ਅਹਿਮਦਾਬਾਦ ''ਚ ਬੰਗਲਾਦੇਸ਼ੀ ਘੁਸਪੈਠੀਆਂ ਦੀਆਂ ਗੈਰ-ਕਾਨੂੰਨੀ ਉਸਾਰੀਆਂ ''ਤੇ ਚਲਿਆ ਬੁਲਡੋਜ਼ਰ
Wednesday, Apr 30, 2025 - 10:26 AM (IST)

ਅਹਿਮਦਾਬਾਦ- ਗੁਜਰਾਤ ਦੇ ਅਹਿਮਦਾਬਾਦ ’ਚ ਨਗਰ ਨਿਗਮ ਦੇ ਅਧਿਕਾਰੀਆਂ ਤੇ ਪੁਲਸ ਨੇ ਮੰਗਲਵਾਰ ਚੰਦੋਲਾ ਝੀਲ ਖੇਤਰ ’ਚ ਬੰਗਲਾਦੇਸ਼ੀ ਘੁਸਪੈਠੀਆਂ ਦੀਆਂ ਗੈਰ-ਕਾਨੂੰਨੀ ਉਸਾਰੀਆਂ ਨੂੰ ਢਾਹੁਣ ਦੀ ਇਕ ਵੱਡੀ ਮੁਹਿੰਮ ਸ਼ੁਰੂ ਕੀਤੀ। ਕੁਝ ਦਿਨ ਪਹਿਲਾਂ ਹੀ ਇਸ ਖੇਤਰ ਦੇ ਆਲੇ-ਦੁਆਲੇ ਦੀਆਂ ਬਸਤੀਆਂ ਤੋਂ ਗੈਰ-ਕਾਨੂੰਨੀ ਬੰਗਲਾਦੇਸ਼ੀ ਪ੍ਰਵਾਸੀਆਂ ਨੂੰ ਹਿਰਾਸਤ ’ਚ ਲਿਆ ਗਿਆ ਸੀ। ਦੂਜੇ ਪਾਸੇ ਗੁਜਰਾਤ ਹਾਈ ਕੋਰਟ ਨੇ ਇਸ ਕਾਰਵਾਈ ਵਿਰੁੱਧ ਸਟੇਅ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਪੁਲਸ ਦੇ ਕਮਿਸ਼ਨਰ ਜੀ. ਐੱਸ. ਮਲਿਕ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜੁਆਇੰਟ ਪੁਲਸ ਕਮਿਸ਼ਨਰ (ਅਪਰਾਧ) ਸ਼ਰਦ ਸਿੰਘਲ ਦੀ ਅਗਵਾਈ ਹੇਠ ਲਗਭਗ 2,000 ਪੁਲਸ ਮੁਲਾਜ਼ਮ ਮੌਕੇ ’ਤੇ ਤਾਇਨਾਤ ਕੀਤੇ ਗਏ।
ਮਲਿਕ ਜੋ ਕਾਰਵਾਈ ਦਾ ਜਾਇਜ਼ਾ ਲੈਣ ਲਈ ਆਏ ਸਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁਸਲਿਮ ਬਹੁਲਤਾ ਵਾਲੇ ਚੰਦੋਲਾ ਝੀਲ ਖੇਤਰ ’ਚ ਢਾਹੁਣ ਦੀ ਮੁਹਿੰਮ ਨੂੰ ਧਿਆਨ ’ਚ ਰਖਦਿਆਂ ਸ਼ਹਿਰ ਦੇ ਸਾਰੇ ਪੁਲਸ ਥਾਣਿਆਂ ਨੂੰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਅਲਰਟ ’ਤੇ ਰੱਖਿਆ ਗਿਆ ਹੈ। ਸਿੰਘਲ ਨੇ ਕਿਹਾ ਕਿ ਸਵੇਰੇ 50 ਟੀਮਾਂ ਨਾਲ ਢਾਹੁਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਹਰੇਕ ਟੀਮ ਕੋਲ ਇਕ-ਇਕ ਬੁਲਡੋਜ਼ਰ ਸੀ। ਚੰਦੋਲਾ ਝੀਲ ਖੇਤਰ ’ਚ ਆਖਰੀ ਵਾਰ ਢਾਹੁਣ ਦੀ ਮੁਹਿੰਮ 2009 ’ਚ ਚਲਾਈ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8