ਕਰਾਚੀ ''ਚ ਜਨਮੇ ਵਿਅਕਤੀ ਨੂੰ 43 ਸਾਲ ਬਾਅਦ ਮਿਲੀ ਭਾਰਤੀ ਨਾਗਰਿਕਤਾ, ਮੁੱਖ ਮੰਤਰੀ ਨੇ ਸੌਂਪਿਆ ਸਰਟੀਫਿਕੇਟ

Tuesday, Dec 10, 2024 - 06:18 PM (IST)

ਨੈਸ਼ਨਲ ਡੈਸਕ : ਪਾਕਿਸਤਾਨ ਦੇ ਕਰਾਚੀ 'ਚ ਜਨਮੇ ਸ਼ੇਨ ਸੇਬੇਸਟੀਅਨ ਪਰੇਰਾ ਨੂੰ ਉਸ ਦੇ ਮਾਤਾ-ਪਿਤਾ ਉਸ ਦੇ ਜਨਮ ਤੋਂ ਚਾਰ ਮਹੀਨੇ ਬਾਅਦ ਹੀ ਭਾਰਤ ਦੇ ਗੋਆ 'ਚ ਉਸ ਦੇ ਜੱਦੀ ਪਿੰਡ ਲੈ ਕੇ ਆਏ ਸਨ ਪਰ ਪਰੇਰਾ ਨੂੰ ਭਾਰਤੀ ਨਾਗਰਿਕਤਾ ਹਾਸਲ ਕਰਨ 'ਚ 43 ਸਾਲ ਲੱਗ ਗਏ। ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਮੰਗਲਵਾਰ ਨੂੰ ਨਾਗਰਿਕਤਾ (ਸੋਧ) ਕਾਨੂੰਨ (ਸੀਏਏ) ਦੇ ਤਹਿਤ ਪਾਕਿਸਤਾਨ ਵਿੱਚ ਜਨਮੇ ਇਸਾਈ ਵਿਅਕਤੀ ਸ਼ੇਨ ਸੇਬੇਸਟੀਅਨ ਪਰੇਰਾ ਨੂੰ ਭਾਰਤੀ ਨਾਗਰਿਕਤਾ ਦਾ ਪ੍ਰਮਾਣ ਪੱਤਰ ਸੌਂਪਿਆ। ਸ਼ੇਨ ਗੋਆ ਵਿੱਚ ਭਾਰਤੀ ਨਾਗਰਿਕਤਾ ਦਾ ਸਰਟੀਫਿਕੇਟ ਪ੍ਰਾਪਤ ਕਰਨ ਵਾਲਾ ਦੂਜਾ ਵਿਅਕਤੀ ਹੈ।

ਇਸ ਤੋਂ ਪਹਿਲਾਂ ਅਗਸਤ ਵਿੱਚ ਜੋਸੇਫ ਫਰਾਂਸਿਸ ਪਰੇਰਾ ਨਾਮ ਦੇ ਇੱਕ ਹੋਰ ਪਾਕਿਸਤਾਨੀ ਨਾਗਰਿਕ ਨੂੰ ਭਾਰਤੀ ਨਾਗਰਿਕਤਾ ਦਿੱਤੀ ਗਈ ਸੀ। ਸ਼ੇਨ, ਮੂਲ ਰੂਪ ਵਿੱਚ ਅੰਜੁਨਾ, ਉੱਤਰੀ ਗੋਆ ਵਿੱਚ ਡੇਮੇਲੋ ਵਾਡੋ ਦਾ ਨਿਵਾਸੀ ਹੈ, ਨੇ ਕਿਹਾ ਕਿ ਉਸਦੇ ਮਾਤਾ-ਪਿਤਾ ਕਰਾਚੀ ਚਲੇ ਗਏ ਸਨ, ਜਿੱਥੇ ਉਸਦਾ ਜਨਮ ਅਗਸਤ 1981 'ਚ ਹੋਇਆ ਸੀ। ਸ਼ੇਨ ਦੇ ਜਨਮ ਤੋਂ ਚਾਰ ਮਹੀਨੇ ਬਾਅਦ, ਉਸਦਾ ਪਰਿਵਾਰ ਗੋਆ ਵਾਪਸ ਆ ਗਿਆ, ਜਿੱਥੇ ਉਸਨੇ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ। ਉਸਨੇ 2012 ਵਿੱਚ ਭਾਰਤੀ ਨਾਗਰਿਕ ਮਾਰੀਆ ਗਲੋਰੀਆ ਫਰਨਾਂਡਿਸ ਨਾਲ ਵਿਆਹ ਕੀਤਾ ਸੀ।

ਸ਼ੇਨ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਭਾਰਤੀ ਨਾਗਰਿਕਤਾ ਹਾਸਲ ਕਰਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ। ਅੰਤ ਵਿੱਚ, ਜੋਸੇਫ ਪਰੇਰਾ ਤੋਂ ਪ੍ਰੇਰਿਤ ਹੋ ਕੇ, ਮੈਂ ਦੁਬਾਰਾ ਨਾਗਰਿਕਤਾ ਲਈ ਅਰਜ਼ੀ ਦਿੱਤੀ। ਉਸਨੇ ਕਿਹਾ ਕਿ ਸ਼ੇਨ ਦੁਆਰਾ ਪ੍ਰਾਪਤ ਨਾਗਰਿਕਤਾ ਸਰਟੀਫਿਕੇਟ ਵਿੱਚ ਕਿਹਾ ਗਿਆ ਹੈ ਕਿ ਉਹ ਭਾਰਤ ਵਿਚ ਦਾਖਲੇ ਦੀ ਤਰੀ ਤੋਂ ਨਾਗਰਿਕਤਾ ਐਕਟ, 1955 ਦੀ ਧਾਰਾ 5(1) ਦੇ ਤਹਿਤ ਸ਼ਰਤਾਂ ਨੂੰ ਪੂਰਾ ਕਰਦੇ ਹੋਏ ਧਾਰਾ 6ਬੀ ਦੇ ਨਿਯਮਾਂ ਦੇ ਤਬਿਤ ਭਾਰਤ ਦੇ ਨਾਗਰਿਕ ਦੇ ਰੂਪ ਵਿਚ ਰਜਿਸਟਰ ਹਨ।

CAA ਨੇ ਗੋਆ ਦੇ ਬਹੁਤ ਸਾਰੇ ਲੋਕਾਂ ਨੂੰ ਲਾਭ ਪਹੁੰਚਾਇਆ : ਮੁੱਖ ਮੰਤਰੀ
ਸਮਾਰੋਹ ਤੋਂ ਬਾਅਦ, ਮੁੱਖ ਮੰਤਰੀ ਨੇ ਗੋਆ ਦੇ ਲੋਕਾਂ ਨੂੰ CAA ਦੇ ਲਾਭਾਂ ਦੇ ਨਾਲ-ਨਾਲ ਮੀਡੀਆ ਦੇ ਇੱਕ ਹਿੱਸੇ ਸਮੇਤ ਕੁਝ ਲੋਕਾਂ ਦੁਆਰਾ ਉਠਾਈਆਂ ਗਈਆਂ ਚਿੰਤਾਵਾਂ ਦਾ ਜਵਾਬ ਦਿੱਤਾ। ਸਾਵੰਤ ਨੇ ਕਿਹਾ, “ਸ਼ੇਨ ਇਹ ਸਰਟੀਫਿਕੇਟ ਪ੍ਰਾਪਤ ਕਰਨ ਵਾਲਾ ਦੂਜਾ ਗੋਆਵਾਸੀ ਹੈ, ਇਸ ਤੋਂ ਇਲਾਵਾ ਕਈ ਹੋਰਾਂ ਨੇ ਵੀ ਅਪਲਾਈ ਕੀਤਾ ਹੈ, ਉਨ੍ਹਾਂ ਦੀਆਂ ਅਰਜ਼ੀਆਂ ਅਜੇ ਪ੍ਰਕਿਰਿਆ ਅਧੀਨ ਹਨ। CAA ਨਾਲ ਗੋਆ ਦੇ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋਵੇਗਾ। ਸਾਵੰਤ ਨੇ ਕਿਹਾ ਕਿ ਸੀਏਏ ਦੇ ਤਹਿਤ ਨਾਗਰਿਕਤਾ ਲਈ ਸ਼ੇਨ ਦੀ ਅਰਜ਼ੀ ਨੂੰ ਤਿੰਨ ਮਹੀਨਿਆਂ ਦੇ ਅੰਦਰ ਮਨਜ਼ੂਰੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇਸ ਐਕਟ ਨੂੰ ਲਾਗੂ ਕਰਨ ਦੇ ਫੈਸਲੇ ਨਾਲ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਵਰਗੇ ਦੇਸ਼ਾਂ ਵਿੱਚ ਫਸੇ ਹਿੰਦੂ, ਈਸਾਈ, ਜੈਨ, ਪਾਰਸੀ, ਬੋਧੀ ਅਤੇ ਸਿੱਖਾਂ ਨੂੰ ਮਦਦ ਮਿਲੇਗੀ।


Baljit Singh

Content Editor

Related News