ਭਗਵਾਨ ਰਾਮ ਤੋਂ ਬਾਅਦ ਹੁਣ ਗੌਤਮ ਬੁੱਧ ਨੂੰ ਭਾਰਤੀ ਕਹਿਣ ''ਤੇ ਭੜਕਿਆ ਨੇਪਾਲ

Sunday, Aug 09, 2020 - 09:34 PM (IST)

ਕਾਠਮੰਡੂ - ਭਾਰਤ ਨਾਲ ਸਰਹੱਦੀ ਵਿਵਾਦ ਨੂੰ ਲੈ ਕੇ ਉਲਝੇ ਨੇਪਾਲ ਨੇ ਹੁਣ ਭਾਰਤੀ ਦੇਵੀ-ਦੇਵਤਾਵਾਂ ਅਤੇ ਮਹਾਪੁਰਸ਼ਾਂ 'ਤੇ ਵਿਵਾਦ ਪੈਦਾ ਕਰਨਾ ਸ਼ੁਰੂ ਕਰ ਦਿੱਤਾ ਹੈ। ਨੇਪਾਲ ਨੇ ਭਾਰਤੀ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਵੱਲੋਂ ਭਗਵਾਨ ਗੌਤਮ ਬੁੱਧ ਨੂੰ ਭਾਰਤੀ ਕਹੇ ਜਾਣ 'ਤੇ ਸਖਤ ਇਤਰਾਜ਼ ਜਤਾਉਂਦੇ ਹੋਏ ਉਨ੍ਹਾਂ ਨੂੰ ਨੇਪਾਲੀ ਕਰਾਰ ਦਿੱਤਾ ਹੈ। ਨੇਪਾਲ ਦੇ ਕਈ ਰਾਜ ਨੇਤਾਵਾਂ ਨੇ ਵੀ ਜੈਸ਼ੰਕਰ ਦੇ ਬਿਆਨ ਦਾ ਵਿਰੋਧ ਕੀਤਾ ਹੈ। ਉਥੇ ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਬਿਆਨ ਜਾਰੀ ਕਰ ਕਿਹਾ ਹੈ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਭਗਵਾਨ ਬੁੱਧ ਦਾ ਜਨਮ ਨੇਪਾਲ ਦੇ ਲੁੰਬਿਨੀ ਵਿਚ ਹੋਇਆ ਸੀ।

ਇਧਰ, ਪ੍ਰਧਾਨ ਮੰਤਰੀ ਕੇ. ਪੀ. ਸਰਮਾ ਓਲੀ ਨੇ ਇਕ ਵਾਰ ਫਿਰ ਨੇਪਾਲ ਵਿਚ ਅਸਲੀ ਅਯੋਧਿਆ ਹੋਣ ਦਾ ਦਾਅਵਾ ਕਰਦੇ ਹੋਏ ਉਥੇ ਰਾਮ ਦੀ ਮੂਰਤੀ ਬਣਾਉਣ ਅਤੇ ਇਸ ਨੂੰ ਭਗਵਾਨ ਰਾਮ ਦਾ ਜਨਮ ਸਥਾਨ ਦੇ ਰੂਪ ਵਿਚ ਪ੍ਰਚਾਰਿਤ ਕਰਨ ਦਾ ਆਦੇਸ਼ ਦਿੱਤਾ ਹੈ। ਚਿਤਵਨ ਦੇ ਸਥਾਨਕ ਅਧਿਕਾਰੀਆਂ ਨਾਲ ਫੋਨ 'ਤੇ ਗੱਲਬਾਤ ਕਰਦੇ ਹੋਏ ਓਲੀ ਨੇ ਕਿਹਾ ਕਿ ਸਾਰੇ ਸਬੂਤ ਇਹ ਸਾਬਿਤ ਕਰਦੇ ਹਨ ਕਿ ਭਗਵਾਨ ਰਾਮ ਦਾ ਜਨਮ ਨੇਪਾਲ ਦੀ ਅਯੋਧਿਆਪੁਰੀ ਵਿਚ ਹੋਇਆ ਸੀ, ਭਾਰਤ ਵਿਚ ਨਹੀਂ। ਉਨ੍ਹਾਂ ਨੇ ਸਬੂਤ ਜੁਟਾਉਣ ਲਈ ਖੁਦਾਈ ਕਰਾਉਣ ਦਾ ਵੀ ਆਦੇਸ਼ ਦਿੱਤਾ ਹੈ। ਓਲੀ ਨੇ ਇਹ ਦਾਅਵਾ ਅਜਿਹੇ ਸਮੇਂ ਵਿਚ ਕੀਤਾ ਹੈ ਜਦ ਹਾਲ ਹੀ ਵਿਚ ਪੀ. ਐੱਮ. ਨਰਿੰਦਰ ਮੋਦੀ ਨੇ ਅਯੋਧਿਆ ਵਿਚ ਰਾਮ ਮੰਦਰ ਨਿਰਮਾਣ ਲਈ ਭੂਮੀ ਪੂਜਨ ਕੀਤਾ ਹੈ।


Khushdeep Jassi

Content Editor

Related News