ਜਾਣੋ ਆਜ਼ਾਦੀ ਦੇ 72 ਸਾਲ ਬਾਅਦ ਭਾਰਤ ਤੋਂ ਕਿੰਨਾ ਪਛੜਿਆ ਪਾਕਿਸਤਾਨ?
Wednesday, Aug 14, 2019 - 10:36 PM (IST)

ਨਵੀਂ ਦਿੱਲੀ— ਭਾਰਤ ਤੇ ਪਾਕਿਸਤਾਨ ਨੂੰ ਆਜ਼ਾਦ ਹੋਏ 72 ਸਾਲ ਹੋ ਗਏ ਹਨ। ਇਨ੍ਹਾਂ ਸੱਤ ਦਹਾਕਿਆਂ 'ਚ ਦੋਹਾਂ ਦੇਸ਼ਾਂ ਨੇ ਲੰਬਾ ਸਫਰ ਤੈਅ ਕੀਤਾ ਹੈ। ਦੋਹਾਂ ਦੇਸ਼ਾਂ ਨੇ 1947 ਤੋਂ ਲੈ ਕੇ 1999 ਤਕ ਕਈ ਲੜਾਈਆਂ ਦੇਖੀਆਂ ਹਨ ਪਰ ਵਿਕਾਸ ਦੇ ਪੱਧਰ 'ਤੇ ਦੇਖੋ ਕਿ ਆਜ਼ਾਦ ਪਾਕਿਸਾਤਨ ਕਿੰਨਾ ਅੱਗੇ ਹੈ?ਜੀ.ਡੀ.ਪੀ. ਦੀ ਗੱਲ ਕਰੀਏ ਤਾਂ ਅੱਜ ਭਾਰਤ ਦੀ ਜੀ.ਡੀ.ਪੀ. 72 ਸਾਲਾਂ 'ਚ ਵਧ ਕੇ 36.5 ਅਰਬ ਤੋਂ 2726.3 ਅਰਬ ਡਾਲਰ ਤੋਂ ਜ਼ਿਆਦਾ ਹੋ ਗਈ ਹੈ। ਜਦਕਿ ਪਾਕਿਸਤਾਨ ਦੀ ਜੀ.ਡੀ.ਪੀ. 3.7 ਅਰਬ ਤੋਂ ਸਿਰਫ 312.5 ਅਰਬ ਹੈ।
ਹਰੇਕ ਵਿਅਕਤੀ ਆਮਦਨ ਦੇ ਮਾਮਲੇ 'ਚ 1962 'ਚ ਦੋਵੇਂ ਦੇਸ਼ 90 ਅਮਰੀਕੀ ਡਾਲਰ 'ਤੇ ਸੀ। ਅੱਜ ਭਾਰਤ 'ਚ ਹਰੇਕ ਵਿਅਕਤੀ ਦੀ ਆਮਦਨ 2104 ਅਮਰੀਕੀ ਡਾਲਰ ਹੋ ਗਈ ਹੈ, ਜਦਕਿ ਪਾਕਿਸਤਾਨ ਦੀ 1196 ਹੈ।
ਜੀਵਨ ਦੀ ਸੰਭਾਵਨਾ ਦੇ ਮਾਮਲੇ 'ਚ ਭਾਰਤ ਤੇ ਪਾਕਿਸਤਾਨ 'ਚ ਬਹੁਤ ਜ਼ਿਆਦਾ ਫਰਕ ਨਹੀਂ ਹੈ। 72 ਸਾਲ ਬਾਅਦ ਭਾਰਤ 'ਚ ਜੀਵਨ ਸੰਭਾਵਨਾ 69.4 ਸਾਲ ਹੈ, ਜਦਕਿ ਪਾਕਿਤਾਨ 'ਚ 68.7 ਸਾਲ ਹੈ।
ਇਕ ਡਾਲਰ ਦੀ ਬਰਾਬਰੀ ਦੇ ਮਾਮਲੇ 'ਚ ਜਿਥੇ ਭਾਰਤੀ ਮੁਦਰਾ ਦੀ ਕੀਮਤ 71.33 ਰੁਪਏ ਹੈ ਉਥੇ ਹੀ ਪਾਕਿਸਤਾਨੀ ਰੁਪਏ ਦੀ ਕੀਮਤ 160.82 ਜਾ ਪਹੁੰਚੀ ਹੈ।
ਵਿਦੇਸ਼ੀ ਮੁਦਰਾ ਭੰਡਾਰ ਦੇ ਮਾਮਲੇ 'ਚ ਜਿਥੇ ਭਾਰਤ ਅੱਜ 428.8 ਅਰਬ ਡਾਲਰ ਦੀ ਮਜ਼ਬੂਤੀ ਨਾਲ ਖੜ੍ਹਾ ਹੈ। ਉਥੇ ਹੀ ਪਾਕਿਸਤਾਨ ਖਰਾਬ ਅਰਥਵਿਵਸਥਾ ਨਾਲ ਜੂਝ ਰਿਹਾ ਹੈ। ਉਸ ਕੋਲ ਵਿਦੇਸ਼ੀ ਮੁਦਰਾ ਭੰਡਾਰ 940 ਕਰੋੜ ਡਾਲਰ ਹੈ। ਦੋਹਾਂ ਦੇਸ਼ਾਂ 'ਚ ਸਿਹਤ ਸੇਵਾਵਾਂ ਦੇ ਪੱਧਰ ਦੀ ਗੱਲ ਕਰੀਏ ਤਾਂ ਭਾਰਤ 'ਚ 81 ਫੀਸਦੀ ਜਨਮ ਦਿਵਾਉਣ ਵਾਲੇ ਸਿਹਤ ਕਰਮਚਾਰੀ ਹਨ, ਜਦਕਿ ਪਾਕਿਸਤਾਨ 'ਚ ਇਨ੍ਹਾਂ ਦੀ ਗਿਣਤੀ 52 ਫੀਸਦੀ ਹੈ।
ਮੁੱਢਲੀ ਸਿੱਖਿਆ ਦਰ ਦੀ ਗੱਲ ਕਰੀਏ ਤਾਂ ਭਾਰਤ 'ਚ ਅੱਜ ਇਹ 96 ਫੀਸਦੀ ਹੈ, ਜਦਕਿ ਪਾਕਿਸਤਾਨ 'ਚ 71 ਫੀਸਦੀ ਹੈ।