ਮਿਲ-ਡੇ-ਮੀਲ 'ਚ ਬੱਚਿਆਂ ਨੂੰ ਮਿਲੇਗੀ ਚਿਕਨ ਬਿਰਆਨੀ! CM ਵਿਜੇ ਲੈ ਸਕਦੈ ਅਹਿਮ ਫੈਸਲਾ
Friday, Jul 31, 2026 - 09:33 AM (IST)
ਨੈਸ਼ਨਲ ਡੈਸਕ : ਤਾਮਿਲਨਾਡੂ ਦੀ ਸਰਕਾਰ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਆਪਣੇ ਮਿਡ-ਡੇਅ ਮੀਲ ਯੋਜਨਾ ਵਿੱਚ ਇੱਕ ਵੱਡਾ ਬਦਲਾਅ ਕਰਨ ਦੀ ਤਿਆਰੀ ਕਰ ਰਹੀ ਹੈ। ਮੁੱਖ ਮੰਤਰੀ ਵਿਜੇ ਦੀ ਸਰਕਾਰ ਹਫ਼ਤੇ ਵਿੱਚ ਇੱਕ ਵਾਰ ਸਕੂਲੀ ਬੱਚਿਆਂ ਨੂੰ ਭੋਜਨ ਦੇ ਨਾਲ-ਨਾਲ ਚਿਕਨ ਬਿਰਿਆਨੀ ਪਰੋਸਣ ਦੇ ਪ੍ਰਸਤਾਵ 'ਤੇ ਵਿਚਾਰ ਕਰ ਰਹੀ ਹੈ। ਜੇਕਰ ਇਸ ਯੋਜਨਾ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਦੇਸ਼ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਸਫਲ ਸਕੂਲ ਪੋਸ਼ਣ ਪ੍ਰੋਗਰਾਮਾਂ ਵਿੱਚੋਂ ਇੱਕ ਮਹੱਤਵਪੂਰਨ ਬਦਲਾਅ ਹੋਵੇਗਾ।
ਪੜ੍ਹੋ ਇਹ ਵੀ - ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ? ਜਾਣੋ ਕੀ ਹੈ ਕਾਨੂੰਨ
ਰਾਜ ਦੇ ਸਿੱਖਿਆ ਮੰਤਰੀ ਰਾਜਮੋਹਨ ਨੇ ਕਿਹਾ ਕਿ ਸਰਕਾਰ ਹਫ਼ਤੇ ਵਿੱਚ ਇੱਕ ਵਾਰ ਵਿਦਿਆਰਥੀਆਂ ਨੂੰ ਚਿਕਨ ਬਿਰਿਆਨੀ ਪਰੋਸਣ 'ਤੇ ਵਿਚਾਰ ਕਰ ਰਹੀ ਹੈ। ਇਸ ਸਬੰਧ ਵਿੱਚ ਇੱਕ ਪ੍ਰਸਤਾਵ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਨੂੰ ਭੇਜਿਆ ਗਿਆ ਹੈ ਅਤੇ ਉਹ ਇਸ 'ਤੇ ਵਿਚਾਰ ਕਰ ਰਹੇ ਹਨ। ਇਸ ਬਾਰੇ ਅੰਤਿਮ ਫੈਸਲਾ ਅਜੇ ਲਿਆ ਜਾਣਾ ਬਾਕੀ ਹੈ। ਤਾਮਿਲਨਾਡੂ ਲੰਬੇ ਸਮੇਂ ਤੋਂ ਸਕੂਲੀ ਪੋਸ਼ਣ ਦੇ ਮਾਮਲੇ ਵਿਚ ਅਗੇ ਰਿਹਾ ਹੈ। ਰਾਜ ਦੀ ਮਿਡ-ਡੇਅ ਮੀਲ ਯੋਜਨਾ ਕਈ ਦਹਾਕਿਆਂ ਤੋਂ ਚੱਲ ਰਹੀ ਹੈ।
ਪੜ੍ਹੋ ਇਹ ਵੀ - ਗੁਜਰਾਤ 'ਚ ਫ਼ਿਲਮ ‘ਦ੍ਰਿਸ਼ਯਮ’ ਵਰਗਾ ਕਾਂਡ: ਇਸ਼ਕ 'ਚ ਅੰਨ੍ਹੀ ਪਤਨੀ ਵਲੋਂ ਪਤੀ ਦਾ ਕਤਲ, 26 ਮਹੀਨਿਆਂ ਬਾਅਦ...
ਇਸ ਸਬੰਧ ਵਿਚ ਸਰਕਾਰ ਦਾ ਮੰਨਣਾ ਹੈ ਕਿ ਸਕੂਲੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਮੀਡ-ਡੇ-ਮੀਲ ਵਿੱਚ ਚਿਕਨ ਬਿਰਿਆਨੀ ਸ਼ਾਮਲ ਕਰਨ ਨਾਲ ਬੱਚਿਆਂ ਨੂੰ ਹਫ਼ਤੇ ਵਿੱਚ ਇੱਕ ਵਾਰ ਪੌਸ਼ਟਿਕ ਅਤੇ ਪ੍ਰੋਟੀਨ ਨਾਲ ਭਰਪੂਰ ਭੋਜਨ ਮਿਲੇਗਾ। ਇਸ ਨਾਲ ਉਨ੍ਹਾਂ ਦੀ ਸਿਹਤ ਨੂੰ ਫਾਇਦਾ ਹੋਵੇਗਾ ਅਤੇ ਸਕੂਲੀ ਵਿਦਿਆਰਥੀਆਂ ਲਈ ਸਰਕਾਰ ਵਲੋਂ ਦਿੱਤਾ ਜਾਣ ਵਾਲਾ ਖਾਣਾ ਹੋਰ ਵੀ ਸੁਆਦ ਅਤੇ ਆਕਰਸ਼ਕ ਬਣ ਜਾਵੇਗਾ।
ਪੜ੍ਹੋ ਇਹ ਵੀ - 'ਨੀਟ ਪ੍ਰਦਰਸ਼ਨ 'ਚ ਸ਼ਾਮਲ ਵਿਦਿਆਰਥੀਆਂ ਨੂੰ ਮਿਲੇਗੀ ਸਰਕਾਰੀ ਨੌਕਰੀ ਤੇ ਪੈਨਸ਼ਨ', ਤੇਜਸਵੀ ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
