ਅਹਿਮਦਾਬਾਦ ''ਚ 13 ਸਾਲ ਦੇ ਬੱਚੇ ''ਚ ਮਿਲਿਆ ਬਲੈਕ ਫੰਗਸ ਦਾ ਪਹਿਲਾ ਮਾਮਲਾ

Friday, May 21, 2021 - 05:05 PM (IST)

ਅਹਿਮਦਾਬਾਦ ''ਚ 13 ਸਾਲ ਦੇ ਬੱਚੇ ''ਚ ਮਿਲਿਆ ਬਲੈਕ ਫੰਗਸ ਦਾ ਪਹਿਲਾ ਮਾਮਲਾ

ਅਹਿਮਦਾਬਾਦ- ਕੋਰੋਨਾ ਆਫ਼ਤ ਦਰਮਿਆਨ ਬਲੈਕ ਫੰਗਸ ਇਕ ਨਵੀਂ ਸਮੱਸਿਆ ਬਣਦਾ ਜਾ ਰਿਹਾ ਹੈ। ਵੱਡੇ ਬਜ਼ੁਰਗਾਂ ਤੋਂ ਬਾਅਦ ਹੁਣ ਇਹ ਫੰਗਸ ਬੱਚਿਆਂ 'ਚ ਵੀ ਹੋ ਰਿਹਾ ਹੈ। ਗੁਜਰਾਤ ਦੇ ਅਹਿਮਦਾਬਾਦ 'ਚ 13 ਸਾਲ ਦੇ ਬੱਚੇ 'ਚ ਬਲੈਕ ਫੰਗਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਬੱਚੇ 'ਚ ਮਿਊਕਰਮਾਈਕੋਸਿਸ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਅੱਜ ਯਾਨੀ ਸ਼ੁੱਕਰਵਾਰ ਨੂੰ ਅਹਿਮਦਾਬਾਦ ਦੀ ਚਾਂਦਖੇੜਾ ਦੇ ਖੁਸ਼ਬੂ ਚਿਲਡ੍ਰੇਨ ਹਸਪਤਾਲ 'ਚ ਆਪਰੇਸ਼ਨ ਕੀਤਾ ਗਿਆ। 13 ਸਾਲ ਦੇ ਬੱਚੇ 'ਚ ਬਲੈਕ ਫੰਗਸ ਦਾ ਇਹ ਪਹਿਲਾ ਮਾਮਲਾ ਹੈ। 

ਇਹ ਵੀ ਪੜ੍ਹੋ : ਦਿੱਲੀ 'ਚ ਬਲੈਕ ਫੰਗਸ ਦੇ 197 ਮਾਮਲੇ, ਸਿਹਤ ਮੰਤਰੀ ਨੇ ਕਿਹਾ- ਇਹ ਬਹੁਤ ਖ਼ਤਰਨਾਕ ਹੈ

ਦੱਸ ਦੇਈਏ ਕਿ ਬੱਚਾ ਇਸ ਤੋਂ ਪਹਿਲਾਂ ਕੋਰੋਨਾ ਪਾਜ਼ੇਟਿਵ ਹੋ ਚੁਕਿਆ ਸੀ। ਬੱਚੇ ਦੀ ਮਾਂ ਵੀ ਕੋਰੋਨਾ ਪਾਜ਼ੇਟਿਵ ਰਹੀ, ਜਿਸ ਕਾਰਨ ਉਸ ਦੀ ਮੌਤ ਵੀ ਹੋ ਗਈ। ਇਸ ਤੋਂ ਇਲਾਵਾ ਬੱਚੇ 'ਚ ਕਿਸੇ ਤਰ੍ਹਾਂ ਦੀ ਕੋਈ ਬੀਮਾਰੀ ਨਹੀਂ ਸੀ। ਕੋਰੋਨਾ ਆਫ਼ਤ ਦਰਮਿਆਨ ਹੁਣ ਬਲੈਕ ਫੰਗਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਬਲੈਕ ਫੰਗਸ ਦੇ ਹੁਣ ਤੱਕ 7,251 ਮਾਮਲੇ ਸਾਹਮਣੇ ਆ ਚੁਕੇ ਹਨ, ਜਿਸ 'ਚ 219 ਲੋਕਾਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ : ਜਲਦ ਦੂਰੀ ਹੋਵੇਗੀ ਵੈਕਸੀਨ ਦੀ ਕਿੱਲਤ, ਭਾਰਤ ਬਾਇਓਟੇਕ ਹਰ ਸਾਲ ਬਣਾਏਗਾ 90 ਕਰੋੜ ਤੋਂ ਵੱਧ ਕੋਵੈਕਸੀਨ


author

DIsha

Content Editor

Related News