ਮਦਰ ਡੇਅਰੀ ਤੋਂ ਬਾਅਦ ਅਮੂਲ ਨੇ ਵੀ ਵਧਾਈ ਦੁੱਧ ਦੀ ਕੀਮਤ

Saturday, Dec 14, 2019 - 10:11 PM (IST)

ਮਦਰ ਡੇਅਰੀ ਤੋਂ ਬਾਅਦ ਅਮੂਲ ਨੇ ਵੀ ਵਧਾਈ ਦੁੱਧ ਦੀ ਕੀਮਤ

ਨਵੀਂ ਦਿੱਲੀ — ਦੇਸ਼ 'ਚ ਲੋਕ ਇਨ੍ਹਾਂ ਦਿਨੀਂ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਮਦਰ ਡੇਅਰੀ ਤੋਂ ਬਾਅਦ ਅਮੂਲ ਨੇ ਵੀ ਦੁੱਧ ਦੀ ਕੀਮਤ 'ਚ ਵਾਧਾ ਕਰ ਦਿੱਤਾ ਹੈ। ਨਵੀਂ ਦਰਾਂ ਕੱਲ ਲਾਗੂ ਹੋਣਗੀਆਂ। ਅਮੂਲ ਨੇ ਆਪਣੇ ਦੁੱਧ ਦੀਆਂ ਕੀਮਤਾਂ 2 ਰੁਪਏ ਕਿਲੋ ਵਧਾਉਣ ਦਾ ਸ਼ਨੀਵਾਰ ਨੂੰ ਐਲਾਨ ਕੀਤਾ। ਇਸ ਤੋਂ ਪਹਿਲਾਂ ਮਦਰ ਡੇਅਰੀ ਨੇ ਦੁੱਧ ਦੀ ਕੀਮਤ 3 ਰੁਪਏ ਪ੍ਰਤੀ ਕਿਲੋ ਤਕ ਵਧਾ ਦਿੱਤੇ। ਮਦਰ ਡੇਅਰੀ ਅਤੇ ਅਮੂਲ ਨੇ ਵੱਖ-ਵੱਖ ਬਿਆਨ 'ਚ ਦੱਸਿਆ ਕਿ ਐਤਵਾਰ ਤੋਂ ਦੁੱਧ ਦੀਆਂ ਨਵੀਂ ਦਰਾਂ ਲਾਗੂ ਹੋ ਜਾਣਗੀਆਂ।

ਮਦਰ ਡੇਅਰੀ ਨੇ ਟੋਕਨ ਅਤੇ ਥੈਲੀ ਵਾਲੇ ਦੁੱਧ ਦੀਆਂ ਕੀਮਤਾਂ 2 ਤੋਂ 3 ਰੁਪਏ ਪ੍ਰਤੀ ਲੀਟਰ ਤਕ ਵਧਾਉਣ ਦਾ ਐਲਾਨ ਕੀਤਾ ਹੈ। ਉਥੇ ਹੀ ਅਮੂਲ ਬ੍ਰਾਂਡ ਨਾਂ ਤੋਂ ਡੇਅਰੀ ਉਤਪਾਦ ਵੇਚਣ ਵਾਲੇ ਗੁਜਰਾਤ ਸਹਿਕਾਰੀ ਡੇਅਰੀ ਮਾਰਕੀਟਿੰਗ ਫੈਡਰੇਸ਼ਨ ਨੇ ਕਿਹਾ, 'ਉਸ ਨੇ ਗੁਜਰਾਤ ਦੇ ਅਹਿਮਦਾਬਾਦ ਅਤੇ ਸੌਰਾਸ਼ਟਰ, ਦਿੱਲੀ-ਐੱਨ.ਸੀ.ਆਰ, ਪੱਛਮੀ ਬੰਗਾਲ, ਮੁੰਬਈ ਅਤੇ ਮਹਾਰਾਸ਼ਟਰ 'ਚ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ।'


author

Inder Prajapati

Content Editor

Related News