JNU 'ਚ ਹੰਗਾਮੇ ਤੋਂ ਬਾਅਦ ਹੁਣ ਬੰਗਾਲ 'ਚ ਬੀਜੇਪੀ-ਲੈਫਟ ਸਮਰਥਕ ਆਹਮੋ ਸਾਹਮਣੇ

Monday, Jan 06, 2020 - 08:31 PM (IST)

JNU 'ਚ ਹੰਗਾਮੇ ਤੋਂ ਬਾਅਦ ਹੁਣ ਬੰਗਾਲ 'ਚ ਬੀਜੇਪੀ-ਲੈਫਟ ਸਮਰਥਕ ਆਹਮੋ ਸਾਹਮਣੇ

ਨਵੀਂ ਦਿੱਲੀ — ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਹੋਏ ਬਵਾਲ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਵਿਵਾਦ ਵਧਦਾ ਹੀ ਜਾ ਰਿਹਾ ਹੈ। ਹੁਣ ਕੋਲਕਾਤਾ 'ਚ ਲੈਫਟ ਅਤੇ ਭਾਜਪਾ ਦੇ ਸਮਰਥਕ ਆਹਮੋ-ਸਾਹਮਣੇ ਆ ਗਏ। ਦੱਖਣੀ ਕੋਲਕਾਤਾ 'ਚ ਟ੍ਰੈਫਿਕ ਠੱਪ ਹੋ ਗਿਆ ਹੈ ਅਤੇ ਦੋਵਾਂ ਵਿਚਾਲੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਭਾਰੀ ਪੁਲਸ ਫੋਰਸ ਤਾਇਨਾਤ ਕੀਤਾ ਗਿਆ ਹੈ। ਇਲਾਕੇ 'ਚ ਦੋਵਾਂ ਪਾਰਟੀਆਂ ਦੇ ਸਮਰਥਕ ਵਿਰੋਧ ਪ੍ਰਦਰਸ਼ ਕਰ ਰਹੇ ਹਨ। ਇਸ ਤੋਂ ਇਲਾਵਾ ਜਾਦਵਪੁਰ ਯੂਨੀਵਰਸਿਟੀ ਦੇ ਨੇੜੇ ਵੀ ਤਣਾਅ ਵਧ ਰਿਹਾ ਹੈ। ਰਿਪੋਰਟ ਮੁਤਾਬਕ ਝੰਡਿਆਂ ਨਾਲ ਲੈਫਟ ਦੇ ਸਮਰਥਕ ਉਥੇ ਪਹੁੰਚ ਰਹੇ ਹਨ।

ਇਸ ਤੋਂ ਪਹਿਲਾਂ ਜੇ.ਐੱਨ.ਯੂ. ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼ ਨੇ ਕਿਹਾ ਕਿ ਪਿਛਲੇ 4-5 ਦਿਨਾਂ ਤੋਂ ਆਰ.ਐੱਸ.ਐੱਸ. ਨਾਲ ਜੁੜੇ ਪਰੋਫੈਸਰਸ ਸਾਡੇ ਅੰਦੋਲਨ ਨੂੰ ਤੋੜਨ ਲਈ ਹਿੰਸਾ ਭੜਕਾ ਰਹੇ ਸੀ। ਇਹ ਇਕ ਯੋਜਨਾਬੱਧ ਹਮਲਾ ਸੀ। ਉਹ ਲੋਕਾਂ ਨੂੰ ਬਾਹਰ ਕੱਢ-ਕੱਢ ਕੇ ਹਮਲਾ ਕਰ ਰਹੇ ਸੀ। ਆਇਸ਼ੀ ਨੇ ਕਿਹਾ ਕਿ ਜੇ.ਐੱਨ.ਯੂ. ਸਕਿਊਰਿਟੀ ਅਤੇ ਹਮਲਾਵਾਰਾਂ ਵਿਚਾਲੇ ਗਠਜੋੜ ਸੀ, ਜਿਸ ਕਾਰਨ ਉਨ੍ਹਾਂ ਨੇ ਹਿੰਸਾ ਰੋਕਣ ਲਈ ਕੋਈ ਕਦਮ ਨਹੀਂ ਚੁੱਕਿਆ। ਸਾਡੀ ਮੰਗ ਹੈ ਕਿ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਨੂੰ ਤੁਰੰਤ ਹਟਾਇਆ ਜਾਵੇ।


author

Inder Prajapati

Content Editor

Related News