NRC : ਅਧੀਰ ਰੰਜਨ ਚੌਧਰੀ ਨੇ ਪੀ.ਐੱਮ. ਮੋਦੀ ਤੇ ਸ਼ਾਹ ਨੂੰ ਬੋਲੇ ਮੰਦੇ ਬੋਲ

Wednesday, Dec 25, 2019 - 09:32 PM (IST)

NRC : ਅਧੀਰ ਰੰਜਨ ਚੌਧਰੀ ਨੇ ਪੀ.ਐੱਮ. ਮੋਦੀ ਤੇ ਸ਼ਾਹ ਨੂੰ ਬੋਲੇ ਮੰਦੇ ਬੋਲ

ਨਵੀਂ ਦਿੱਲੀ — ਐੱਨ.ਆਰ.ਸੀ. ਨੂੰ ਲੈ ਕੇ ਦੇਸ਼ 'ਚ ਰਾਜਨੀਤੀ ਗਰਮ ਹੈ ਦੇਸ਼ਭਰ 'ਚ ਇਸ ਨੂੰ ਲੈ ਕੇ ਕਾਫੀ ਵਿਰੋਧ ਹੋ ਰਿਹਾ ਹੈ। ਉਥੇ ਹੀ ਇਸ ਨੂੰ ਲੈ ਕੇ ਪ੍ਰਦਰਸ਼ਨ ਵੀ ਕਈ ਥਾਵਾਂ 'ਤੇ ਕਾਫੀ ਹਿੰਸਕ ਹੋ ਰਹੇ ਹਨ। ਸਿਆਸੀ ਦਲ ਵੀ ਇਸ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਹਮਲਾਵਰ ਹਨ ਅਤੇ ਇਸ ਦਾ ਜੰਮ ਕੇ ਵਿਰੋਧ ਕਰ ਰਹੇ ਹਨ। ਕਾਂਗਰਸ ਪਾਰਟੀ ਖਾਸਤੌਰ 'ਤੇ ਇਸ ਮੁੱਦੇ 'ਤੇ ਕਾਫੀ ਜ਼ੋਰਦਾਰ ਹੈ।
ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਨੈਸ਼ਨਲ ਰਜਿਸਟਰ ਆਫ ਸਿਟਿਜ਼ਨਸ (ਐੱਨ.ਆਰ.ਸੀ.) 'ਤੇ ਪੀ.ਐੱਮ. ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨਾਂ 'ਤੇ ਵਿਰੋਧਾਭਾਸ ਦਾ ਜ਼ਿਕਰ ਕਰਦੇ ਹੋਏ ਇਤਰਜ਼ਾਯੋਗ ਭਾਸ਼ਾ ਦਾ ਇਸਤੇਮਾਲ ਕੀਤਾ ਹੈ। ਅਧੀਰ ਨੇ ਇਸ ਮੁੱਦੇ 'ਤੇ ਕਿਹਾ ਹੈ ਕਿ ਪੀ.ਐੱਮ. ਮੋਦੀ ਅਤੇ ਅਮਿਤ ਸ਼ਾਹ ਗੁੰਮਰਾਹ ਕਰਨ ਦੇ ਮਾਸਟਰ ਹਨ।
ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦੇ ਬੜਬੋਲੇ ਨੇਤਾ ਅਧੀਰ ਰੰਜਨ ਚੌਧਰੀ ਆਪਣੇ ਵਿਵਾਦਿਤ ਬਿਆਨਾਂ ਕਾਰਨ ਜ਼ਿਆਦਾਤਰ ਚਰਚਾ 'ਚ ਰਹਿੰਦੇ ਹਨ ਹਾਲ ਹੀ 'ਚ ਅਧੀਰ ਰੰਜਨ ਚੌਧਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਖਿਲਾਫ ਆਪਣੀ ਟਿੱਪਣੀ ਨੂੰ ਲੈ ਕੇ ਬੀਜੇਪੀ ਵੱਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਏ ਜਾਣ 'ਤੇ ਪਲਟਵਾਰ ਕੀਤਾ ਸੀ ਅਤੇ ਕਿਹਾ ਸੀ 'ਡੇਵਿਲ ਸ਼ੂਡ ਨਾਟ ਸਾਇਟ ਸਕਰੀਚਰਸ' (ਸ਼ੈਤਾਨਾਂ ਨੂੰ ਸ਼ਾਤਰਾਂ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ)। ਉਨ੍ਹਾਂ ਨੇ ਪੀ.ਐੱਮ. ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲੈ ਵਿਵਾਦਿਤ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਨਿਸ਼ਾਨੇ 'ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੀ ਆ ਗਈ ਅਤੇ ਉਨ੍ਹਾਂ ਨੂੰ ਕਮਜ਼ੋਰ ਕਿਹਾ ਸੀ।


author

Inder Prajapati

Content Editor

Related News