ਏਅਰ ਸ਼ੋਅ: ਹਵਾਈ ਫ਼ੌਜ ਦੇ ਜਹਾਜ਼ਾਂ ਨੇ ਪਹਿਲੇ ਦਿਨ ਕਲਾਬਾਜ਼ੀਆਂ ਨਾਲ ਮੋਹਿਆ ਦਰਸ਼ਕਾਂ ਦਾ ਦਿਲ
Monday, Feb 10, 2025 - 05:10 PM (IST)
![ਏਅਰ ਸ਼ੋਅ: ਹਵਾਈ ਫ਼ੌਜ ਦੇ ਜਹਾਜ਼ਾਂ ਨੇ ਪਹਿਲੇ ਦਿਨ ਕਲਾਬਾਜ਼ੀਆਂ ਨਾਲ ਮੋਹਿਆ ਦਰਸ਼ਕਾਂ ਦਾ ਦਿਲ](https://static.jagbani.com/multimedia/2025_2image_17_10_053967926airo.jpg)
ਬੈਂਗਲੁਰੂ- ਭਾਰਤੀ ਹਵਾਈ ਫ਼ੌਜ ਦੇ ਜਹਾਜ਼ ਸੋਮਵਾਰ ਨੂੰ ਇੱਥੇ ਅਸਮਾਨ ਵਿਚ ਉਡਾਣ ਭਰੀ ਅਤੇ ਇਸ ਨਾਲ ਦੋ ਸਾਲਾ ਏਅਰੋ ਇੰਡੀਆ 2025 ਦੇ 15ਵੇਂ ਆਡੀਸ਼ਨ ਦੀ ਸ਼ੁਰੂਆਤ ਹੋਈ। ਜਹਾਜ਼ਾਂ ਨੇ ਯੇਲਾਹੰਕਾ ਏਅਰ ਫੋਰਸ ਸਟੇਸ਼ਨ 'ਤੇ ਹਵਾ 'ਚ ਅਦਭੁਤ ਕਲਾਬਾਜ਼ੀਆਂ ਦਾ ਪ੍ਰਦਰਸ਼ਨ ਕਰਕੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਪੰਜ ਦਿਨਾਂ ਸਮਾਗਮ ਨੂੰ ਏਸ਼ੀਆ ਦੇ ਸਭ ਤੋਂ ਵੱਡੇ ਸ਼ੋਆਂ 'ਚੋਂ ਇਕ ਮੰਨਿਆ ਜਾਂਦਾ ਹੈ, ਜਿਸ 'ਚ ਬਹੁਤ ਸਾਰੇ ਦੇਸ਼ ਅਤੇ ਕੰਪਨੀਆਂ ਹਿੱਸਾ ਲੈਂਦੀਆਂ ਹਨ ਅਤੇ ਏਅਰੋਸਪੇਸ ਖੇਤਰ ਵਿਚ ਆਪਣੇ ਉਤਪਾਦਾਂ ਅਤੇ ਹੁਨਰ ਦਾ ਪ੍ਰਦਰਸ਼ਨ ਕਰਦੀਆਂ ਹਨ। ਟੀਮ ਦੀ ਅਗਵਾਈ ਕਰਦੇ ਹੋਏ ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਨੇ ਤੇਜਸ ਜਹਾਜ਼ ਨਾਲ ਪ੍ਰੋਗਰਾਮ ਦੀ ਪਹਿਲੀ ਉਡਾਣ ਭਰੀ।
ਏਅਰ ਚੀਫ ਮਾਰਸ਼ਲ ਨੇ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (HAL) ਵਲੋਂ ਸਵਦੇਸ਼ੀ ਤੌਰ 'ਤੇ ਵਿਕਸਿਤ ਲੜਾਕੂ ਜਹਾਜ਼ ਤੇਜਸ 'ਚ ਉਡਾਣ ਭਰੀ। ਰਾਫੇਲ ਉਡਾਉਣ ਵਾਲੀਆਂ ਮਹਿਲਾ ਪਾਇਲਟਾਂ ਦੀ ਤਾਕਤ ਭਾਰਤੀ ਹਵਾਈ ਫ਼ੌਜ 'ਚ ਔਰਤਾਂ ਦੀ ਵੱਧ ਰਹੀ ਭੂਮਿਕਾ ਨੂੰ ਦਰਸਾਉਂਦੀ ਹੈ। ਭਾਰਤੀ ਹਵਾਈ ਫ਼ੌਜ (IAF) ਦੀ ਸੂਰਿਆ ਕਿਰਨ ਐਰੋਬੈਟਿਕ ਟੀਮ (SKAT) ਨੇ ਵੱਖ-ਵੱਖ ਸਟੰਟ ਪ੍ਰਦਰਸ਼ਿਤ ਕੀਤੇ, ਜਿਸ ਨਾਲ ਦਰਸ਼ਕ ਦੰਗ ਰਹਿ ਗਏ। ਐਮਕੇ 132 ਏਅਰਕ੍ਰਾਫਟ ਦੀ ਵਰਤੋਂ ਕਰਦੇ ਹੋਏ ਟੀਮ ਨੇ ਨਜ਼ਦੀਕੀ ਸੀਮਾ 'ਤੇ 9 ਜਹਾਜ਼ਾਂ ਨੂੰ ਉਡਾਇਆ। SKAT ਨੇ ਤਿਰੰਗੇ ਦੀ ਸ਼ਕਲ ਬਣਾਈ ਹੈ।