ਵੱਡੀ ਖ਼ਬਰ : ਭਾਰਤ 'ਚ ਬੰਦ ਹੋਈ ਅਫਗਾਨ ਅੰਬੈਸੀ, ਜਾਣੋ ਕਿਉਂ ਆਈ ਇਹ ਨੌਬਤ
Friday, Sep 29, 2023 - 09:18 PM (IST)
![ਵੱਡੀ ਖ਼ਬਰ : ਭਾਰਤ 'ਚ ਬੰਦ ਹੋਈ ਅਫਗਾਨ ਅੰਬੈਸੀ, ਜਾਣੋ ਕਿਉਂ ਆਈ ਇਹ ਨੌਬਤ](https://static.jagbani.com/multimedia/2023_9image_21_51_14423122651.jpg)
ਨਵੀਂ ਦਿੱਲੀ : ਭਾਰਤ 'ਚ ਅਫਗਾਨਿਸਤਾਨ ਦਾ ਦੂਤਘਰ ਬੰਦ ਕਰ ਦਿੱਤਾ ਗਿਆ ਹੈ। ਦੂਤਘਰ ਦੇ 3 ਅਧਿਕਾਰੀਆਂ ਨੇ ਨਿਊਜ਼ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਅੰਬੈਸੀ ਨਾਲ ਸਬੰਧਤ ਸਾਰੇ ਕੰਮ ਰੋਕ ਦਿੱਤੇ ਗਏ ਹਨ। ਸਾਰੇ ਡਿਪਲੋਮੈਟ ਭਾਰਤ ਛੱਡ ਕੇ ਯੂਰਪ ਅਤੇ ਅਮਰੀਕਾ ਜਾ ਚੁੱਕੇ ਹਨ। ਰਿਪੋਰਟਾਂ ਅਨੁਸਾਰ ਭਾਰਤ ਵਿੱਚ ਅਫਗਾਨਿਸਤਾਨ ਦੇ ਇੰਚਾਰਜ ਅੰਬੈਸਡਰ ਫਰੀਦ ਮਾਮੁੰਦਜ਼ਈ ਨੇ ਤਾਲਿਬਾਨ ਨੂੰ ਇਕ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਆਪਣਾ ਕੰਮ ਪੂਰਾ ਕਰਨ ਵਿੱਚ ਅਸਫ਼ਲ ਰਹੇ ਹਨ। ਅਜਿਹਾ ਇਸ ਲਈ ਕਿਉਂਕਿ ਤਾਲਿਬਾਨ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਸਮਰਥਨ ਜਾਂ ਕੂਟਨੀਤਕ ਮਦਦ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ : ਇਸ ਦਿਨ ਪੰਜਾਬ ਆਉਣਗੇ ਕੇਜਰੀਵਾਲ, ਹਸਪਤਾਲ ਦੇ ਵਿਸ਼ੇਸ਼ ਵਾਰਡ ਦੇ ਉਦਘਾਟਨ ਮਗਰੋਂ ਰੈਲੀ ਨੂੰ ਕਰਨਗੇ ਸੰਬੋਧਨ
ਦੂਜੇ ਪਾਸੇ ਤਾਲਿਬਾਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਮਾਮੁੰਦਜ਼ਈ ਦੀ ਨਿਯੁਕਤੀ ਬਿਲਕੁਲ ਨਹੀਂ ਕੀਤੀ ਸੀ। ਦਰਅਸਲ, ਭਾਰਤ ਸਮੇਤ ਕਿਸੇ ਵੀ ਦੇਸ਼ ਨੇ ਤਾਲਿਬਾਨ ਸ਼ਾਸਨ ਨੂੰ ਮਾਨਤਾ ਨਹੀਂ ਦਿੱਤੀ ਹੈ। ਇਸ ਲਈ ਭਾਰਤ ਸਰਕਾਰ ਤਾਲਿਬਾਨ ਦੇ ਸੱਤਾ 'ਚ ਆਉਣ ਤੋਂ ਪਹਿਲਾਂ ਤਾਇਨਾਤ ਅਫਗਾਨ ਰਾਜਦੂਤ ਫਰੀਦ ਮਾਮੁੰਦਜ਼ਈ ਨੂੰ ਵੀ ਉਥੋਂ ਦਾ ਅਸਲ ਅੰਬੈਸਡਰ ਮੰਨਦੀ ਹੈ। ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਅਫਗਾਨ ਡਿਪਲੋਮੈਟ ਤੋਂ ਨਾਰਾਜ਼ ਸੀ। ਅਧਿਕਾਰੀਆਂ ਮੁਤਾਬਕ ਮਾਮੁੰਦਜ਼ਈ ਤਾਲਿਬਾਨ ਅਤੇ ਭਾਰਤ ਸਰਕਾਰ ਵਿਚਾਲੇ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਇਹ ਵੀ ਪੜ੍ਹੋ : ਵਿਧਵਾ ਮੁਲਾਜ਼ਮ ਕੋਲੋਂ ਰਿਸ਼ਵਤ ਲੈਂਦਾ ਜ਼ਿਲ੍ਹਾ ਮੈਨੇਜਰ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
ਸੂਤਰਾਂ ਮੁਤਾਬਕ ਅਫਗਾਨ ਰਾਜਦੂਤ ਮਾਮੁੰਦਜ਼ਈ ਦੇ ਪਿਛਲੇ ਕਈ ਮਹੀਨਿਆਂ ਤੋਂ ਭਾਰਤ ਤੋਂ ਬਾਹਰ ਰਹਿਣ, ਉਥੇ ਸ਼ਰਨ ਮਿਲਣ ਤੋਂ ਬਾਅਦ ਲਗਾਤਾਰ ਤੀਜੇ ਦੇਸ਼ਾਂ ਦੇ ਡਿਪਲੋਮੈਟਾਂ ਦੇ ਦੌਰੇ ਅਤੇ ਦੂਤਘਰ ਦੇ ਕਰਮਚਾਰੀਆਂ ਵਿਚਾਲੇ ਅੰਦਰੂਨੀ ਕਲੇਸ਼ ਕਾਰਨ ਅਜਿਹਾ ਹੋਇਆ ਹੈ। ਜਾਣਕਾਰੀ ਮੁਤਾਬਕ ਦੂਤਘਰ ਨੇ ਅਗਲੇ ਕੁਝ ਦਿਨਾਂ 'ਚ ਕੰਮਕਾਜ ਨੂੰ ਬੰਦ ਕਰਨ ਦੇ ਆਪਣੇ ਫ਼ੈਸਲੇ 'ਤੇ ਵਿਦੇਸ਼ ਮੰਤਰਾਲੇ ਨੂੰ ਪੱਤਰ ਭੇਜਿਆ ਹੈ। ਹਾਲਾਂਕਿ, ਇਸ ਮਾਮਲੇ 'ਤੇ ਅੰਬੈਸੀ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8