ਬ੍ਰਿਟੇਨ ਤੋਂ ਬਾਅਦ ਭਾਰਤ ਨੇ ਸਾਊਦੀ ਅਤੇ ਓਮਾਨ ਦੀਆਂ ਉਡਾਣਾਂ 'ਤੇ ਲਾਈ ਰੋਕ

Monday, Dec 21, 2020 - 07:54 PM (IST)

ਨਵੀਂ ਦਿੱਲੀ - ਕੋਰੋਨਾ ਵਾਇਰਸ ਦੇ ਨਵੇਂ ਸਟਰੇਨ ਨੂੰ ਲੈ ਕੇ ਸਾਊਦੀ ਅਰਬ ਅਤੇ ਓਮਾਨ ਨੇ ਇੱਕ ਹਫਤੇ ਲਈ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਸ ਤੋਂ ਬਾਅਦ ਏਅਰ ਇੰਡੀਆ ਨੇ ਵੀ ਅਗਲੇ ਇੱਕ ਹਫਤੇ ਲਈ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰ ਇੰਡੀਆ ਨੇ ਬਿਆਨ ਜਾਰੀ ਕਰ ਕਿਹਾ ਹੈ ਕਿ ਮੰਗਲਵਾਰ ਤੋਂ ਇੱਕ ਹਫਤੇ ਲਈ ਸਾਰੀਆਂ ਫਲਾਈਟਾਂ ਰੱਦ ਕੀਤੀਆਂ ਜਾ ਰਹੀਆਂ ਹਨ।
ਮਹਾਰਾਸ਼ਟਰ 'ਚ ਨਵੇਂ ਕੋਰੋਨਾ ਵਾਇਰਸ ਨੇ ਦਿੱਤੀ ਦਸਤਕ, ਕੱਲ ਤੋਂ ਸ਼ਹਿਰੀ ਇਲਾਕਿਆਂ 'ਚ ਨਾਈਟ ਕਰਫਿਊ

ਓਮਾਨ ਅਤੇ ਸਾਊਦੀ ਅਰਬ ਤੋਂ ਇਲਾਵਾ ਯੁਨਾਈਟਡ ਕਿੰਗਡਮ ਤੋਂ ਭਾਰਤ ਆਉਣ ਵਾਲੀਆਂ ਸਾਰੀਆਂ ਉਡਾਣਾਂ 22 ਦਸੰਬਰ ਦੀ ਰਾਤ ਤੋਂ 31 ਦਸੰਬਰ ਦੀ ਰਾਤ ਤੱਕ ਮੁਅੱਤਲ ਰਹਿਣਗੀਆਂ। ਸਰਕਾਰ ਨੇ ਇਹ ਕਦਮ ਯੂ.ਕੇ. ਵਿੱਚ ਨਵੇਂ ਸ‍ਟਰੇਨ ਦੇ ਸਾਹਮਣੇ ਆਉਣ ਤੋਂ ਪੈਦਾ ਹੋਏ ਹਾਲਾਤਾਂ ਨੂੰ ਵੇਖਦੇ ਹੋਏ ਲਿਆ ਹੈ। ਸਿਹਕ ਮੰਤਰਾਲਾ ਨੇ ਇਸ ਨੂੰ ਲੈ ਕੇ ਇੱਕ ਉੱਚ ਪੱਧਰੀ ਬੈਠਕ ਬੁਲਾਈ ਸੀ। ਜਿਸ ਤੋਂ ਬਾਅਦ ਯੂ.ਕੇ. ਤੋਂ ਆਉਣ ਵਾਲੀਆਂ ਉਡਾਣਾਂ 'ਤੇ ਅਸ‍ਥਾਈ ਰੋਕ ਲਗਾਉਣ ਦਾ ਫੈਸਲਾ ਲਿਆ ਗਿਆ।

ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਐਤਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਬ੍ਰਿਟੇਨ ਵਿੱਚ ਲੰਡਨ ਸਹਿਤ ਕਈ ਇਲਾਕਿਆਂ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਸਟਰੇਨ ਮਿਲਿਆ ਹੈ, ਜੋ ਪਹਿਲਾਂ ਤੋਂ ਜ਼ਿਆਦਾ ਇਨਫੈਕਟਿਡ ਹੈ। ਇਸ ਨਾਲ ਬ੍ਰਿਟੇਨ ਵਿੱਚ ਪਿਛਲੇ ਕੁੱਝ ਦਿਨਾਂ ਵਿੱਚ ਤੇਜ਼ੀ ਨਾਲ ਇਨਫੈਕਸ਼ਨ ਵਧਿਆ ਹੈ। ਐਤਵਾਰ ਤੋਂ ਹੀ ਯੂ.ਕੇ. ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲਾਕਡਾਊਨ ਲਗਾ ਦਿੱਤਾ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News