‘ਮੁਖਤਾਰ ਅੰਸਾਰੀ ਤੋਂ ਬਾਅਦ ਹੁਣ ਅਤੀਕ ਦੀ ਵਾਰੀ, ਯੋਗੀ ਸਰਕਾਰ ਗੁਜਰਾਤ ਤੋਂ ਲਿਆਵੇਗੀ UP’

Thursday, Apr 08, 2021 - 11:41 AM (IST)

ਬਲੀਆ— ਉੱਤਰ ਪ੍ਰਦੇਸ਼ ਦੇ ਸੰਸਦੀ ਕਾਰਜ ਰਾਜ ਮੰਤਰੀ ਆਨੰਦ ਸਵਰੂਪ ਸ਼ੁਕਲ ਨੇ ਦਾਅਵਾ ਕੀਤਾ ਹੈ ਕਿ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ ਪੰਜਾਬ ਤੋਂ ਲਿਆਉਣ ਮਗਰੋਂ ਯੋਗੀ ਸਰਕਾਰ ਹੁਣ ਮਾਫੀਆ ਅਤੇ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਨੂੰ ਗੁਜਰਾਤ ਤੋਂ ਉੱਤਰ ਪ੍ਰਦੇਸ਼ ਲਿਆਵੇਗੀ। ਸ਼ੁਕਲ ਨੇ ਵੀਰਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ ਪੰਜਾਬ ਸਰਕਾਰ ਦੀਆਂ ਸਾਰੀਆਂ ਚਾਲਾਂ ਦੇ ਬਾਵਜੂਦ ਯੋਗੀ ਸਰਕਾਰ ਉੱਤਰ ਪ੍ਰਦੇਸ਼ ਲਿਆਉਣ ’ਚ ਸਫ਼ਲ ਹੋ ਗਈ ਹੈ। 

PunjabKesari

ਅੰਸਾਰੀ ਤੋਂ ਬਾਅਦ ਹੁਣ ਮਾਫੀਆ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਲਈ ਕੋਸ਼ਿਸ਼ਾਂ ਤੇਜ਼ ਹੋਣਗੀਆਂ। ਅਤੀਕ ਅਜੇ ਗੁਜਰਾਤ ਦੀ ਜੇਲ੍ਹ ’ਚ ਬੰਦ ਹੈ। ਉਸ ਦਾ ਸਮਾਂ ਵੀ ਹੁਣ ਨਿਸ਼ਚਿਤ ਰੂਪ ਨਾਲ ਆਵੇਗਾ। ਉਸ ਨੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ। ਲੋਕ ਅਜਿਹੇ ਅਪਰਾਧੀਆਂ ਨੂੰ ਸਜ਼ਾ ਦਿਵਾਉਣਾ ਚਾਹੰੁਦੇ ਹਨ। ਸ਼ੁਕਲ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਅਜਿਹੇ ਅਪਰਾਧੀਆਂ ਨੂੰ ਪ੍ਰਦੇਸ਼ ਵਿਚ ਲਿਆ ਕੇ ਅਦਾਲਤ ਜ਼ਰੀਏ ਸਜ਼ਾ ਦਿਵਾਈ ਜਾਵੇ। ਜ਼ਿਕਰਯੋਗ ਹੈ ਕਿ ਫਿਰੌਤੀ ਮੰਗਣ ਦੇ ਇਕ ਮਾਮਲੇ ’ਚ ਪੰਜਾਬ ਦੀ ਰੋਪੜ ਜੇਲ੍ਹ ਵਿਚ ਕਰੀਬ ਦੋ ਸਾਲ ਤੋਂ ਬੰਦ ਰਹੇ ਮਊ ਤੋਂ ਬਸਪਾ ਵਿਧਾਇਕ ਮੁਖਤਾਰ ਅੰਸਾਰੀ ਨੂੰ ਬੁੱਧਵਾਰ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿਚ ਲਿਆਂਦਾ ਗਿਆ। ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਵੀ ਮੁਖਤਾਰ ਵਾਂਗ ਹੀ ਅਪਰਾਧਕ ਅਕਸ ਵਾਲਾ ਹੈ।


Tanu

Content Editor

Related News