ਮਹਾਰਾਸ਼ਟਰ ’ਚ ਆਦਿੱਤਿਆ ਠਾਕਰੇ ਦੀ ਸਭਾ ਦੌਰਾਨ ਹੰਗਾਮਾ, ਭੀੜ ਨੇ ਗੱਡੀ ’ਤੇ ਕੀਤਾ ਪਥਰਾਅ

02/08/2023 12:21:42 AM

ਮੁੰਬਈ : ਮਹਾਰਾਸ਼ਟਰ ਦੇ ਵੈਜਾਪੁਰ ਦੇ ਮਹਲਗਾਂਵ ‘ਚ ਆਦਿੱਤਿਆ ਠਾਕਰੇ ਦੀ ਸਭਾ ਦੌਰਾਨ ਹੰਗਾਮਾ ਹੋ ਗਿਆ। ਕੁਝ ਲੋਕਾਂ ਨੇ ਆਦਿੱਤਿਆ ਦੀ ਗੱਡੀ ’ਤੇ ਪਥਰਾਅ ਵੀ ਕੀਤਾ। ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕਾਂ ਨੇ ਆਦਿੱਤਿਆ ਦੀ ਗੱਡੀ ਸਾਹਮਣੇ ਆ ਕੇ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਭੀੜ ਨੇ ਆਦਿੱਤਿਆ ਠਾਕਰੇ ਅਤੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਇਹ ਖ਼ਬਰ ਵੀ ਪੜ੍ਹੋ : ਮਾਂ ਦਾ ਕਲੇਜਾ ਬਣਿਆ ਪੱਥਰ, 3 ਦਿਨਾ ਬੱਚੀ ਜਿਊਂਦੀ ਜ਼ਮੀਨ ’ਚ ਦੱਬੀ

ਦਰਅਸਲ, ਅੱਜ ਰਮਾ ਮਾਤਾ ਦੀ ਜਯੰਤੀ ਸੀ। ਇਸ ਤਹਿਤ ਮਹਲਗਾਂਵ ’ਚ ਇਕ ਰੈਲੀ ਕੱਢੀ ਗਈ ਸੀ, ਰੈਲੀ ’ਚ ਡੀ. ਜੇ. ਵੱਜ ਰਿਹਾ ਸੀ। ਜਿਸ ਥਾਂ ਤੋਂ ਰੈਲੀ ਕੱਢੀ ਜਾ ਰਹੀ ਸੀ, ਉਥੇ ਆਦਿਤਿਆ ਠਾਕਰੇ ਦੀ ਸਭਾ ਹੋ ਰਹੀ ਸੀ। ਇਸ ਮੌਕੇ ਆਦਿੱਤਿਆ ਠਾਕਰੇ ਨੇ ਆਪਣੀ ਸਭਾ ਦੌਰਾਨ ਕਿਹਾ ਕਿ ਅੱਜ ਰਮਾ ਮਾਤਾ ਦੀ ਜਯੰਤੀ ਹੈ। ਜੇ ਤੁਸੀਂ ਡੀ. ਜੇ. ਵਜਾਉਣਾ ਚਾਹੁੰਦੇ ਹੋ, ਤਾਂ ਤੁਸੀਂ ਵਜਾ ਸਕਦੇ ਹੋ। ਪੁਲਸ ਨੂੰ ਰੋਕਣ ਦੀ ਲੋੜ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ : ਖ਼ਾਕੀ ਮੁੜ ਸ਼ਰਮਸਾਰ, ਚਿੱਟਾ ਪੀਂਦਾ ਪੁਲਸ ਮੁਲਾਜ਼ਮ ਪਿੰਡ ਵਾਸੀਆਂ ਨੇ ਕੀਤਾ ਕਾਬੂ


Manoj

Content Editor

Related News