ਹਾਦਸੇ ’ਚ ਬੇਟੇ ਦੀ ਮੌਤ ਤੋਂ ਪਿਤਾ ਨੇ ਉਸਦੀ ਤੇਰ੍ਹਵੀਂ ’ਤੇ ਵੰਡੇ 51 ਹੈਲਮੇਟ

Wednesday, Dec 04, 2019 - 11:10 PM (IST)

ਹਾਦਸੇ ’ਚ ਬੇਟੇ ਦੀ ਮੌਤ ਤੋਂ ਪਿਤਾ ਨੇ ਉਸਦੀ ਤੇਰ੍ਹਵੀਂ ’ਤੇ ਵੰਡੇ 51 ਹੈਲਮੇਟ

ਦਮੋਹ (ਮੱਧ ਪ੍ਰਦੇਸ਼) - ਮੱਧ ਪ੍ਰਦੇਸ਼ ਦੇ ਦਮੋਹ ਜ਼ਿਲੇ ’ਚ ਸੜਕ ਹਾਦਸੇ ’ਚ 25 ਸਾਲਾ ਬੇਟੇ ਦੀ ਮੌਤ ਤੋਂ ਬਾਅਦ ਅਧਿਆਪਕ ਪਿਤਾ ਨੇ ਅਨੋਖੀ ਪਹਿਲ ਕਰਦੇ ਹੋਏ ਬੁੱਧਵਾਰ ਨੂੰ ਬੇਟੇ ਦੀ ਤੇਰ੍ਹਵੀਂ ’ਤੇ ਆਏ ਬਾਈਕ ਸਵਾਰ ਨੌਜਵਾਨਾਂ ਨੂੰ 51 ਹੈਲਮੇਟ ਭੇਂਟ ਕੀਤੀ। ਅਧਿਆਪਕ ਮਹਿੰਦਰ ਦੀਕਸ਼ਤ ਦੇ ਬੇਟੇ ਵਿਭਾਸ਼ੂ ਦੀ ਪਿਛਲੇ ਦਿਨੀਂ ਤੇਜ਼ਗੜ ਦੇ ਕੋਲ ਸੜਕ ਹਾਦਸੇ ’ਚ ਮੌਕ ਹੋ ਗਈ ਸੀ। ਹਾਦਸੇ ਦੌਰਾਨ ਉਸ ਦੇ ਬੇਟੇ ਨੇ ਹੈਲਮੇਟ ਨਹੀਂ ਪਹਿਨਿਆ ਸੀ ਜਿਸ ਕਰ ਕੇ ਉਸ ਦੇ ਸਿਰ ’ਚ ਗੰਭੀਰ ਸੱਟ ਾਂ ਲੱਗੀਆਂ ਸਨ ਇਸੇ ਕਰ ਕੇ ਉਸ ਦੇ ਪਿਤਾ ਨੇ ਨੌਜਵਾਨਾਂ ਨੂੰ ਆਪਣੇ ’ਤੇ ਵਾਪਰੇ ਦੁਖਾਂਤ ਤੋਂ ਜਾਣੂ ਕਰਾਉਂਦਿਆਂ ਉਨ੍ਹਾਂ ਨੂੰ ਹੈਲਮੇਟ ਦੀ ਅਹਿਮੀਅਤ ਦੱਸਦਿਆਂ ਇਹ ਕਦਮ ਚੁੱਕਿਆ ।


author

Inder Prajapati

Content Editor

Related News