ਮਾਲ ਪਾਰਕਿੰਗ ''ਚ ਮਾਸੂਮ ਨੂੰ ਕਾਰ ਸਵਾਰ ਨੇ ਕੁਚਲਿਆ, ਇਲਾਜ ਦੌਰਾਨ ਬੱਚੀ ਦੀ ਮੌਤ

Monday, Aug 12, 2024 - 03:15 PM (IST)

ਮਾਲ ਪਾਰਕਿੰਗ ''ਚ ਮਾਸੂਮ ਨੂੰ ਕਾਰ ਸਵਾਰ ਨੇ ਕੁਚਲਿਆ, ਇਲਾਜ ਦੌਰਾਨ ਬੱਚੀ ਦੀ ਮੌਤ

ਨੈਸ਼ਨਲ ਡੈਸਕ- ਆਗਰਾ ਦੀ ਮਾਲ ਪਾਰਕਿੰਗ 'ਚ ਇਕ ਡੇਢ ਸਾਲਾ ਮਾਸੂਮ ਨੂੰ ਕਾਰ ਸਵਾਰ ਨੇ ਕੁਚਲ ਦਿੱਤਾ। ਹਾਦਸੇ ਤੋਂ ਬਾਅਦ ਦੋਸ਼ੀ ਕਾਰ ਸਵਾਰ ਮੌਕੇ 'ਤੇ ਫਰਾਰ ਹੋ ਗਿਆ, ਜਦੋਂ ਕਿ ਜ਼ਖ਼ਮੀ ਬੱਚੀ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਦਾ ਇਕ ਸੀ.ਸੀ.ਟੀ.ਵੀ. ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਦੇਖ ਸਕਦੇ ਹੋ ਕਿ ਮਾਤਾ-ਪਿਤਾ ਖਰੀਦੇ ਹੋਏ ਸਾਮਾਨ ਨੂੰ ਚੈੱਕ ਕਰ ਰਹੇ ਹੁੰਦੇ ਹਨ ਕਿ ਇਸ ਦੌਰਾਨ ਇਕ ਡੇਢ ਸਾਲ ਦੀ ਮਾਸੂਮ ਬੱਚੀ ਖੇਡਦੀ-ਖੇਡਦੀ ਅਚਾਨਕ ਰੈਂਪ ਤੱਕ ਪਹੁੰਚ ਜਾਂਦੀ ਹੈ, ਉਦੋਂ ਮਾਲ ਦੀ ਪਾਰਕਿੰਗ ਤੋਂ ਨਿਕਲ ਰਹੀ ਕਾਰ ਬੱਚੀ ਦੇ ਉੱਪਰ ਚੜ੍ਹ ਜਾਂਦੀ ਹੈ ਅਤੇ ਇਸ ਤੋਂ ਬਾਅਦ ਮਾਤਾ-ਪਿਤਾ ਨੂੰ ਇਸ ਹਾਦਸੇ ਦਾ ਪਤਾ ਲੱਗਦਾ ਹੈ। ਜ਼ਖ਼ਮੀ ਬੱਚੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਜਾਂਦਾ ਹੈ ਪਰ ਇਲਾਜ ਦੌਰਾਨ ਬੱਚੀ ਦੀ ਮੌਤ ਹੋ ਗਈ। 

ਮਾਮਲਾ ਥਾਣਾ ਹਰੀਪਰਬਤ ਖੇਤਰ ਦੇ ਸੰਜੇ ਪਲੇਸ ਸਥਿਤ ਕਾਸਮਾਸ ਮਾਲ ਦੀ ਪਾਰਕਿੰਗ ਦਾ ਹੈ। ਘਟਨਾ 6 ਅਗਸਤ ਦੀ ਰਾਤ ਕਰੀਬ 10 ਵਜੇ ਦੀ ਹੈ। ਡੇਢ ਸਾਲ ਦੀ ਮਾਸੂਮ ਬੱਚੀ ਦੇ ਉੱਪਰ ਕਾਰ ਚੜ੍ਹਨ ਕਾਰਨ ਬੱਚੀ ਦੇ ਸਿਰ ਅਤੇ ਚਿਹਰੇ 'ਤੇ ਗੰਭੀਰ ਸੱਟਾਂ ਲੱਗੀਆਂ ਅਤੇ ਮਾਸੂਮ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਡਰਾਈਵਰ ਫਰਾਰ ਹੋ ਗਿਆ। ਮਾਮਲੇ 'ਚ ਥਾਣਾ ਹਰੀਪਰਬਤ ਇੰਚਾਰਜ ਇੰਸਪੈਕਟਰ ਆਲੋਕ ਕੁਮਾਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮਾਮਲੇ 'ਚ 304ਏ ਬੀ.ਐੱਨ.ਐੱਸ. 'ਚ ਮੁਕੱਦਮਾ ਦਰਜ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News