ਏਅਰ ਇੰਡੀਆ-ਬੋਇੰਗ ਦੇ ''ਇਤਿਹਾਸਕ'' ਸਮਝੌਤੇ ਤੋਂ ਬਾਅਦ PM ਮੋਦੀ ਤੇ ਬਾਈਡੇਨ ਨੇ ਫੋਨ ''ਤੇ ਕੀਤੀ ਗੱਲਬਾਤ
Wednesday, Feb 15, 2023 - 01:22 AM (IST)

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਫੋਨ 'ਤੇ ਗੱਲਬਾਤ ਕੀਤੀ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਭਾਰਤ-ਅਮਰੀਕਾ ਦੀ ਵਧ ਰਹੀ ਵਿਆਪਕ ਗਲੋਬਲ ਰਣਨੀਤਕ ਸਾਂਝੇਦਾਰੀ 'ਤੇ ਤਸੱਲੀ ਪ੍ਰਗਟਾਈ। ਏਅਰ ਇੰਡੀਆ ਅਤੇ ਬੋਇੰਗ ਸੌਦੇ ਨੂੰ ਇਤਿਹਾਸਕ ਦੱਸਦਿਆਂ ਮੋਦੀ ਅਤੇ ਬਾਈਡੇਨ ਨੇ ਇਸ ਨੂੰ ਆਪਸੀ ਲਾਹੇਵੰਦ ਸਹਿਯੋਗ ਦੀ ਸ਼ਾਨਦਾਰ ਉਦਾਹਰਣ ਦੱਸਿਆ, ਜਿਸ ਦੇ ਸਿੱਟੇ ਵਜੋਂ ਦੋਵਾਂ ਦੇਸ਼ਾਂ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਗੱਲਬਾਤ ਦੌਰਾਨ ਦੋਹਾਂ ਨੇਤਾਵਾਂ ਨੇ ਪੁਲਾੜ, ਸੈਮੀ-ਕੰਡਕਟਰ, ਸਪਲਾਈ ਚੇਨ, ਰੱਖਿਆ ਸਹਿ-ਉਤਪਾਦਨ ਅਤੇ ਸਹਿ-ਵਿਕਾਸ ਸਮੇਤ ਕਈ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਇੱਛਾ ਪ੍ਰਗਟਾਈ। ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਵੱਲੋਂ ਜਾਰੀ ਇਕ ਬਿਆਨ ਵਿੱਚ ਦਿੱਤੀ ਗਈ।
ਇਹ ਵੀ ਪੜ੍ਹੋ : ਕਾਬੁਲ ਦੇ ਆਈ. ਐੱਸ. ਦੇ ਟਿਕਾਣੇ ’ਤੇ ਹਮਲਾ, ਕਈ ਅੱਤਵਾਦੀ ਢੇਰ
ਪੀਐੱਮ ਮੋਦੀ ਨੇ ਇਕ ਟਵੀਟ ਵਿੱਚ ਕਿਹਾ, 'ਰਾਸ਼ਟਰਪਤੀ ਜੋਅ ਬਾਈਡੇਨ ਨਾਲ ਗੱਲ ਕਰਕੇ ਖੁਸ਼ੀ ਹੋਈ। ਭਾਰਤ-ਅਮਰੀਕਾ ਵਿਆਪਕ ਅਤੇ ਗਲੋਬਲ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਲਈ ਚੱਲ ਰਹੇ ਅਤੇ ਨਵੀਆਂ ਪਹਿਲਕਦਮੀਆਂ ਦੀ ਸਮੀਖਿਆ ਕਰਨ ਲਈ ਸ਼ਾਨਦਾਰ ਚਰਚਾ। ਅਸੀਂ ਇਤਿਹਾਸਕ ਏਅਰ ਇੰਡੀਆ ਅਤੇ ਬੋਇੰਗ ਸਮਝੌਤੇ ਦਾ ਸਵਾਗਤ ਕਰਦੇ ਹਾਂ, ਜੋ ਦੋਵਾਂ ਦੇਸ਼ਾਂ ਵਿੱਚ ਨਵੇਂ ਮੌਕੇ ਪੈਦਾ ਕਰਨ ਵਿੱਚ ਮਦਦ ਕਰੇਗਾ। ਇਸ ਤੋਂ ਪਹਿਲਾਂ ਪੀ.ਐੱਮ.ਓ. ਨੇ ਕਿਹਾ ਕਿ ਮੋਦੀ ਅਤੇ ਬਾਈਡੇਨ ਨੇ ਭਾਰਤ-ਅਮਰੀਕਾ ਵਿਆਪਕ ਗਲੋਬਲ ਰਣਨੀਤਕ ਸਾਂਝੇਦਾਰੀ ਦੇ ਡੂੰਘੇ ਹੋਣ 'ਤੇ ਤਸੱਲੀ ਪ੍ਰਗਟ ਕੀਤੀ, ਜਿਸ ਦੇ ਨਤੀਜੇ ਵਜੋਂ ਸਾਰੇ ਖੇਤਰਾਂ ਵਿੱਚ ਮਜ਼ਬੂਤ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਮਰੀਅਮ ਨੇ ਇਮਰਾਨ ਨੂੰ ਪੁੱਛਿਆ- ਜੇਕਰ ਬਾਜਵਾ ਸੁਪਰ ਕਿੰਗ ਸਨ ਤਾਂ ਕੀ ਤੁਸੀਂ ਨੌਕਰ ਸੀ?
ਪੀਐੱਮਓ ਨੇ ਕਿਹਾ ਕਿ ਦੋਵੇਂ ਦੇਸ਼ਾਂ ਨੇ ਏਅਰ ਇੰਡੀਆ ਅਤੇ ਬੋਇੰਗ ਵਿਚਕਾਰ 'ਇਤਿਹਾਸਕ ਸਮਝੌਤੇ' ਦੀ ਘੋਸ਼ਣਾ ਦਾ ਸਵਾਗਤ ਕਰਦਿਆਂ ਇਸ ਨੂੰ ਆਪਸੀ ਲਾਭਕਾਰੀ ਸਹਿਯੋਗ ਦੀ ਚਮਕਦਾਰ ਉਦਾਹਰਣ ਦੱਸਿਆ, ਜੋ ਦੋਵਾਂ ਦੇਸ਼ਾਂ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਵਿੱਚ ਮਦਦ ਕਰੇਗੀ। ਪ੍ਰਧਾਨ ਮੰਤਰੀ ਨੇ ਬੋਇੰਗ ਅਤੇ ਹੋਰ ਅਮਰੀਕੀ ਕੰਪਨੀਆਂ ਨੂੰ ਭਾਰਤ ਵਿੱਚ ਵਧ ਰਹੇ ਸ਼ਹਿਰੀ ਹਵਾਬਾਜ਼ੀ ਖੇਤਰ ਦੁਆਰਾ ਪੈਦਾ ਹੋਏ ਮੌਕਿਆਂ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ।
ਇਹ ਵੀ ਪੜ੍ਹੋ : 250 ਏਅਰਬੱਸ ਜਹਾਜ਼ਾਂ ਤੋਂ ਬਾਅਦ 220 ਬੋਇੰਗ ਜਹਾਜ਼ ਖਰੀਦੇਗੀ ਏਅਰ ਇੰਡੀਆ, ਬਾਈਡੇਨ ਬੋਲੇ- ਇਤਿਹਾਸਕ ਸਮਝੌਤਾ
ਪੀਐੱਮਓ ਦੇ ਅਨੁਸਾਰ, ਦੋਵਾਂ ਨੇਤਾਵਾਂ ਨੇ ਵਾਸ਼ਿੰਗਟਨ ਡੀਸੀ ਵਿੱਚ ਹਾਲ ਹੀ 'ਚ ਆਯੋਜਿਤ ਇਨੀਸ਼ੀਏਟਿਵ ਆਨ ਕ੍ਰਿਟੀਕਲ ਐਂਡ ਐਮਰਜਿੰਗ ਟੈਕਨਾਲੋਜੀ ਦੀ ਪਹਿਲੀ ਬੈਠਕ ਦਾ ਸਵਾਗਤ ਕੀਤਾ ਅਤੇ ਪੁਲਾੜ, ਅਰਧ-ਸੰਚਾਲਕ, ਸਪਲਾਈ ਚੇਨ, ਰੱਖਿਆ ਸਹਿ-ਉਤਪਾਦਨ ਅਤੇ ਸਹਿ-ਵਿਕਾਸ ਤੇ ਗਿਆਨ ਅਤੇ ਇਨੋਵੇਸ਼ਨ ਈਕੋਸਿਸਟਮ 'ਚ ਸਹਿਯੋਗ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਡੂੰਘੀ ਇੱਛਾ ਪ੍ਰਗਟਾਈ। ਪੀਐੱਮਓ ਨੇ ਕਿਹਾ, "ਉਹ ਦੋਵਾਂ ਦੇਸ਼ਾਂ ਦੇ ਲੋਕਾਂ ਵਿੱਚ ਜੀਵੰਤ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸਹਿਮਤ ਹੋਏ, ਜੋ ਪ੍ਰੰਪਰਿਕ ਰੂਪ ਤੋਂ ਲਾਭਦਾਇਕ ਰਹੇ ਹਨ।" ਦੋਵਾਂ ਨੇਤਾਵਾਂ ਨੇ ਜੀ-20 ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਭਾਰਤ ਦੀ ਮੌਜੂਦਾ ਪ੍ਰਧਾਨਗੀ ਦੌਰਾਨ ਸੰਪਰਕ ਵਿੱਚ ਰਹਿਣ 'ਤੇ ਵੀ ਸਹਿਮਤੀ ਜਤਾਈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।