76 ਸਾਲਾਂ ਬਾਅਦ ਐੱਲ.ਓ.ਸੀ. ''ਤੇ ਨਿਕਲੀ ਛੜੀ ਯਾਤਰਾ
Sunday, Sep 24, 2023 - 05:58 PM (IST)

ਸ਼੍ਰੀਨਗਰ- ਉੱਤਰੀ ਕਸ਼ਮੀਰ 'ਚ ਐੱਲ.ਓ.ਸੀ. ਦੇ ਨਾਸ ਲੱਗਾ ਟਿਟਵਾਲ (ਕੁਪਵਾੜਾ) ਸ਼ਨੀਵਾਰ ਸਵੇਰੇ ਜੈ ਮਾਂ ਸ਼ਾਰਦਾ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਮਾਂ ਸ਼ਾਰਦਾ ਦੇਵੀ ਦੇ ਸਾਲਾਨਾ ਉਤਸਵ (ਸ਼ਾਰਦਾ ਦਿਵਸ) 'ਤੇ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਸ਼ਰਧਾਲੂਆਂ ਨੇ ਜੰਮੂ-ਕਸ਼ਮੀਰ ਅਤੇ ਗੁਲਾਮ ਕਸ਼ਮੀਰ ਨੂੰ ਵੰਡਣ ਵਾਲੀ ਕਿਸ਼ਨਗੰਗਾ ਨਦੀ ਦੇ ਤਟ ਤਕ ਇਕ ਸਾਂਕੇਤਿਕ ਛੜੀ ਯਾਤਰਾ ਕੱਢੀ। ਭਾਰਤ-ਪਾਕਿ ਵੰਡ ਦੇ ਕਰੀਬ 76 ਸਾਲਾਂ ਬਾਅਦ ਕੱਢੀ ਇਹ ਸਾਂਕੇਤਿਕ ਯਾਤਰਾ ਟਿਟਵਾਲ 'ਚ ਮਾਂ ਸ਼ਾਰਦਾ ਦੇ ਨਵੇਂ ਬਣੇ ਮੰਦਰ ਤੋਂ ਸ਼ੁਰੂ ਹੋਈ ਅਤੇ ਕਿਸ਼ਨਗੰਗਾ ਨਦੀ 'ਤੇ ਬਣੇ ਪੁਲ (ਟੀ.ਸੀ.ਪੀ.) ਦੇ ਕੋਲ ਸ਼ਵੇਤ ਰੇਖਾ 'ਤੇ ਜਾ ਕੇ ਸੰਪਨ ਹੋਈ।
ਇਸ ਦੌਰਾਨ ਸ਼ਰਧਾਲੂਆਂ ਨੇ ਨਦੀ 'ਚ ਇਸ਼ਨਾਨ ਕਰਕੇ ਪ੍ਰਾਰਥਨਾ ਕੀਤੀ ਕਿ ਗੁਲਾਮ ਜੰਮੂ-ਕਸ਼ਮੀਰ ਦੇ ਸ਼ਾਰਦਾ ਕਸਬੇ 'ਚ ਸਥਿਤ ਮਾਂ ਸ਼ਾਰਦਾ (ਮਾਂ ਸਰਸਵਤੀ) ਦੇ ਇਤਿਹਾਸਿਕ ਮੰਦਰ 'ਚ ਵੀ ਉਨ੍ਹਾਂ ਨੂੰ ਜਲਦ ਪੂਜਾ ਕਰਨ ਦਾ ਮੌਕਾ ਮਿਲੇ।
ਭਾਰਤ-ਪਾਕਿ ਵੰਡ ਤੋਂ ਪਹਿਲਾਂ ਹਰ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚੋਂ ਖਾਸ ਕਰਕੇ ਕਸ਼ਮੀਰ ਤੋਂ ਸ਼ਰਧਾਲੂ ਮਾਂ ਸ਼ਾਰਦਾ ਦੀ ਸਾਲਾਨਾ ਪੂਜਾ ਲਈ ਸ਼ਾਰਦਾ ਪੀਠ (ਹੁਣ ਗੁਲਾਮ ਜ਼ੰਮੂ-ਕਸ਼ਮੀਰ 'ਚ) ਜਾਂਦੇ ਸਨ। ਸ਼ਾਰਦਾ ਪੀਠ ਜਾਣ ਵਾਲੇ ਸ਼ਰਧਾਲੂ ਟਿਟਵਾਲ 'ਚ ਹੀ ਰਾਤ ਬਿਤਾਉਂਦੇ ਸਨ ਅਤੇ ਸਵੇਰੇ ਕਿਸ਼ਨਗੰਗਾ ਨਦੀ 'ਚ ਇਸ਼ਨਾਨ ਕਰਕੇ ਪੌਰਾਣਿਕ ਮੰਦਰ 'ਚ ਮੱਥਾ ਟੇਕਦੇ ਸਨ।