ਕਮਾਲ ਦੀ ਕਲਾਕਾਰੀ; ਸ਼ਖ਼ਸ ਨੇ ਮਾਚਿਸ ਦੀਆਂ 232 ਤੀਲੀਆਂ ਨਾਲ ਬਣਾਈ 'ਮਾਂ ਦੁਰਗਾ'

Saturday, Oct 21, 2023 - 01:49 PM (IST)

ਕਮਾਲ ਦੀ ਕਲਾਕਾਰੀ; ਸ਼ਖ਼ਸ ਨੇ ਮਾਚਿਸ ਦੀਆਂ 232 ਤੀਲੀਆਂ ਨਾਲ ਬਣਾਈ 'ਮਾਂ ਦੁਰਗਾ'

ਅਗਰਤਲਾ- ਮਾਤਾ ਰਾਨੀ ਦੇ ਨਰਾਤੇ ਚੱਲ ਰਹੇ ਹਨ। ਨਰਾਤਿਆਂ ਵਿਚ ਦੇਵੀ ਮਾਂ ਦੇ 9 ਰੂਪਾਂ ਦਾ ਪੂਜਾ ਕੀਤੀ ਜਾਂਦੀ ਹੈ। ਲੋਕ ਸ਼ਰਧਾ ਭਾਵਨਾ ਨਾਲ ਦੇਵੀ ਮਾਂ ਦੀ ਪੂਜਾ ਕਰਦੇ ਹਨ ਅਤੇ ਸੁੱਖ ਅਤੇ ਖ਼ੁਸ਼ਹਾਲੀ ਲਈ ਪ੍ਰਾਰਥਨਾ ਕਰਦੇ ਹਨ। ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਦੇਵੀ ਮਾਂ ਦੀ ਪੂਜਾ ਕੀਤੀ ਜਾਂਦੀ ਹੈ। ਸ਼ਰਧਾਲੂ, ਦੁਰਗਾ ਪੂਜਾ ਉਤਸਵ ਵਜੋਂ ਮਨਾਉਂਦੇ ਹਨ, ਜਿਸ ਵਿਚ ਸ਼ਰਧਾਲੂ ਮਾਂ ਦੁਰਗਾ ਦੇਵੀ ਪੂਜਾ ਕਰਦੇ ਹਨ।

ਇਹ ਵੀ ਪੜ੍ਹੋ-  ਮਾਤਾ ਚਿੰਤਪੂਰਨੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, ਵਰੁਅਚਲ ਦਰਸ਼ਨ ਸ਼ੁਰੂ

ਇਸੇ ਤਹਿਤ 22 ਸਾਲਾ ਕਲਾਕਾਰ ਬਿਜੋਏ ਦੇਬਨਾਥ ਨੇ ਅਗਰਤਲਾ ਵਿਚ ਦੁਰਗਾ ਪੂਜਾ ਉਤਸਵ ਦੀ ਪੂਰਵ ਸੰਧਿਆ 'ਤੇ ਮਾਂ ਦੁਰਗਾ ਅਤੇ ਅਸੁਰਾਂ (ਦੈਂਤਾਂ) ਦੇ ਵਿਚਕਾਰ ਹੋਏ ਯੁੱਧ ਨੂੰ ਦਰਸਾਉਂਦੀ 232 ਮਾਚਿਸ ਦੀਆਂ ਤੀਲੀਆਂ ਨਾਲ ਮਾਂ ਦੁਰਗਾ ਦੀ ਤਸਵੀਰ ਬਣਾਈ ਹੈ। ਇਹ ਤਸਵੀਰ ਹਥੇਲੀ ਦੇ ਆਕਾਰ ਵਿਚ ਉਕੇਰੀ ਗਈ ਹੈ। ਜਿਸ 'ਚ ਕਲਾਕਾਰ ਨੇ ਬਹੁਤ ਹੀ ਖੂਬਸੂਰਤੀ ਨਾਲ 232 ਮਾਚਿਸ ਦੀਆਂ ਤੀਲੀਆਂ ਦਾ ਇਸਤੇਮਾਲ ਕਰ ਕੇ ਕਮਾਲ ਦੀ ਕਲਾਕਾਰੀ ਕੀਤੀ ਹੈ। ਦੱਸ ਦੇਈਏ ਕਿ ਪੱਛਮੀ ਬੰਗਾਲ ਵਾਂਗ ਤ੍ਰਿਪਰਾ ਵਿਚ ਵੀ ਨਰਾਤਿਆਂ ਦੌਰਾਨ ਦੁਰਗਾ ਪੂਜਾ ਲਈ ਥਾਂ-ਥਾਂ ਪੰਡਾਲ ਲਾਏ ਜਾਂਦੇ ਹਨ। ਇੱਥੇ ਵੱਡੀ ਗਿਣਤੀ ਵਿਚ ਸ਼ਰਧਾਲੂ ਪਹੁੰਚਦੇ ਹਨ।

ਇਹ ਵੀ ਪੜ੍ਹੋ- ਉੱਤਰ ਪ੍ਰਦੇਸ਼ 'ਚ 8 ਸਾਲ ਦੀ ਮਾਸੂਮ ਬੱਚੀ ਨਾਲ ਦਰਿੰਦਗੀ, ਪੁਲਸ ਨੇ ਕੀਤਾ ਮੁਲਜ਼ਮ ਦਾ ਐਨਕਾਊਂਟਰ


author

Tanu

Content Editor

Related News