ਟੈਨਿਸ ਪ੍ਰੀਮੀਅਰ ਲੀਗ ਦਾ 7ਵਾਂ ਸੈਸ਼ਨ ਅਹਿਮਦਾਬਾਦ ’ਚ ਅੱਜ ਤੋਂ ਹੋਵੇਗਾ ਸ਼ੁਰੂ
Tuesday, Dec 09, 2025 - 10:27 AM (IST)
ਅਹਿਮਦਾਬਾਦ– ਚਿਰਾਂ ਤੋਂ ਉਡੀਕਿਆ ਜਾ ਰਿਹਾ ਟੈਨਿਸ ਪ੍ਰੀਮੀਅਰ ਲੀਗ (ਟੀ. ਪੀ. ਐੱਲ.) ਦਾ 7ਵਾਂ ਸੈਸ਼ਨ 9 ਤੋਂ 14 ਦਸੰਬਰ ਤੱਕ ਗੁਜਰਾਤ ਯੂਨੀਵਰਸਿਟੀ ਟੈਨਿਸ ਸਟੇਡੀਅਮ ਵਿਚ ਖੇਡਿਆ ਜਾਵੇਗਾ। ਟੂਰਨਾਮੈਂਟ ਵਿਚ 8 ਟੀਮਾਂ ਖਿਤਾਬ ਲਈ ਮੁਕਾਬਲੇਬਾਜ਼ੀ ਕਰਨਗੀਆਂ।
ਹਰੇਕ ਟੀਮ 9 ਤੋਂ 13 ਦਸੰਬਰ ਤੱਕ 5 ਲੀਗ ਮੈਚ ਖੇਡੇਗੀ ਤੇ ਟਾਪ-4 ਟੀਮਾਂ 14 ਦਸੰਬਰ ਨੂੰ ਆਖਰੀ ਦਿਨ ਸੈਮੀਫਾਈਨਲ ਤੇ ਫਾਈਨਲ ਵਿਚ ਪਹੁੰਚਣਗੀਆਂ। ਟੀ. ਪੀ. ਐੱਲ. ਦੇ ਇਸ ਅਨੋਖੇ ਫਾਰਮੈੱਟ ਵਿਚ ਹਰ ਮੈਚ ਵਿਚ 4 ਰਾਊਂਡ ਹੁੰਦੇ ਹਨ (ਮਹਿਲਾ ਸਿੰਗਲਜ਼, ਮਿਕਸਡ ਡਬਲਜ਼, ਪੁਰਸ਼ ਸਿੰਗਲਜ਼ ਤੇ ਪੁਰਸ਼ ਡਬਲਜ਼) ਤੇ ਹਰ ਰਾਊਂਡ ਵਿਚ 25 ਪੁਆਇੰਟ ਹੁੰਦੇ ਹਨ, ਜਿਸ ਨਾਲ ਹਰ ਮੈਚ ਕੁੱਲ 100 ਪੁਆਇੰਟਾਂ ਦਾ ਹੁੰਦਾ ਹੈ। ਇਸ ਸੀਜ਼ਨ ਵਿਚ ਦੁਨੀਆ ਦੇ ਟਾਪ-50 ਰੈਂਕ ਵਾਲੇ ਕੌਮਾਂਤਰੀ ਸਿਤਾਰਿਆਂ ਤੇ ਭਾਰਤ ਦੀਆਂ ਬਿਹਤਰੀਨ ਪ੍ਰਤਿਭਾਵਾਂ ਦਾ ਇਕ ਆਸਾਧਾਰਨ ਮਿਸ਼ਣ ਹੈ, ਜਿਸ ਵਿਚ ਹਰ ਫ੍ਰੈਂਚਾਈਜ਼ੀ ਵਿਚ ਇਕ ਮਾਰਕੀ ਖਿਡਾਰੀ ਹੈ।
