਂ ਭਾਈਚਾਰੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ।
ਇਹ ਖ਼ਬਰ ਪੜ੍ਹੋ- IND v WI : ਵਿੰਡੀਜ਼ ਟੀਮ ਦੇ ਨਾਂ ਜੁੜੇ ਟੀ20 ਦੇ ਇਹ ਖਰਾਬ ਰਿਕਾਰਡ
ਕਾਂਗਰਸ ਤੇ ਕੁਝ ਸਮਾਜਿਕ ਵਰਕਰਾਂ ਨੇ ਕਾਰਟੂਨ ਹਟਾਉਣ ਦੇ ਟਵਿਟਰ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਦਾਅਵਾ ਕੀਤਾ ਕਿ ਭਾਜਪਾ ਅਦਾਲਤ ਦੇ ਫੈਸਲੇ ਤੋਂ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਟਵੀਟ ਵਿਚ ਇਕ ਕਾਰਟੂਨ ਸੀ, ਜਿਸ 'ਚ ਕੁਝ ਆਦਮੀਆਂ ਨੂੰ ਟੋਪੀਆਂ ਪਹਿਨੇ ਵਿਖਾਇਆ ਗਿਆ ਸੀ, ਜੋ ਫ਼ਾਂਸੀ ਦੇ ਫੰਦੇ ਨਾਲ ਲਟਕੇ ਹੋਏ ਸਨ। ਇਸ ਦੇ ਪਿਛੋਕੜ ’ਚ ਇਕ ਤਿਰੰਗਾ ਅਤੇ ਬੰਬ ਧਮਾਕੇ ਨੂੰ ਦਰਸਾਉਣ ਵਾਲੀ ਫੋਟੋ ਸੀ, ਜਿਸ ਦੇ ਉੱਪਰਲੇ ਹਿੱਸੇ 'ਚ ਸੱਜੇ ਕੋਨੇ ’ਤੇ ‘ਸਤਿਆਮੇਵ ਜਯਤੇ’ ਲਿਖਿਆ ਹੋਇਆ ਸੀ। ਇਸ ਨੂੰ ਅਹਿਮਦਾਬਾਦ ’ਚ ਹੋਏ ਸਿਲਸਿਲੇਵਾਰ ਬੰਬ ਵਿਸਫੋਟਾਂ ਦੇ ਮਾਮਲੇ ’ਚ ਵਿਸ਼ੇਸ਼ ਅਦਾਲਤ ਦੇ ਫੈਸਲੇ ਦੇ ਇਕ ਦਿਨ ਬਾਅਦ ਸ਼ਨੀਵਾਰ ਨੂੰ ਗੁਜਰਾਤ ਭਾਜਪਾ ਦੇ ਅਧਿਕਾਰਤ ਟਵਿਟਰ ਹੈਂਡਲ ’ਤੇ ਪੋਸਟ ਕੀਤਾ ਗਿਆ ਸੀ।
ਇਹ ਖ਼ਬਰ ਪੜ੍ਹੋ- ਏਅਰਥਿੰਗਸ ਮਾਸਟਰਸ ਸ਼ਤਰੰਜ ਟੂਰਨਾਮੈਂਟ : ਡਿੰਗ ਲੀਰੇਨ ਦੇ ਨਾਂ ਰਿਹਾ ਪਹਿਲਾ ਦਿਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।