ਲਖਨਪੁਰ ’ਚ ਕੋਰੋਨਾ ਟੈਸਟ ਕਰਵਾ ਰਿਹਾ ਅਫਗਾਨਿਸਤਾਨੀ ਗ੍ਰਿਫ਼ਤਾਰ
Wednesday, Sep 01, 2021 - 10:55 AM (IST)
ਕਠੁਆ (ਭਾਸ਼ਾ)- ਜੰਮੂ-ਕਸ਼ਮੀਰ ਦੇ ਐਂਟਰੀ ਗੇਟ ਲਖਨਪੁਰ ਵਿਚ ਕੋਰੋਨਾ ਟੈਸਟ ਕਰਵਾ ਰਹੇ ਅਫਗਾਨਿਸਤਾਨ ਦੇ ਇਕ 17 ਸਾਲਾ ਨਾਬਾਲਗ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਹ ਇਥੇ ਕੋਵਿਡ ਟੈਸਟਿੰਗ ਸੈਂਟਰ ਵਿਚ ਕੋਰੋਨਾ ਦੀ ਜਾਂਚ ਲਈ ਲਾਈਨ ਵਿਚ ਖੜ੍ਹਾ ਸੀ ਅਤੇ ਉਸ ਨੇ ਪਛਾਣ ਲਈ ਜਿਵੇਂ ਹੀ ਆਪਣਾ ਪਾਸਪੋਰਟ ਕੱਢਿਆ ਤਾਂ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : ਪਛਤਾਵਾ ਹੈ ਕਿ ਮੇਰੀ ਪਾਰਟੀ ਨੇ ਪੰਚਾਇਤ ਚੋਣਾਂ ਨਹੀਂ ਲੜੀਆਂ : ਫਾਰੂਕ ਅਬਦੁੱਲਾ
ਨਾਬਾਲਗ ਦੀ ਪਛਾਣ ਅਬਦੁੱਲ ਰਹਿਮਾਨ (17) ਪੁੱਤਰ ਰਸ਼ੀਦ ਰਹਿਮਾਨੀ ਨਿਵਾਸੀ ਕਾਬੁਲ ਦੇ ਤੌਰ ’ਤੇ ਹੋਈ ਹੈ। ਸੀਨੀਅਰ ਪੁਲਸ ਸੁਪਰਡੈਂਟ (ਐੱਸ.ਐੱਸ.ਪੀ.) ਆਰ.ਸੀ. ਕੋਟਵਾਲ ਨੇ ਮੁੰਡੇ ਨੂੰ ਹਿਰਾਸਤ ’ਚ ਲਏ ਜਾਣ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਨੂੰ ਅਜਿਹੇ ਸਮੇਂ ਹਿਰਾਸਤ ’ਚ ਲਿਆ ਗਿਆ ਹੈ, ਜਦੋਂ ਅਫ਼ਗਾਨਿਸਤਾਨ ’ਚ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ ਅਤੇ ਅਮਰੀਕਾ ਦੇ ਫ਼ੌਜੀ ਦੇਸ਼ ਛੱਡ ਕੇ ਚੱਲੇ ਗਏ ਹਨ।
ਇਹ ਵੀ ਪੜ੍ਹੋ : 'ਤਾਲਿਬਾਨ ਆਪਣੇ ਪਾਕਿਸਤਾਨੀ ਆਕਾ ਨਾਲ ਕਰ ਸਕਦੈ ਆਜ਼ਾਦੀ ਦਾ ਐਲਾਨ'