ਅਗਨੀਪਥ ਯੋਜਨਾ: ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਇਸ ਸਾਲ ਭਰਤੀ ਦੀ ਉਮਰ ਕੀਤੀ 23 ਸਾਲ

Friday, Jun 17, 2022 - 12:22 AM (IST)

ਅਗਨੀਪਥ ਯੋਜਨਾ: ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਇਸ ਸਾਲ ਭਰਤੀ ਦੀ ਉਮਰ ਕੀਤੀ 23 ਸਾਲ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ 2 ਸਾਲਾਂ ਤੋਂ ਕੋਰੋਨਾ ਕਾਰਨ ਫੌਜ 'ਚ ਭਰਤੀ ਨਾ ਹੋਣ ਕਾਰਨ ਉਮਰ ਪਾਰ ਕਰ ਚੁੱਕੇ ਨੌਜਵਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਅਜਿਹੇ ਨੌਜਵਾਨ ਹੁਣ ਅਗਨੀਪਥ ਭਰਤੀ ਯੋਜਨਾ ਦੇ  ਤਹਿਤ ਫੌਜ ਵਿੱਚ ਭਰਤੀ ਹੋ ਸਕਣਗੇ। ਦਰਅਸਲ, ਸਰਕਾਰ ਨੇ ਇਸ ਸਕੀਮ ਤਹਿਤ ਉਮੀਦਵਾਰਾਂ ਦੀ ਉਮਰ ਸੀਮਾ 21 ਸਾਲ ਤੋਂ ਵਧਾ ਕੇ 23 ਸਾਲ ਕਰ ਦਿੱਤੀ ਹੈ। ਹੁਣ ਤੱਕ ਸਰਕਾਰ ਨੇ ਭਰਤੀ ਲਈ ਉਮਰ ਸਾਢੇ 17 ਸਾਲ ਤੋਂ 21 ਸਾਲ ਤੈਅ ਕੀਤੀ ਸੀ। ਹਾਲਾਂਕਿ ਸਰਕਾਰ ਨੇ ਉਮਰ ਦੀ ਇਹ ਸੀਮਾ ਸਿਰਫ ਇਸ ਸਾਲ ਲਈ ਹੀ ਵਧਾਈ ਹੈ। ਪਤਾ ਲੱਗਾ ਹੈ ਕਿ ਪਿਛਲੇ 2 ਸਾਲਾਂ ਤੋਂ ਫੌਜ ਵਿੱਚ ਕੋਈ ਭਰਤੀ ਨਹੀਂ ਹੋਈ ਸੀ। ਇਸ ਲਈ ਸਰਕਾਰ ਨੇ ਅਗਨੀਪਥ ਸਕੀਮ ਤਹਿਤ ਫੌਜ 'ਚ ਭਰਤੀ ਦੀ ਤਿਆਰੀ ਕਰ ਰਹੇ 23 ਸਾਲ ਤੱਕ ਦੇ ਨੌਜਵਾਨਾਂ ਨੂੰ ਇਹ ਮੌਕਾ ਦਿੱਤਾ ਹੈ।

ਇਹ ਵੀ ਪੜ੍ਹੋ : ਸੜਕ 'ਤੇ ਗਲਤ ਤਰੀਕੇ ਨਾਲ ਖੜ੍ਹੀ ਕੀਤੀ ਗੱਡੀ ਦੀ ਫੋਟੋ ਭੇਜਣ ਵਾਲੇ ਨੂੰ ਮਿਲੇਗਾ 500 ਰੁਪਏ ਦਾ ਇਨਾਮ : ਗਡਕਰੀ

PunjabKesari

ਜ਼ਿਕਰਯੋਗ ਹੈ ਕਿ ਫੌਜ ਦੀ ਭਰਤੀ ਲਈ ਨਵੀਂ ਯੋਜਨਾ ਅਗਨੀਪਥ ਦੇ ਖ਼ਿਲਾਫ਼ ਕਈ ਰਾਜਾਂ 'ਚ ਹਿੰਸਕ ਪ੍ਰਦਰਸ਼ਨ ਹੋਏ। ਫੌਜ 'ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੇ ਰੇਲ ਗੱਡੀਆਂ ਨੂੰ ਅੱਗ ਲਾ ਦਿੱਤੀ, ਬੱਸਾਂ ਦੀਆਂ ਖਿੜਕੀਆਂ ਤੋੜ ਦਿੱਤੀਆਂ ਅਤੇ ਬਿਹਾਰ ਵਿੱਚ ਸੱਤਾਧਾਰੀ ਭਾਜਪਾ ਦੇ ਇਕ ਵਿਧਾਇਕ ਸਮੇਤ ਰਾਹਗੀਰਾਂ 'ਤੇ ਪਥਰਾਅ ਕੀਤਾ। ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਦਾ ਇਹ ਪ੍ਰਦਰਸ਼ਨ ਲਗਾਤਾਰ ਦੂਜੇ ਦਿਨ ਵੀ ਜਾਰੀ ਰਿਹਾ। ਬਿਹਾਰ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਸਮੇਤ 7 ਰਾਜਾਂ 'ਚ ਇਸ ਯੋਜਨਾ ਦੇ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਹਨ।

ਇਹ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ: ਪਰਦਾਫਾਸ਼ ਕਰਨ ਲਈ ਕਿਵੇਂ ਛੋਟੇ ਜਿਹੇ ਸੁਰਾਗ਼ ਜ਼ਰੀਏ ਪੁਲਸ ਦੀਆਂ ਟੀਮਾਂ ਪਹੁੰਚੀਆਂ ਫਤਿਹਾਬਾਦ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News