ਖਾਲਿਸਤਾਨੀ ਜਨਮਤ ਸੰਗ੍ਰਹਿ ਤੋਂ ਪਹਿਲਾਂ ਕੈਨੇਡਾ 'ਚ ਇੱਕ ਹੋਰ ਹਿੰਦੂ ਮੰਦਰ ਨੂੰ ਬਣਾਇਆ ਗਿਆ ਨਿਸ਼ਾਨਾ

Friday, Sep 08, 2023 - 02:16 PM (IST)

ਟੋਰਾਂਟੋ (ਏਜੰਸੀ) : ਕੈਨੇਡਾ ਵਿੱਚ ਹਿੰਦੂਆਂ ਦੇ ਧਾਰਮਿਕ ਸਥਾਨਾਂ ’ਤੇ ਹੋਏ ਤਾਜ਼ਾ ਹਮਲੇ ਵਿੱਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਇੱਕ ਪ੍ਰਮੁੱਖ ਮੰਦਰ ਦੀਆਂ ਕੰਧਾਂ 'ਤੇ ਭਾਰਤ ਵਿਰੋਧੀ ਅਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਅਤੇ ਭੰਨ-ਤੋੜ ਕੀਤੀ ਗਈ ਹੈ। ਸਰੀ ਦੇ ਸ਼੍ਰੀ ਮਾਤਾ ਭਾਮੇਸ਼ਵਰੀ ਦੁਰਗਾ ਸੋਸਾਇਟੀ ਮੰਦਰ ਦੀਆਂ ਬਾਹਰਲੀਆਂ ਕੰਧਾਂ 'ਤੇ ਵੀਰਵਾਰ ਨੂੰ ਸਪ੍ਰੇ ਪੇਂਟ ਨਾਲ ਨਾਅਰੇ, ਪੰਜਾਬ ਭਾਰਤ ਨਹੀਂ ਹੈ ਅਤੇ ਮੋਦੀ ਇੱਕ ਅੱਤਵਾਦੀ ਹੈ, ਲਿਖੇ ਹੋਏ ਸਨ।

ਇਹ ਵੀ ਪੜ੍ਹੋ: 20 ਸਾਲਾਂ 'ਚ ਬਣ ਕੇ ਤਿਆਰ ਹੋਇਆ ਜਰਮਨੀ ਦਾ ਵੱਡਾ ਹਿੰਦੂ ਮੰਦਰ, ਦੀਵਾਲੀ 'ਤੇ ਖੁੱਲ੍ਹਣਗੇ ਕਪਾਟ

ਰਿਚਮੰਡ ਵਿੱਚ ਰੇਡੀਓ AM600 ਦੇ ਨਿਊਜ਼ ਡਾਇਰੈਕਟਰ ਸਮੀਰ ਕੌਸ਼ਨ ਨੇ ਐਕਸ 'ਤੇ ਲਿਖਿਆ, "ਇੱਕ ਹਿੰਦੂ ਮੰਦਰ ਸ਼੍ਰੀ ਮਾਤਾ ਭਾਮੇਸ਼ਵਰੀ ਦੁਰਗਾ ਦੇਵੀ ਸੋਸਾਇਟੀ 'ਤੇ ਕਾਲੇ ਸਪਰੇਅ ਪੇਂਟ ਨਾਲ ਭਾਰਤ ਵਿਰੋਧੀ ਨਾਅਰੇ ਲਿਖ ਕੇ ਭੰਨ-ਤੋੜ ਕੀਤੀ ਗਈ ਹੈ। ਭਾਈਚਾਰੇ ਵਿੱਚ ਦਹਿਸ਼ਤ ਪੈਦਾ ਕਰਨ ਲਈ ਇਸ ਤਰ੍ਹਾਂ ਦੇ ਕਾਇਰਾਨਾ ਹਮਲੇ ਵੱਧ ਰਹੇ ਹਨ।" ਕੌਸ਼ਲ ਨੇ ਕਿਹਾ ਕਿ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (ਆਰ.ਸੀ.ਐੱਮ.ਪੀ.) ਦੀ ਸਰੀ ਡਿਟੈਚਮੈਂਟ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਇਹ ਘਟਨਾ 10 ਸਤੰਬਰ ਨੂੰ ਹੋਣ ਵਾਲੇ ਖਾਲਿਸਤਾਨ ਰੈਫਰੈਂਡਮ ਸਮਾਗਮ ਅਤੇ ਪਾਬੰਦੀਸ਼ੁਦਾ ਸਮੂਹ ਸਿੱਖਸ ਫਾਰ ਜਸਟਿਸ (SFJ) ਵੱਲੋਂ ਵੈਨਕੂਵਰ ਵਿੱਚ ਭਾਰਤ ਦੇ ਕੌਂਸਲੇਟ ਨੂੰ "ਬੰਦ" ਦੀਆਂ ਧਮਕੀਆਂ ਤੋਂ ਠੀਕ ਪਹਿਲਾਂ ਹੋਏ ਹਨ।

ਇਹ ਵੀ ਪੜ੍ਹੋ: ਹਾਂਗਕਾਂਗ 'ਚ ਮੋਹਲੇਧਾਰ ਮੀਂਹ ਕਾਰਨ ਸੜਕਾਂ, ਸਬਵੇਅ ਸਟੇਸ਼ਨ 'ਤੇ ਭਰਿਆ ਪਾਣੀ, ਸਕੂਲ ਕੀਤੇ ਗਏ ਬੰਦ

ਸਰੀ ਦੇ ਇੱਕ ਸਕੂਲ ਵਿੱਚ ਖਾਲਿਸਤਾਨ ਜਨਮਤ ਸੰਗ੍ਰਹਿ ਹੋਣ ਵਾਲਾ ਸੀ, ਜਿਸ ਨੂੰ ਨਿਵਾਸੀਆਂ ਵੱਲੋਂ ਸਕੂਲ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ। ਪੋਸਟਰ ਵਿੱਚ SFJ ਦੇ ਨਾਮ ਦੇ ਨਾਲ ਕਿਰਪਾਨ (ਖੰਜਰ) ਅਤੇ ਇੱਕ ਏਕੇ-47 ਮਸ਼ੀਨ ਗੰਨ ਦਿਖਾਈ ਗਈ ਸੀ। ਇਸ ਵਿੱਚ ਖਾਲਿਸਤਾਨੀ ਨੇਤਾ ਹਰਦੀਪ ਸਿੰਘ ਨਿੱਝਰ ਦੀਆਂ ਤਸਵੀਰਾਂ ਵੀ ਸਨ, ਜਿਸ ਨੂੰ ਜੂਨ ਵਿੱਚ ਸਰੀ ਦੀ ਇੱਕ ਪਾਰਕਿੰਗ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਅਤੇ 1985 ਦੇ ਏਅਰ ਇੰਡੀਆ ਫਲਾਈਟ ਬੰਬ ਧਮਾਕੇ ਦੇ ਮਾਸਟਰਮਾਈਂਡ ਤਲਵਿੰਦਰ ਸਿੰਘ ਪਰਮਾਰ ਦੀਆਂ ਤਸਵੀਰਾਂ ਵੀ ਸਨ। ਕੈਨੇਡੀਅਨ ਅਧਿਕਾਰੀ ਇਨ੍ਹਾਂ ਦੀ ਜਾਂਚ ਨਫ਼ਰਤ ਤੋਂ ਪ੍ਰੇਰਿਤ ਘਟਨਾਵਾਂ ਵਜੋਂ ਕਰ ਰਹੇ ਹਨ।

ਇਹ ਵੀ ਪੜ੍ਹੋ: ਅਧਿਐਨ 'ਚ ਦਾਅਵਾ, ਅਮਰੀਕਾ 'ਚ ਗ੍ਰੀਨ ਕਾਰਡ ਮਿਲਣ ਤੋਂ ਪਹਿਲਾਂ ਹੀ 4 ਲੱਖ ਭਾਰਤੀਆਂ ਦੀ ਹੋ ਸਕਦੀ ਹੈ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News