ਖੇਤੀ ਕਾਨੂੰਨਾਂ ''ਚ ਸੋਧ ਦੇ ਪ੍ਰਸਤਾਵ ਲੈ ਕੇ ਅੱਗੇ ਆਉਣ ਕਿਸਾਨ ਜਥੇਬੰਦੀਆਂ : ਰਾਮਦਾਸ ਅਠਾਵਲੇ

Saturday, Jan 16, 2021 - 06:56 PM (IST)

ਖੇਤੀ ਕਾਨੂੰਨਾਂ ''ਚ ਸੋਧ ਦੇ ਪ੍ਰਸਤਾਵ ਲੈ ਕੇ ਅੱਗੇ ਆਉਣ ਕਿਸਾਨ ਜਥੇਬੰਦੀਆਂ : ਰਾਮਦਾਸ ਅਠਾਵਲੇ

ਨਵੀਂ ਦਿੱਲੀ- ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਅਤੇ ਰਿਪਬਲਿਕਨ ਪਾਰਟੀ ਆਫ਼ ਇੰਡੀਆ (ਆਰ.ਪੀ.ਆਈ.) ਦੇ ਪ੍ਰਧਾਨ ਰਾਮਦਾਸ ਅਠਾਵਲੇ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਦੀ ਬਜਾਏ ਕਾਨੂੰਨ 'ਚ ਸੋਧ ਦੇ ਪ੍ਰਸਤਾਵ ਰੱਖਣੇ ਚਾਹੀਦੇ ਹਨ। ਅਠਾਵਲੇ ਨੇ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਕਾਂਗਰਸ ਸਮੇਤ ਵਿਰੋਧੀ ਦਲ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ, ਜਦੋਂ ਕਿ ਕੇਂਦਰ ਸਰਕਾਰ ਕਿਸਾਨਾਂ ਦਾ ਸਨਮਾਨ ਕਰਦੀ ਹੈ ਅਤੇ ਖੇਤੀ ਕਾਨੂੰਨਾਂ 'ਚ ਕਿਸਾਨਾਂ ਦੀਆਂ ਨਾਰਾਜ਼ਗੀਆਂ ਦੇ ਮੱਦੇਨਜ਼ਰ ਸੋਧ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਸੰਸਦ 'ਚ ਪਾਸ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੀ ਮੰਗ ਤੋਂ ਪਿੱਛੇ ਹਟ ਕੇ ਸੋਧ ਦੀ ਦਿਸ਼ਾ 'ਚ ਵੱਧ ਕੇ ਅੰਦੋਲਨ ਨੂੰ ਖ਼ਤਮ ਕਰਨਾ ਚਾਹੀਦਾ।

ਇਹ ਵੀ ਪੜ੍ਹੋ : ਕੇਂਦਰ ਅਤੇ ਕਿਸਾਨਾਂ ਵਿਚਾਲੇ ਇਹ ਬੈਠਕ ਵੀ ਰਹੀ ਬੇਸਿੱਟਾ, 19 ਜਨਵਰੀ ਨੂੰ ਮੁੜ ਹੋਵੇਗੀ ਮੀਟਿੰਗ

ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਹੋਈ ਬੈਠਕ ’ਚ ਵੀ ਕਿਸਾਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ’ਤੇ ਅੜੇ ਰਹੇ। ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਸੀਂ ਤੁਹਾਡੀਂ ਕੁਝ ਮੰਗਾਂ ਮੰਨ ਲਈਆਂ ਹਨ। ਕੀ ਤੁਹਾਨੂੰ ਵੀ ਕੁਝ ਢਿੱਲ ਨਹੀਂ ਦਿਖਾਉਣੀ ਚਾਹੀਦੀ? ਤੋਮਰ ਕਾਨੂੰਨ ਵਾਪਸ ਲੈਣ ਦੀ ਇਕੋ ਮੰਗ ’ਤੇ ਅੜੇ ਰਹਿਣ ਕਾਰਨ ਕਿਸਾਨਾਂ ਦੇ ਅੜੀਅਲ ਰਵੱਈਏ ਤੋਂ ਕਾਫ਼ੀ ਨਾਰਾਜ਼ ਦਿੱਸੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੇਂਦਰ ਅਤੇ ਕਿਸਾਨਾਂ ਵਿਚਾਲੇ 8 ਬੈਠਕਾਂ ਹੋ ਚੁਕੀਆਂ ਹਨ। ਜੋ ਬੇਸਿੱਟਾ ਰਹੀਆਂ ਹਨ। ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਦਿੱਲੀ ਦੀਆਂ ਸਰਹੱਦਾਂ ਕੋਲ ਪਿਛਲੇ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News