ਰੋਕ ਦੇ ਬਾਅਦ ਵੀ ਨਹਿਰ ''ਚ ਨਹਾਉਣ ਉਤਰੇ, 2 ਵਿਅਕਤੀ, 1 ਦੀ ਮੌਤ
Friday, Jun 09, 2017 - 05:29 PM (IST)

ਕਰਨਾਲ— ਹਰ ਸਾਲ ਗਰਮੀ ਦਾ ਮੌਸਮ ਆਉਂਦੇ ਹੀ ਨਹਿਰ 'ਚ ਡੁੱਬਣ ਦੇ ਕਈ ਮਾਮਲੇ ਸਾਹਮਣੇ ਆਉਂਦੇ ਹਨ। ਪ੍ਰਸ਼ਾਸਨ ਨੇ ਨਹਿਰ 'ਚ ਨਹਾਉਣ 'ਤੇ ਰੋਕ ਲਗਾ ਰੱਖੀ ਹੈ, ਫਿਰ ਵੀ ਕਈ ਵਿਅਕਤੀ ਨਹਿਰ 'ਚ ਨਹਾਉਣ ਜਾਂਦੇ ਹਨ। ਇਸ ਪ੍ਰਕਾਰ ਨਹਿਰ 'ਚ ਨਹਾਉਣ ਆਏ ਵਿਅਕਤੀਆਂ 'ਤੇ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ। ਕੈਥਲ ਰੋਡ ਸਥਿਤ ਪੱਛਮੀ ਯਮੁਨਾ ਨਹਿਰ 'ਚ 2 ਵਿਅਕਤੀਆਂ ਨੂੰ ਨਹਾਉਣਾ ਮਹਿੰਗਾ ਪੈ ਗਿਆ। ਜਿਨ੍ਹਾਂ 'ਚ ਇਕ ਦੀ ਲਾਸ਼ ਮਿਲ ਗਈ ਅਤੇ ਦੂਜੇ ਦੀ ਤਲਾਸ਼ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਦੋਨੋਂ ਵਿਅਕਤੀ ਪਿੰਡ ਰਤਨਗੜ੍ਹ ਦੇ ਇਕ ਹੀ ਪਰਿਵਾਰ ਤੋਂ ਚਚੇਰੇ ਭਰਾ ਸਨ। ਇਸ ਘਟਨਾ ਦੇ ਬਾਅਦ ਦੋਨੋਂ ਪਰਿਵਾਰਾਂ 'ਚ ਮਾਤਮ ਛਾਅ ਗਿਆ ਹੈ। ਦੱਸਿਆ ਗਿਆ ਹੈ ਕਿ ਇਕ ਵਿਸ਼ਾਲ 20 ਸਾਲ ਅਤੇ ਦੂਜਾ ਮੋਹਿਤ 22 ਸਾਲ ਦਾ ਸੀ।
ਦੋਨੋਂ ਕੱਲ ਸ਼ਾਮ ਨੂੰ ਨਹਿਰ 'ਚ ਨਹਾਉਣ ਲਈ ਆਏ ਸਨ। ਦੋਨੋਂ ਨਹਾਉਂਦੇ ਸਮੇਂ ਪਾਣੀ 'ਚ ਵਹਿਅ ਗਏ ਸਨ, ਜਿਸ ਦੇ ਬਾਅਦ ਕਰਨਾਲ ਪੁਲਸ ਨੇ ਵਿਸ਼ੇਸ਼ ਗੋਤਾਖੋਰਾਂ ਨੂੰ ਬੁਲਾਇਆ ਸੀ ਅਤੇ ਅੱਜ ਸਵੇਰੇ ਇਕ ਵਿਅਕਤੀ ਮੋਹਿਤ ਦੀ ਲਾਸ਼ ਮਿਲੀ ਹੈ ਅਤੇ ਦੂਜੇ ਦੀ ਤਲਾਸ਼ ਜਾਰੀ ਹੈ।