ਚੰਦਰ ਮਿਸ਼ਨ ਦੀ ਸਫ਼ਲਤਾ ਤੋਂ ਬਾਅਦ ਇਸਰੋ ਦੀ ਨਜ਼ਰ ਸ਼ੁੱਕਰ ਗ੍ਰਹਿ ’ਤੇ

Wednesday, Sep 27, 2023 - 11:32 AM (IST)

ਨਵੀਂ ਦਿੱਲੀ (ਭਾਸ਼ਾ)- ਚੰਦਰਯਾਨ ਮਿਸ਼ਨ ਦੀ ਸਫਲਤਾ ਤੋਂ ਬਾਅਦ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਅਜਿਹੇ ਤਾਰਿਆਂ ਦੇ ਭੇਦ ਖੋਲ੍ਹਣ ਦੀ ਯੋਜਨਾ ਬਣਾਈ ਹੈ, ਜਿਨ੍ਹਾਂ ’ਤੇ ਜਲਵਾਯੂ ਹੋਣ ਦੀ ਗੱਲ ਕਹੀ ਗਈ ਹੈ ਜਾਂ ਸੂਰਜ ਮੰਡਲ ਤੋਂ ਬਾਹਰ ਸਥਿਤ ਹਨ। ਇਸਰੋ ਦੇ ਮੁਖੀ ਐੱਸ. ਸੋਮਨਾਥ ਨੇ ਮੰਗਲਵਾਰ ਨੂੰ ਇਹ ਗੱਲ ਕਹੀ। ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ (ਆਈ. ਐੱਨ. ਐੱਸ. ਏ.) ਦੀ ਅਗਵਾਈ ਹੇਠ ਇਕ ਲੈਕਚਰ ਦਿੰਦੇ ਹੋਏ ਸੋਮਨਾਥ ਨੇ ਕਿਹਾ ਕਿ ਏਜੰਸੀ ਸ਼ੁਕਰ ਗ੍ਰਹਿ (ਵੀਨਸ) ਦੇ ਅਧਿਐਨ ਲਈ ਇਕ ਮਿਸ਼ਨ ਭੇਜਣ ਅਤੇ ਪੁਲਾੜ ’ਚ ਜਲਵਾਯੂ ਅਤੇ ਧਰਤੀ ’ਤੇ ਉਸ ਦੇ ਪ੍ਰਭਾਵਾਂ ਦਾ ਅਧਿਐਨ ਕਰਨ ਲਈ ਦੋ ਉਪਗ੍ਰਹਿ ਭੇਜਣ ਦੀ ਯੋਜਨਾ ਵੀ ਬਣਾ ਰਹੀ ਹੈ।

ਇਹ ਵੀ ਪੜ੍ਹੋ : AC ਲਗਾ ਕੇ ਸੌਂ ਗਿਆ ਡਾਕਟਰ, ਨਿੱਜੀ ਕਲੀਨਿਕ 'ਚ ਦਾਖ਼ਲ 2 ਨਵਜਨਮੇ ਬੱਚਿਆਂ ਨਾਲ ਵਾਪਰਿਆ ਭਾਣਾ

ਉਨ੍ਹਾਂ ਕਿਹਾ ਕਿ ਐਕਸਪੋਸੈਟ ਜਾਂ ਐਕਸ-ਰੇ ਪੋਲਰੀਮੀਟਰ ਸੈਟੇਲਾਈਟ ਇਸ ਸਾਲ ਦਸੰਬਰ ’ਚ ਲਾਂਚ ਲਈ ਤਿਆਰ ਹੈ ਤਾਂ ਜੋ ਖਤਮ ਹੋਣ ਦੀ ਦੀ ਪ੍ਰਕਿਰਿਆ ’ਚੋਂ ਲੰਘ ਰਹੇ ਤਾਰਿਆਂ ਦਾ ਅਧਿਐਨ ਕਰਨ ਲਈ ਹੈ। ਸੋਮਨਾਥ ਮੁਤਾਬਕ, ‘‘ਅਸੀਂ ਐਕਸੋਵਰਲਡਜ਼ ਨਾਂ ਦੇ ਉਪਗ੍ਰਹਿ ਦੇ ਸੰਕਲਪ ’ਤੇ ਵੀ ਵਿਚਾਰ ਕਰ ਰਹੇ ਹਾਂ ਜੋ ਸਾਡੇ ਸੂਰਜ ਮੰਡਲ ਤੋਂ ਬਾਹਰੀ ਗ੍ਰਹਿਆਂ ਅਤੇ ਹੋਰ ਤਾਰਿਆਂ ਦੀ ਪਰਿਕਰਮਾ ਕਰ ਰਹੇ ਗ੍ਰਹਿਆਂ ਦਾ ਅਧਿਐਨ ਕਰੇਗਾ।’’ ਉਨ੍ਹਾਂ ਕਿਹਾ ਕਿ ਸੂਰਜੀ ਮੰਡਲ ਦੇ ਬਾਹਰ 5000 ਤੋਂ ਵੱਧ ਜਾਣੇ-ਪਛਾਣੇ ਗ੍ਰਹਿ ਹਨ, ਜਿਨ੍ਹਾਂ ’ਚੋਂ ਘੱਟੋ-ਘੱਟ 100 ’ਤੇ ਜਾਲਵਾਯੂ ਹੋਣ ਦੀ ਗੱਲ ਮੰਨੀ ਜਾਂਦੀ ਹੈ। ਸੋਮਨਾਥ ਨੇ ਕਿਹਾ ਕਿ ਮੰਗਲ ਗ੍ਰਹਿ ’ਤੇ ਪੁਲਾੜ ਗੱਡੀ ਨੂੰ ਉਤਾਰਨ ਦੀ ਯੋਜਨਾ ਸੰਕਲਪ ਦੇ ਪੜਾਅ ’ਤੇ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


DIsha

Content Editor

Related News