ਪੀ. ਐੱਮ. ਮੋਦੀ ਨੇ ਕੁੰਭ ਮੇਲਾ ਖ਼ਤਮ ਕਰਨ ਦੀ ਕੀਤੀ ਅਪੀਲ, ਕੰਗਨਾ ਨੇ ਕਿਹਾ ''ਰਮਜ਼ਾਨ ''ਤੇ ਵੀ ਲੱਗੇ ਪਾਬੰਦੀ''

04/17/2021 2:52:57 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਸੋਸ਼ਲ ਮੀਡੀਆ ’ਤੇ ਕੰਗਨਾ ਰਣੌਤ ਕਦੇ ਕਿਸੇ ’ਤੇ ਤੰਜ ਕੱਸਦੀ ਹੈ ਤੇ ਕਦੇ ਕਿਸੇ ਦਾ ਸਮਰਥਨ ਕਰਦੀ ਨਜ਼ਰ ਆਉਂਦੀ ਹੈ। ਇਸ ਦੇ ਨਾਲ ਹੀ ਉਹ ਅਕਸਰ ਹੀ ਦੇਸ਼-ਦੁਨੀਆ ਨਾਲ ਜੁੜੇ ਸਮਾਜਿਕ ਮੁੱਦਿਆਂ ’ਤੇ ਆਪਣੀ ਰਾਏ ਰੱਖਦੀ ਹੈ। ਹੁਣ ਕੰਗਨਾ ਨੇ ਰਮਜਾਨ ’ਚ ਹੋਣ ਵਾਲੇ ਮਿਲਨ ਸਮਾਰੋਹ ’ਤੇ ਰੋਕ ਲਾਉਣ ਦੀ ਗੱਲ ਆਖੀ ਹੈ, ਜਿਸ ਤੋਂ ਬਾਅਦ ਕੁਝ ਟਵਿੱਟਰ ਯੂਜ਼ਰਸ ਨੇ ਉਸ ਨੂੰ ਟਰੋਲ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ। 

ਪੀ. ਐੱਮ. ਮੋਦੀ ਨੇ ਲਿਖੀ ਇਹ ਗੱਲ
ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਕੁੰਭ ਮੇਲੇ’ ਨੂੰ ਲੈ ਕੇ ਟਵੀਟ ਕਰਦੇ ਹੋਏ ਲਿਖਿਆ ਹੈ, ‘ਆਚਾਰੀਆ ਮਹਾਂਮੰਡੇਸ਼ਵਰ ਪੂਜਯ ਸਲਾਮੀ ਅਵਧੇਸ਼ਾਨੰਦ ਗਿਰੀ ਜੀ ਨਾਲ ਅੱਜ ਫੋਨ ’ਤੇ ਗੱਲ ਕੀਤੀ। ਸਾਰੇ ਸੰਤਾਂ ਦੀ ਸਿਹਤ ਦਾ ਹਾਲ ਜਾਣਿਆ। ਸਾਰੇ ਸੰਤ ਪ੍ਰਸ਼ਾਸਨ ਨੂੰ ਹਰ ਪ੍ਰਕਾਰ ਦਾ ਸਹਿਯੋਗ ਕਰ ਰਹੇ ਹਨ। ਮੈਂ ਇਸ ਲਈ ਸੰਤ ਜਗਤ ਦਾ ਧੰਨਵਾਦ ਕੀਤਾ। ਪੀ. ਐੱਮ. ਮੋਦੀ ਨੇ ਅੱਗੇ ਲਿਖਿਆ, 'ਮੈਂ ਅਰਦਾਸ ਕੀਤੀ ਹੈ ਕਿ ਦੋ ਸ਼ਾਹੀ ਇਸ਼ਨਾਨ ਹੋ ਗਏ ਹਨ ਅਤੇ ਹੁਣ ਕੁੰਭ ਨੂੰ ਕੋਰੋਨਾ ਦੇ ਸੰਕਟ ਦੇ ਚੱਲਦਿਆਂ ਸੰਕੇਤਕ ਰੱਖਿਆ ਜਾਣਾ ਚਾਹੀਦਾ ਹੈ। ਇਸ ਨਾਲ ਇਸ ਸੰਕਟ ਨਾਲ ਵਿਰੁੱਧ ਲੜਾਈ ਨੂੰ ਤਾਕਤ ਦੇਵੇਗਾ।'

PunjabKesari

ਕੰਗਨਾ ਨੇ ਪੀ. ਐੱਮ. ਮੋਦੀ ਨੂੰ ਕੀਤੀ ਇਹ ਅਪੀਲ
ਇਸ ਤੋਂ ਬਾਅਦ ਕੰਗਨਾ ਰਣੌਤ ਨੇ ਟਵੀਟ ਕਰਕੇ ਪੀ. ਐੱਮ. ਮੋਦੀ ਨੂੰ ਅਪੀਲ ਕਰਦੇ ਹੋਏ ਲਿਖਿਆ, 'ਸਤਿਕਾਰਯੋਗ ਪ੍ਰਧਾਨ ਮੰਤਰੀ ਜੀ, ਕਿਰਪਾ ਕਰਕੇ ਤੁਹਾਨੂੰ ਬੇਨਤੀ ਹੈ ਕਿ ਕੁੰਭ ਮੇਲੇ ਤੋਂ ਬਾਅਦ ਰਮਜ਼ਾਨ 'ਚ ਹੋਣ ਵਾਲੇ ਮਿਲਨ ਸਮਾਰੋਹ 'ਤੇ ਵੀ ਰੋਕ ਲਗਾਈ ਜਾਵੇ।' ਹਾਲਾਂਕਿ, ਕੰਗਨਾ ਦਾ ਟਵੀਟ ਹੁਣ ਸੋਸ਼ਲ ਮੀਡੀਆ 'ਤੇ ਦਿਖਾਈ ਨਹੀਂ ਦੇ ਰਿਹਾ ਹੈ।

 

ਮਹਾਰਾਸ਼ਟਰ ਦੇ ਲੌਕਡਾਊਨ ਦਾ ਕੰਗਨਾ ਨੇ ਵਿਖਾਇਆ ਸ਼ੀਸ਼ਾ
ਹਾਲ ਹੀ 'ਚ ਕੰਗਨਾ ਰਨੌਤ ਨੇ ਮਹਾਰਾਸ਼ਟਰ 'ਚ ਕੀਤੀ ਗਈ ਤਾਲਾਬੰਦੀ ਨੂੰ ਲੈ ਕੇ ਵੀ ਇਕ ਮੀਮ ਸ਼ੇਅਰ ਕੀਤਾ ਸੀ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਮਹਾਰਾਸ਼ਟਰ ਸਰਕਾਰ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦਿਆਂ 15 ਦਿਨਾਂ ਲਈ ਤਾਲਾਬੰਦੀ ਕੀਤੀ ਦਿੱਤੀ ਹੈ। ਮਹਾਰਾਸ਼ਟਰ ਸਰਕਾਰ ਦਾ ਇਹ ਫ਼ੈਸਲਾ ਕੰਗਨਾ ਰਣੌਤ ਨੂੰ ਖ਼ਾਸ ਪਸੰਦ ਨਹੀਂ ਆਇਆ। ਉਸ ਨੇ ਟਵੀਟ ਕਰਦੇ ਹੋਏ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਇੱਕ ਸ਼ੈੱਡ ਦਿਖਾਇਆ ਗਿਆ ਹੈ, ਜੋ ਕਿ ਸਾਰੇ ਪਾਸਿਓਂ ਖੁੱਲ੍ਹਾ ਹੈ। ਉਸ 'ਚ ਇਕ ਦਰਵਾਜ਼ਾ ਹੈ ਅਤੇ ਸਾਹਮਣੇ ਤੋਂ ਉਸ ਨੂੰ ਕੁੰਡੀ ਲੱਗੀ ਹੋਈ ਹੈ। ਇਸ ਤਸਵੀਰ ਨਾਲ ਉਸ ਨੇ ਕੈਪਸ਼ਨ 'ਚ ਲਿਖਿਆ, 'ਮਹਾਰਾਸ਼ਟਰ ਦਾ ਲੌਕਡਾਊਨ 'ਚ ਅਜਿਹਾ ਹੀ ਹੈ।

PunjabKesari

ਵਰਕ ਫਰੰਟ ਦੀ ਗੱਲ ਕਰੀਏ ਤਾਂ ਕੰਗਨਾ ਰਣੌਤ ਦੀ ਫ਼ਿਲਮ 'ਥਲਾਇਵੀ' 23 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਕੋਰੋਨਾ ਮਹਾਂਮਾਰੀ ਕਾਰਨ ਉਸ ਦੀ ਰਿਲੀਜ਼ਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੰਗਨਾ ਫ਼ਿਲਮ 'ਤੇਜਸ' ਅਤੇ 'ਧੱਕੜ' 'ਚ ਵੀ ਨਜ਼ਰ ਆਵੇਗੀ।


sunita

Content Editor

Related News