ਅਯੁੱਧਿਆ ਫੈਸਲੇ ''ਤੇ ਬੋਲੇ ਅਡਵਾਨੀ, ਭਗਵਾਨ ਦਾ ਧੰਨਵਾਦ ਕਿ ਮੈਂ ਇਸ ਦਾ ਹਿੱਸਿਆ ਬਣਿਆ

11/09/2019 7:21:32 PM

ਨਵੀਂ ਦਿੱਲੀ — ਅਯੁੱਧਿਆ ਭੂਮੀ ਵਿਵਾਦ ਮਾਮਲੇ 'ਚ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਲਾਲ ਕ੍ਰਿਸ਼ਣ ਅਡਵਾਨੀ ਨੇ ਵੀ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਅਯੁੱਧਿਆ 'ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਅੱਜ ਬਹੁਤ ਖੁਸ਼ ਹਾਂ। ਦੇਸ਼ ਵਾਸੀਆਂ ਦੀ ਖੁਸ਼ੀ ਦੇ ਨਾਲ ਹਾਂ। ਮੰਦਰ ਅੰਦੋਲਨ ਆਜ਼ਾਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਅੰਦੋਲਨ ਸੀ।

ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੰਦਰ ਅੰਦੋਲਨ ਦਾ ਹਿੱਸਾ ਰਿਹਾ। ਭਗਵਾਨ ਦਾ ਧੰਨਵਾਦ ਮੈਂ ਇਸ ਦਾ ਹਿੱਸਾ ਰਿਹਾ। ਅਯੁੱਧਿਆ 'ਚ ਜੋ ਪਵਿੱਤਰ ਰਾਮ ਮੰਦਰ ਬਣੇਗਾ ਉਹ ਰਾਸ਼ਟਰ ਨਿਰਮਾਣ ਹੋਵੇਗਾ। ਭਾਰਤ ਅਤੇ ਦੁਨੀਆ ਭਰ 'ਚ ਰਹਿਣ ਵਾਲੇ ਕਰੋੜਾ ਹਿੰਦੂਆਂ ਦੇ ਦਿਨ 'ਚ ਰਾਮ ਜਨਮ ਭੂਮੀ ਨੂੰ ਲੈ ਕੇ ਖਾਸ ਥਾਂ ਹੈ।


Inder Prajapati

Content Editor

Related News