ਹਿਮਾਚਲ ਪ੍ਰਦੇਸ਼ : ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸਿੱਖਿਆ ਮੰਤਰੀ ਨੇ ਚੁੱਕਿਆ ਖਾਸ ਕਦਮ

Saturday, Apr 21, 2018 - 01:40 PM (IST)

ਹਿਮਾਚਲ ਪ੍ਰਦੇਸ਼ : ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸਿੱਖਿਆ ਮੰਤਰੀ ਨੇ ਚੁੱਕਿਆ ਖਾਸ ਕਦਮ

ਕਾਂਗੜਾ— ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ 'ਚ ਨੂਰਪੁਰ ਸਕੂਲ ਬੱਸ ਹਾਦਸੇ ਤੋਂ ਬਾਅਦ ਨਿੱਜੀ ਸਕੂਲ 'ਚ ਸੁਰੱਖਿਆ ਨੂੰ ਲੈ ਕੇ ਸਰਕਾਰ ਨੇ ਐਡਵਾਈਜਰੀ ਜਾਰੀ ਕੀਤੀ ਹੈ। ਇਸ ਨਾਲ ਹੁਣ ਸਰਕਾਰ ਸਖ਼ਤੀ ਨਾਲ ਲਾਗੂ ਕਰਨ ਜਾ ਰਹੀ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨਿੱਜੀ ਸਕੂਲਾਂ ਖਿਲਾਫ ਸਰਕਾਰ ਸਖ਼ਤ ਕਾਰਵਾਈ 'ਤੇ ਧਿਆਨ ਦੇ ਰਹੀ ਹੈ।
ਨਿਯਮਾਂ ਨੂੰ ਲਾਗੂ ਕਰਵਾਉਣ ਅਤੇ ਇਸ ਨੂੰ ਲੈ ਕੇ ਸੁਝਾਅ ਦੇਣ ਲਈ ਸਾਰੇ ਜ਼ਿਲੇ ਨਿੱਜੀ ਸਕੂਲ ਪ੍ਰਬੰਧਕਾਂ ਨਾਲ ਬੈਠਕ ਕੀਤੀ ਜਾ ਰਹੀ ਹੈ। ਇਸ ਸਮੇਂ ਸ਼ਿਮਲਾ 'ਚ ਵੀ ਜ਼ਿਲਾ ਪ੍ਰਸ਼ਾਸ਼ਨ ਨੇ ਨਿੱਜੀ ਸਕੂਲਾਂ 'ਚ ਬੈਠਕ ਆਯੋਜਿਤ ਕੀਤੀ ਹੈ।
ਪ੍ਰਧਾਨ ਸਿੱਖਿਆ ਮੰਤਰੀ ਸੁਰੇਸ਼ ਭਾਰਦਵਾਜ ਨੇ ਕੀਤੀ। ਬੈਠਕ 'ਚ ਸਿੱਖਿਆ ਵਿਭਾਗ, ਆਵਾਜਾਈ ਵਿਭਾਗ, ਪੁਲਸ, ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਮੁਖੀ ਸਮੇਤ ਜ਼ਿਲਾ ਅਤੇ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਪਹੁੰਚੇ ਸਨ। ਸਿੱਖਿਆ ਮੰਤਰੀ ਸੁਰੇਸ਼ ਭਾਰਦਵਾਜ ਨੇ ਕਿਹਾ ਹੈ ਕਿ ਨੂਰਪੁਰ ਬਸ ਹਾਦਸੇ ਤੋਂ ਬਾਅਦ ਮੁੱਖਮੰਤਰੀ ਨੇ ਹਾਈ ਲੈਬਲ ਮੀਟਿੰਗ ਕੀਤੀ, ਜਿਸ 'ਚ ਅਧਿਕਾਰੀਆਂ ਨੂੰ ਨਿੱਜੀ ਸਕੂਲਾਂ ਦੀ ਸੁਰੱਖਿਆ ਨੂੰ ਲੈ ਕੇ ਨਿਯਮ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।
ਕੈਬਨਿਟ 'ਚ ਨਿੱਜੀ ਸਕੀਲਾਂ 'ਚ ਸੁਰੱਖਿਆ ਵਿਵਸਥਾ ਨੂੰ ਲੈ ਕੇ ਐਡਵਾਈਜਰੀ ਜਾਰੀ ਕੀਤੀ ਸੀ। ਇਸ 'ਚ ਜੋ ਨਿਯਮ ਤੈਅ ਕੀਤੇ ਗਏ ਹਨ। ਉਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਜੋ ਇਨ੍ਹਾਂ ਦਾ ਉਲੰਘਣ ਕਰੇਗਾ, ਉਨ੍ਹਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਕਿ ਸੁਰੱਖਿਆ 'ਚ ਕੋਈ ਲਾਪਰਵਾਈ ਨਾ ਵਰਤੀ ਜਾਵੇ ਅਤੇ ਭਵਿੱਖ 'ਚ ਨੂਰਪੁਰ ਹਾਦਸੇ ਵਰਗੇ ਦੁਬਾਰਾ ਹਾਲਾਤ ਨਾ ਬਣਨ।


Related News