ਆਗਰਾ ''ਚ ਭਿਆਨਕ ਸੜਕ ਹਾਦਸਾ : 7 ਲੋਕਾਂ ਦੀ ਮੌਤ, 7 ਜ਼ਖਮੀ

04/09/2018 7:56:03 PM

ਆਗਰਾ— ਰਾਜਧਾਨੀ ਤੋਂ ਅੱਗੇ ਪੈਂਦੇ ਆਗਰਾ 'ਚ ਅੱਜ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਦੌਰਾਨ 7 ਲੋਕਾਂ ਦੀ ਮੌਤ ਹੋ ਗਈ ਹੈ। ਸੂਤਰਾਂ ਮੁਤਾਬਕ ਆਗਰਾ ਦੇ ਖੇਰਾਗੜ੍ਹ 'ਚ ਸਰੇਂਧੀ ਰੋਡ 'ਤੇ ਇਕ ਡੰਪਰ ਅਤੇ ਜੀਪ ਵਿਚਕਾਰ ਭਿਆਨਕ ਟੱਕਰ ਹੋਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਜੀਪ ਦੇ ਪਰਖੱਚੇ ਉੱਡ ਗਏ ਅਤੇ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 7 ਲੋਕ ਜ਼ਖਮੀ ਹੋ ਗਏ। ਥਾਣਾ ਖੇਰਾਗੜ  ਦੇ ਇੰਸਪੈਕਟਰ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਘਟਨਾ ਸੋਮਵਾਰ ਨੂੰ ਦੁਪਹਿਰ ਦੀ ਹੈ, ਜਿਸ 'ਚ 7 ਲੋਕਾਂ ਦੀ ਮੌਤ ਹੋ ਚੁਕੀ ਹੈ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਘਰ ਭੇਜ ਦਿੱਤੀਆਂ ਗਈਆਂ ਹਨ।


Related News