ਖੇਤੀ ਆਰਡੀਨੈਂਸ ਪਾਸ ਹੋਣ 'ਤੇ ਖ਼ੁਸ਼ ਨੇ ਇਨ੍ਹਾਂ ਰਾਜਾਂ ਦੇ ਕਿਸਾਨ,ਕਿਹਾ-ਵਿਚੋਲੇ ਦਾ ਰੋਲ ਹੋਵੇਗਾ ਖ਼ਤਮ
Wednesday, Oct 07, 2020 - 04:00 PM (IST)
ਸਿਲੀਗੁੜੀ (ਬਿਊਰੋ) - ਕੇਂਦਰ ਦੀ ਮੋਦੀ ਸਰਕਾਰ ਵਲੋਂ ਤਿੰਨ ਖੇਤੀਬਾੜੀ ਆਰਡੀਨੈਂਸ ਪਾਸ ਕੀਤੇ ਗਏ ਹਨ, ਜਿਨ੍ਹਾਂ ’ਤੇ ਦੇਸ਼ ਦੇ ਰਾਸ਼ਟਰਪਤੀ ਵਲੋਂ ਮੋਹਰ ਲਗਾ ਦਿੱਤੀ ਗਈ ਹੈ। ਮੋਦੀ ਸਰਕਾਰ ਦੇ ਇਨ੍ਹਾਂ ਤਿੰਨਾਂ ਆਰਡੀਨੈਂਸਾਂ ਨੂੰ ਲੈ ਕੇ ਪੂਰਾ ਦੇਸ਼ ਵਿਰੋਧ ਕਰ ਰਿਹਾ ਹੈ। ਪੰਜਾਬ ਦੇ ਕਿਸਾਨਾਂ ਵਲੋਂ ਹੁਣ ਤੱਕ ਵੀ ਇਸ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਸ਼ਾਇਦ ਅੱਗੇ ਵੀ ਕਰਦੇ ਰਹਿਣਗੇ। ਜਿਥੇ ਇਕ ਪਾਸੇ ਤਿੰਨਾਂ ਆਰਡੀਨੈਂਸਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਹੀ ਉਤਰਾਖੰਡ ਦੇ ਹਰਿਦੁਆਰ ਅਤੇ ਪੱਛਮੀ ਬੰਗਾਲ ਦੀ ਸਿਲੀਗੁੜੀ ਦੇ ਕਿਸਾਨਾਂ ਵਲੋਂ ਨਵੇਂ ਖੇਤੀਬਾੜੀ ਸੁਧਾਰਾਂ ਦੀ ਵੱਡੀ ਪੱਧਰ ’ਤੇ ਸ਼ਲਾਘਾ ਕੀਤੀ ਗਈ ਹੈ।
ਪੜ੍ਹੋ ਇਹ ਵੀ ਖਬਰ - Navratri 2020: 17 ਅਕਤੂਬਰ ਤੋਂ ਸ਼ੁਰੂ ਹੋਣਗੇ ਨਰਾਤੇ, ਜਾਣੋ ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ, ਪੂਜਾ ਵਿਧੀ ਤੇ ਮਹੱਤਵ
ਦੱਸ ਦੇਈਏ ਕਿ ਸਿਲੀਗੁੜੀ ਦੇ ਕਿਸਾਨ ਬਿੱਲਾਂ ਦੇ ਪਾਸ ਹੋਣ ਤੋਂ ਬਾਅਦ ਇਹ ਉਮੀਦ ਜਤਾ ਰਹੇ ਹਨ ਕਿ ਇਸ ਤਰ੍ਹਾਂ ਖੇਤੀਬਾੜੀ ਵਿਚ ਹੋਣ ਵਾਲੇ ਸੁਧਾਰ, ਉਨ੍ਹਾਂ ਲਈ ਲਾਭਕਾਰੀ ਹੋਣਗੇ। ਨਵੇਂ ਖੇਤੀਬਾੜੀ ਬਿੱਲਾਂ 'ਤੇ ਰਾਸ਼ਟਰਪਤੀ ਦੀ ਸਹਿਮਤੀ 27 ਸਤੰਬਰ ਨੂੰ ਮਿਲੀ ਸੀ। ਏ.ਐੱਨ.ਆਈ. ਨਾਲ ਗੱਲਬਾਤ ਕਰਦਿਆਂ ਹਰਿਦੁਆਰ ਦੇ ਇਕ ਕਿਸਾਨ ਨੇ ਕਿਹਾ ਕਿ, “ਪ੍ਰਧਾਨ ਮੰਤਰੀ ਮੋਦੀ ਨੇ ਜੋ ਵੀ ਕਿਹਾ ਹੈ, ਇਸ ਨਾਲ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿਚ ਲਾਭ ਹੋਵੇਗਾ। ਉਸ ਨੇ ਕਿਹਾ ਕਿ “ਇਹ ਕਿਸਾਨਾਂ ਲਈ ਇਕ ਬਹੁਤ ਚੰਗਾ ਕਦਮ ਹੈ। ਇਸ ਬਿੱਲ ਦੇ ਜ਼ਰੀਏ ਉਨ੍ਹਾਂ ਨੇ ਵਿਚੋਲੇ ਦੀ ਲੜੀ ਤੋੜ ਦਿੱਤੀ ਹੈ।
ਪੜ੍ਹੋ ਇਹ ਵੀ ਖਬਰ - ਜਬਰ ਜ਼ਨਾਹ ਮਾਮਲਿਆਂ 'ਚ ਦੇਸ਼ ਭਰ ’ਚੋਂ ਪਹਿਲੇ ਨੰਬਰ ’ਤੇ ਹੈ ‘ਰਾਜਸਥਾਨ’ : NCRB (ਵੀਡੀਓ)
ਪੜ੍ਹੋ ਇਹ ਵੀ ਖਬਰ - ਕਿਸੇ ਵੀ ਉਮਰ ’ਚ ਹੋ ਸਕਦੀ ਹੈ ‘ਫਿਣਸੀਆਂ’ ਦੀ ਸਮੱਸਿਆ, ਇੰਝ ਕਰ ਸਕਦੇ ਹੋ ਹਮੇਸ਼ਾ ਲਈ ਦੂਰ
ਸਿਲੀਗੁੜੀ ਦੇ ਕਿਸਾਨਾਂ ਨੇ ਨਵੇਂ ਖੇਤੀ ਕਾਨੂੰਨਾਂ ਦੀ ਹਮਾਇਤ ਕਰਦਿਆਂ ਏ.ਐੱਨ.ਆਈ. ਨਾਲ ਗੱਲਬਾਤ ਕਰਦਿਆਂ ਕਿਹਾ ਕਿ “ਕੇਂਦਰ ਸਰਕਾਰ ਨੇ ਵਧੀਆ ਬਿੱਲ ਦਿੱਤੇ ਹਨ। ਫਸਲ ਵੇਚਣ ਲਈ ਪਹਿਲਾਂ ਅਸੀਂ ਵਿਚੋਲਿਆਂ 'ਤੇ ਨਿਰਭਰ ਹੁੰਦੇ ਸੀ, ਜਦਕਿ ਹੁਣ ਅਸੀਂ ਸਿੱਧੇ ਤੌਰ ’ਤੇ ਆਪਣੇ ਅਨਾਜ ਸਰਕਾਰ ਜਾਂ ਕੰਪਨੀ ਨੂੰ ਵੇਚ ਸਕਦੇ ਹਾਂ। ਇਸ ਮਾਮਲੇ ਦੇ ਸਬੰਧ ’ਚ ਇਕ ਹੋਰ ਕਿਸਾਨ ਨੇ ਕਿਹਾ ਕਿ, “ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਬਿੱਲਾਂ ਦਾ ਸਾਨੂੰ ਲਾਭ ਹੋਵੇਗਾ, ਜਿਸ ਕਰਕੇ ਅਸੀਂ ਬਿੱਲਾਂ ਲਈ ਪ੍ਰਧਾਨ ਮੰਤਰੀ ਮੋਦੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦੇ ਹਾਂ।
ਪੜ੍ਹੋ ਇਹ ਵੀ ਖਬਰ - ਧਨ ’ਚ ਵਾਧਾ ਤੇ ਘਰ ਦੇ ਕਲੇਸ਼ ਨੂੰ ਖ਼ਤਮ ਕਰਨ ਲਈ ਮੰਗਲਵਾਰ ਨੂੰ ਕਰੋ ਇਹ ਖ਼ਾਸ ਉਪਾਅ
ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ