ਬਾਲਗਾਂ ''ਚ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਤੇਜ਼ੀ ਨਾਲ ਵਧਿਆ, ਅਧਿਐਨ ''ਚ ਹੋਇਆ ਖੁਲਾਸਾ

Tuesday, Aug 11, 2026 - 11:33 AM (IST)

ਬਾਲਗਾਂ ''ਚ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਤੇਜ਼ੀ ਨਾਲ ਵਧਿਆ, ਅਧਿਐਨ ''ਚ ਹੋਇਆ ਖੁਲਾਸਾ

ਨਵੀਂ ਦਿੱਲੀ (ਏਜੰਸੀ)- ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (NCR) 'ਚ 56 ਹਜ਼ਾਰ ਤੋਂ ਵੱਧ ਬਾਲਗਾਂ 'ਤੇ ਕੀਤੇ ਗਏ ਇਕ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਪਹਿਲਾਂ ਦੇ ਅਨੁਮਾਨਾਂ ਤੋਂ ਕਿਤੇ ਵੱਧ ਲੋਕ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਨਾਲ ਇਕੋ ਸਮੇਂ ਲਪੇਟ 'ਚ ਆ ਰਹੇ ਹਨ। ਅਧਿਐਨ ਅਨੁਸਾਰ, 40 ਸਾਲ ਦੀ ਉਮਰ  ਤੋਂ ਬਾਅਦ ਦੋਵਾਂ ਬੀਮਾਰੀਆਂ ਦੇ ਇਕੱਠੇ ਹੋਣ ਦਾ ਖ਼ਦਸ਼ਾ ਤੇਜ਼ੀ ਨਾਲ ਵਧ ਜਾਂਦਾ ਹੈ।

ਮੈਕਸ ਹੈਲਥਕੇਅਰ ਦੇ ਕਲੀਨਿਕਲ ਰਿਸਰਚ ਐਂਡ ਪ੍ਰੀਵੈਂਟਿਵ ਹੈਲਥ ਪ੍ਰੋਗਰਾਮ ਵਿਭਾਗ ਨੇ ਇਹ ਅਧਿਐਨ ਕੀਤਾ, ਜਿਸ 'ਚ ਜਨਵਰੀ 2021 ਅਤੇ ਦਸੰਬਰ 2024 ਦੇ ਵਿਚਕਾਰ ਦਿੱਲੀ-ਐੱਨਸੀਆਰ ਸਥਿਤ ਮੈਕਸ ਹੈਲਥਕੇਅਰ ਹਸਪਤਾਲਾਂ ਅਤੇ ਮੈਡੀਕਲ ਸੈਂਟਰਾਂ 'ਚ ਰੋਕਥਾਮ ਸਿਹਤ ਜਾਂਚ ਕਰਵਾਉਣ ਵਾਲੇ 56,000 ਤੋਂ ਵੱਧ ਬਾਲਗਾਂ ਦੇ ਸਿਹਤ ਰਿਕਾਰਡਾਂ ਦਾ ਵਿਸ਼ਲੇਸ਼ਣ ਕੀਤਾ ਗਿਆ। "ਡਾਇਬਟੀਜ਼ ਐਂਡ ਮੈਟਾਬੋਲਿਕ ਸਿੰਡਰੋਮ: ਕਲੀਨਿਕਲ ਰਿਸਰਚ ਐਂਡ ਰਿਵਿਊਜ਼" 'ਚ ਪ੍ਰਕਾਸ਼ਿਤ ਅਧਿਐਨ ਦੇ ਅਨੁਸਾਰ, ਲਗਭਗ 5 ਫੀਸਦੀ ਬਾਲਗਾਂ 'ਚ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੋਵਾਂ ਦੀ ਸਮੱਸਿਆ ਸੀ।

ਖੋਜਕਰਤਾਵਾਂ ਨੇ ਪਾਇਆ ਕਿ ਦੋਵੇਂ ਬੀਮਾਰੀਆਂ 'ਚੋਂ ਇਕੋ ਸਮੇਂ ਪ੍ਰਭਾਵਿਤ ਲੋਕਾਂ ਦੀ ਗਿਣਤੀ, ਵੱਖ-ਵੱਖ ਬੀਮਾਰੀਆਂ ਦੇ ਪ੍ਰਸਾਰ ਦੇ ਆਧਾਰ 'ਤੇ ਉਮੀਦ ਕੀਤੀ ਗਈ ਗਿਣਤੀ ਤੋਂ ਲਗਭਗ ਦੁੱਗਣੀ ਸੀ। ਖੋਜਕਰਤਾਵਾਂ ਨੇ ਪਾਇਆ ਕਿ ਦੋਵਾਂ ਬੀਮਾਰੀਆਂ ਦੇ ਇਕੱਠੇ ਹੋਣ ਦੀਆਂ ਘਟਨਾਵਾਂ 40 ਸਾਲ ਦੀ ਉਮਰ ਦੇ ਆਸ-ਪਾਸ ਤੇਜ਼ੀ ਨਾਲ ਵਧਣੀਆਂ ਸ਼ੁਰੂ ਹੋ ਗਈਆਂ। ਇਹ ਵਾਧਾ ਲਗਭਗ 58 ਸਾਲ ਦੀ ਉਮਰ ਤੱਕ ਜਾਰੀ ਰਿਹਾ ਅਤੇ ਫਿਰ ਹੌਲੀ-ਹੌਲੀ ਸਥਿਰ ਹੋ ਗਿਆ। 70 ਸਾਲ ਦੀ ਉਮਰ ਤੱਕ, ਅਜਿਹੇ ਮਾਮਲਿਆਂ ਦਾ ਫੀਸਦੀ ਲਗਭਗ 17 ਫੀਸਦੀ ਤੱਕ ਪਹੁੰਚ ਗਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News