12 ਸਾਲਾਂ ਬਾਅਦ 5 ਲੱਖ ਦੇ ਪਾਰ ਪੁੱਜਿਆ ਅਮਰਨਾਥ ਯਾਤਰਾ ''ਤੇ ਆਉਣ ਵਾਲੇ ਸ਼ਰਧਾਲੂਆਂ ਦਾ ਅੰਕੜਾ

Wednesday, Aug 07, 2024 - 10:47 AM (IST)

ਜੰਮੂ- ਅਮਰਨਾਥ ਯਾਤਰਾ 'ਤੇ ਆਉਣ ਵਾਲੇ ਸ਼ਰਧਾਲੂਆਂ ਦਾ ਅੰਕੜਾ 12 ਸਾਲਾਂ ਬਾਅਦ 5 ਲੱਖ ਦੇ ਪਾਰ ਹੋ ਗਿਆ। ਅੱਜ ਤੱਕ ਦੇ ਯਾਤਰਾ ਦੇ ਇਤਿਹਾਸ 'ਚ ਤੀਜੀ ਵਾਰ ਇੰਨੀ ਗਿਣਤੀ 'ਚ ਸ਼ਰਧਾਲੂ ਦਰਸ਼ਨ ਕਰਨ ਆਏ ਹਨ। ਇਸ ਤੋਂ ਪਹਿਲਾਂ ਸਾਲ 2011 'ਚ 6.36 ਲੱਖ ਸ਼ਰਧਾਲੂ ਯਾਤਰਾ 'ਤੇ ਆਏ ਸਨ। ਉਸ ਦੇ ਅਗਲੇ ਹੀ ਸਾਲ 2012 'ਚ 6.20 ਲੱਖ ਸ਼ਿਵ ਭਗਤਾਂ ਨੇ ਬਾਬਾ ਬਰਫਾਨੀ ਦੇ ਦਰਬਾਰ 'ਚ ਹਾਜ਼ਰੀ ਲਗਾਈ ਸੀ। ਮੰਗਲਵਾਰ ਨੂੰ 2813 ਸ਼ਰਧਾਲੂਆਂ ਨੇ ਪਵਿੱਤਰ ਗੁਫ਼ਾ ਦੇ ਦਰਸ਼ਨ ਕੀਤੇ। ਇਸ ਦੇ ਨਾਲ ਹੀ ਹੁਣ ਤੱਕ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 5,00,105 ਪਹੁੰਚ ਗਈ।

ਉੱਥੇ ਹੀ ਯਾਤਰੀ ਨਿਵਾਸ ਭਗਵਤੀ ਨਗਰ ਜੰਮੂ ਤੋਂ 1873 ਸ਼ਰਧਾਲੂਆਂ ਦਾ 39ਵਾਂ ਜੱਥਾ ਬਾਲਟਾਲ ਲਈ ਰਵਾਨਾ ਹੋਇਆ। ਜੱਥਾ ਸ਼ਾਮ ਨੂੰ ਆਪਣੀ ਮੰਜ਼ਿਲ ਤੱਕ ਪਹੁੰਚ ਗਿਆ। ਯਾਤਰਾ ਦੇ ਦੋਵੇਂ ਮਾਰਗਾਂ ਤੋਂ 75 ਲੰਗਰ ਕਮੇਟੀਆਂ ਪਰਤ ਗਈਆਂ ਹਨ। ਹੁਣ 50 ਦੇ ਕਰੀਬ ਲੰਗਰ ਬਚੇ ਹਨ, ਜੋ ਯਾਤਰਾ ਦੇ ਅੰਤ ਤੱਕ ਰਹਿਣਗੇ ਤਾਂ ਕਿ ਸ਼ਰਧਾਲੂਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਦੱਸਣਯੋਗ ਹੈ ਕਿ ਇਸ ਵਾਰ 52 ਦਿਨ ਲੰਬੀ ਅਮਰਨਾਥ ਯਾਤਰਾ 29 ਜੂਨ ਤੋਂ ਸ਼ੁਰੂ ਹੋਈ ਸੀ, ਜੋ 19 ਅਗਸਤ ਨੂੰ ਰੱਖੜੀ ਦੇ ਦਿਨ ਸੰਪੰਨ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News