ਜੋਸ਼ੀਮਠ ''ਚ ਤਰੇੜਾਂ ਤੋਂ ਬਾਅਦ ਹੁਣ ਨਵੀਂ ਸਮੱਸਿਆ, ਬਦਰੀਨਾਥ ''ਚ 1 ਫੁੱਟ ਤਕ ਧਸੀ ਜ਼ਮੀਨ

05/24/2023 5:21:38 PM

ਦੇਹਰਾਦੂਨ- ਉੱਤਰਾਖੰਡ 'ਚ ਜ਼ਮੀਨ ਧਸਣ ਦੀ ਆਫ਼ਤ ਰੁਕਣ ਦਾ ਨਾਂ ਨਹੀਂ ਲੈ ਰਹੀ। ਜੋਸ਼ੀਮਠ 'ਚ ਤਰੇੜਾਂ ਤੋਂ ਬਾਅਦ ਹੁਣ 45 ਕਿਲੋਮੀਟਰ ਦੂਰ ਬਦਰੀਨਾਥ 'ਚ ਜ਼ਮੀਨ ਧਸਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਬਦਰੀਨਾਥ ਦੇ ਮੁੱਖ ਬਾਜ਼ਾਰ 'ਚ ਜ਼ਮੀਨ ਧਸਣ ਕਾਰਨ ਕੁਝ ਦੁਕਾਨਾਂ ਨੂੰ ਹਟਾਇਆ ਗਿਆ ਹੈ। ਕੁਝ ਥਾਵਾਂ 'ਤੇ ਬੈਰੀਕੇਡਿੰਗ ਲਗਾ ਕੇ ਆਵਾਜਾਈ ਨੂੰ ਰੋਕਿਆ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਦਰੀਨਾਥ 'ਚ 424 ਕਰੋੜ ਰੁਪਏ ਦੇ ਮਾਸਟਰ ਪਲਾਨ ਤਹਿਤ ਪੁਰਾਣੀਆਂ ਇਮਾਰਤਾਂ ਦੀ ਤੋੜ-ਭੰਨ ਕਾਰਨ ਲਗਭਗ 1 ਫੁੱਟ ਤਕ ਜ਼ਮੀਨ ਧਸਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਮਾਸਟਰ ਪਲਾਨ ਤਹਿਤ ਅਲਕਨੰਦਾ ਰਿਵਰ ਫਰੰਟ ਡਿਵੈਲਪਮੈਂਟ ਦਾ ਕੰਮ ਚੱਲ ਰਿਹਾ ਹੈ। ਲੋਕਾਂ ਦਾ ਦੋਸ਼ ਹੈ ਕਿ ਨਦੀ ਦੇ ਕਿਨਾਰੇ 'ਤੇ ਸੁਰੱਖਿਆ ਕੰਧ ਦੇ ਨਿਰਮਾਣ 'ਚ ਦੇਰੀ ਕਾਰਨ ਜ਼ਮੀਨ ਧਸ ਰਹੀ ਹੈ। 

ਇਸ ਵਿਚਕਾਰ ਬਦਰੀਨਾਥ ਮੰਦਰ ਕਮੇਟੀ ਦੇ ਚੇਅਰਮੈਨ ਅਜੇਂਦਰ ਅਜੈ ਮੁਤਾਬਕ, ਆਫਤ ਪ੍ਰਬੰਧਨ ਟੀਮ ਨੇ ਜਾਇਜ਼ਾ ਲਿਆ ਹੈ। ਚਾਰਧਾਮ ਯਾਤਰਾ 'ਤੇ ਕੋਈ ਖਤਰਾ ਨਹੀਂ ਹੈ। ਜ਼ਮੀਨ ਯਾਤਰਾ ਵਾਲੇ ਖਤਰ 'ਚ ਨਹੀਂ ਧਸ ਰਹੀ। 17,271 ਤੀਰਥ ਯਾਤਰੀਆਂ ਨੇ ਮੰਗਲਵਾਰ ਨੂੰ ਬਦਰੀਨਾਥ ਧਾਮ ਦੇ ਦਰਸ਼ਨ ਕੀਤੇ। 


Rakesh

Content Editor

Related News