492 ਸਾਲਾਂ ਬਾਅਦ ਸ਼੍ਰੀਰਾਮ ਜਨਮ ਭੂਮੀ ''ਤੇ ਇਸ ਵਾਰ ਜਗਣਗੇ ''ਖੁਸ਼ੀਆਂ'' ਦੇ ਦੀਵੇ
Sunday, Nov 08, 2020 - 02:02 PM (IST)
ਅਯੁੱਧਿਆ— ਸ਼੍ਰੀਰਾਮ ਦੀ ਨਗਰੀ ਅਯੁੱਧਿਆ ਵਿਚ ਇਸ ਵਾਰ ਦੀਵਾਲੀ ਬਹੁਤ ਹੀ ਖ਼ਾਸ ਹੋਣ ਜਾ ਰਹੀ ਹੈ, ਕਿਉਂਕਿ 492 ਸਾਲਾਂ ਬਾਅਦ ਭਗਵਾਨ ਸ਼੍ਰੀਰਾਮ ਦੀ ਜਨਮ ਭੂਮੀ ਦੀਵਿਆਂ ਨਾਲ ਜਗਮਗਾਏਗੀ। ਕੁਝ ਪਾਬੰਦੀਆਂ ਦੇ ਚੱਲਦੇ ਇਹ ਪਹਿਲਾਂ ਸੰਭਵ ਨਹੀਂ ਸੀ ਕਿ ਜਨਮ ਭੂਮੀ ਕੰਪਲੈਕਸ 'ਚ ਦੀਵੇ ਜਗਾਏ ਜਾ ਸਕਦੇ ਸਨ। ਹੁਣ ਬੀਤੀ 5 ਅਗਸਤ ਨੂੰ ਮੰਦਰ ਨਿਰਮਾਣ ਦਾ ਭੂਮੀ ਪੂਜਨ ਹੋਣ ਤੋਂ ਬਾਅਦ ਇਸ ਵਾਰ ਦੀ ਦੀਵਾਲੀ ਨੂੰ ਲੈ ਕੇ ਲੋਕਾਂ 'ਚ ਖ਼ਾਸਾ ਉਤਸ਼ਾਹ ਹੈ। ਯੋਗੀ ਸਰਕਾਰ ਦਾ ਇਹ ਦੀਵਾਲੀ 'ਤੇ ਚੌਥਾ ਦੀਵਿਆਂ ਤਿਉਹਾਰ ਹੈ। ਦੀਵਾਲੀ ਤੋਂ ਪਹਿਲਾਂ ਦੀ ਸ਼ਾਮ ਜਗਾਏ ਜਾਣ ਵਾਲੇ ਦੀਵੇ ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗਾ, ਕਿਉਂਕਿ 5 ਲੱਖ 51 ਹਜ਼ਾਰ ਦੀਵੇ ਜਗਾਉਣ ਦੀ ਯੋਜਨਾ ਹੈ।
ਇਹ ਵੀ ਪੜ੍ਹੋ: ਦੀਵਾਲੀ 'ਤੇ 'ਲਾੜੀ' ਵਾਂਗ ਸਜੇਗੀ ਅਯੁੱਧਿਆ, ਰਾਮਲਲਾ ਦਾ ਦਰਬਾਰ ਦੀਵਿਆਂ ਨਾਲ ਹੋਵੇਗਾ ਜਗਮਗ
ਮੁੱਖ ਮੰਤਰੀ ਇਸ ਨੂੰ ਵਿਸ਼ਵਵਿਆਪੀ ਆਯੋਜਨ ਬਣਾਉਣ ਵਿਚ ਪੂਰੇ ਜ਼ੋਰਾਂ-ਸ਼ੋਰਾਂ ਨਾਲ ਲੱਗੇ ਹੋਏ ਹਨ। ਆਉਣ ਵਾਲੀ 11 ਤੋਂ 13 ਨਵੰਬਰ ਤੱਕ ਹੋਣ ਵਾਲੇ ਇਸ ਤਿਉਹਾਰ ਦੀ ਇਕ-ਇਕ ਤਿਆਰੀ 'ਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਨਜ਼ਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਯੁੱਧਿਆ ਨੂੰ ਪੂਰੀ ਦੁਨੀਆ 'ਚ ਇਕ ਸੈਰ-ਸਪਾਟਾ ਸਥਾਨ ਵਜੋਂ ਸਥਾਪਤ ਕੀਤਾ ਜਾਵੇਗਾ। ਸਾਲ 2017 ਤੋਂ ਪਹਿਲਾਂ ਅਯੁੱਧਿਆ ਵਿਚ ਦੀਵਿਆਂ ਦਾ ਆਯੋਜਨ ਨਹੀਂ ਹੁੰਦਾ ਸੀ 2017 ਵਿਚ ਯੋਗੀ ਆਦਿਤਿਆਨਾਥ ਦੀ ਅਗਵਾਈ ਵਿਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਇਸ ਦੀ ਸ਼ੁਰੂਆਤ ਹੋਈ।
ਇਹ ਵੀ ਪੜ੍ਹੋ: ਫਤਿਹਵੀਰ ਦੀ ਯਾਦ ਨੂੰ ਤਾਜ਼ਾ ਕਰ ਗਿਆ 'ਪ੍ਰਹਿਲਾਦ', 90 ਘੰਟੇ ਲੜਦਾ ਰਿਹੈ ਜ਼ਿੰਦਗੀ ਤੇ ਮੌਤ ਦੀ ਜੰਗ