ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਬਾਅਦ PM ਮੋਦੀ ਨੇ ਤੋੜਿਆ ਆਪਣਾ 11 ਦਿਨ ਦਾ ਵਰਤ
Monday, Jan 22, 2024 - 07:01 PM (IST)
ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਅਯੁੱਧਿਆ 'ਚ ਰਾਮ ਮੰਦਰ 'ਚ 'ਪ੍ਰਾਣ ਪ੍ਰਤਿਸ਼ਠਾ' ਸਮਾਗਮ ਤੋਂ ਬਾਅਦ ਆਪਣਾ 11 ਦਿਨ ਦਾ ਵਰਤ ਤੋੜ ਦਿੱਤਾ ਹੈ। ਗੋਵਿੰਦ ਦੇਵ ਗਿਰੀ ਮਹਾਰਾਜ ਵਲੋਂ ਉਨ੍ਹਾਂ ਨੂੰ 'ਚਰਨਾਮ੍ਰਿਤ' (ਅਨੁਸ਼ਠਾਨਾਂ ਲਈ ਇਸਤੇਮਾਲ ਕੀਤੇ ਜਾਣ ਵਾਲੇ ਦੁੱਧ ਨਾਲ ਬਣੇ ਮਿੱਠੇ ਚਰਨਾਮ੍ਰਿਤ) ਪਿਲਾਉਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਵਰਤ ਤੋੜਿਆ ਹੈ। ਗੋਵਿੰਦ ਦੇਰ ਗਿਰੀ ਮਹਾਰਾਜ ਨੇ ਆਪਣੇ 11 ਦਿਨਾਂ ਅਨੁਸ਼ਠਾਨ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਲਈ ਪੀ.ਐੱਮ. ਮੋਦੀ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਦੀ ਭਗਤੀ ਦੀ ਤਾਰੀਫ਼ ਕੀਤੀ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ 12 ਜਨਵਰੀ ਨੂੰ ਐਲਾਨ ਕੀਤਾ ਸੀ ਕਿ ਉਹ ਅਯੁੱਧਿਆ 'ਚ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੱਕ 11 ਦਿਨਾ ਵਿਸ਼ੇਸ਼ ਅਨੁਸ਼ਠਾਨ ਸ਼ੁਰੂ ਕਰਨਗੇ। ਆਪਣੇ ਅਧਿਕਾਰਤ ਯੂ-ਟਿਊਬ ਚੈਨਲ 'ਤੇ ਪੋਸਟ ਕੀਤੇ ਗਏ ਇਕ ਆਡੀਓ ਸੰਦੇਸ਼ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਕਿਸਮਤਵਾਲੇ ਸਨ ਕਿ ਉਨ੍ਹਾਂ ਨੇ ਇਸ ਨੂੰ ਇਤਿਹਾਸਕ ਅਤੇ ਸ਼ੁੱਭ ਮੌਕੇ ਵਜੋਂ ਦੇਖਿਆ। ਉਨ੍ਹਾਂ ਕਿਹਾ ਸੀ ਕਿ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ 'ਚ ਸਿਰਫ਼ 11 ਦਿਨ ਬਚੇ ਹਨ। ਭਗਵਾਨ ਨੇ ਮੈਨੂੰ ਅਭਿਸ਼ੇਕ ਦੌਰਾਨ ਭਾਰਤ ਦੇ ਲੋਕਾਂ ਦਾ ਪ੍ਰਤੀਨਿਧੀਤੱਵ ਕਰਨ ਲਈ ਬਣਾਇਆ ਹੈ। ਇਸੇ ਗੱਲ ਨੂੰ ਧਿਆਨ 'ਚ ਰੱਖਦੇ ਹੋਏ,''ਮੈਂ ਅੱਜ ਤੋਂ 11 ਦਿਨਾਂ ਲਈ ਵਿਸ਼ੇਸ਼ ਅਨੁਸ਼ਠਾਨ ਸ਼ੁਰੂ ਕਰ ਰਿਹਾ ਹੈ।'' ਅੱਜ ਸਵੇਰੇ ਪ੍ਰਧਾਨ ਮੰਤਰੀ ਵਲੋਂ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਅਗਵਾਈ ਤੋਂ ਬਾਅਦ ਰਾਮਲੱਲਾ ਦਾ ਚਿਹਰਾ ਸਾਹਮਣੇ ਆਇਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8