ਹਿਮਾਚਲ ਪ੍ਰਦੇਸ਼ ’ਚ ਕਾਰਵਾਈ ਸ਼ੁਰੂ, GST ਚੋਰੀ ਮਾਮਲੇ ’ਚ ਅਡਾਨੀ ਗਰੁੱਪ ਦੇ C&F ਸਟੋਰ ’ਤੇ ਛਾਪੇਮਾਰੀ

02/09/2023 3:36:38 AM

ਸੋਲਨ (ਪਾਲ) : ਹਿਮਾਚਲ ਪ੍ਰਦੇਸ਼ ’ਚ ਅਡਾਨੀ ਗਰੁੱਪ ਖ਼ਿਲਾਫ਼ ਹੁਣ ਕਾਰਵਾਈ ਸ਼ੁਰੂ ਹੋ ਗਈ ਹੈ। ਜੀਐੱਸਟੀ ਚੋਰੀ ਦੇ ਮਾਮਲੇ ’ਚ ਸਟੇਟ ਟੈਕਸ ਅਤੇ ਟੈਕਸੇਸ਼ਨ ਵਿਭਾਗ ਦੇ ਦੱਖਣੀ ਇਨਫੋਰਸਮੈਂਟ ਜ਼ੋਨ ਦੀ ਟੀਮ ਨੇ ਅਡਾਨੀ ਦੀ ਅਡਾਨੀ ਵਿਲਮਰ ਲਿਮਟਿਡ ਦੇ ਸੀ ਐਂਡ ਐੱਫ ਸਟੋਰ ’ਤੇ ਛਾਪਾ ਮਾਰ ਕੇ ਟੈਕਸ ਚੋਰੀ ਦਾ ਵੱਡਾ ਮਾਮਲਾ ਫੜਿਆ ਹੈ। ਵਿਭਾਗ ਦੀ ਟੀਮ ਵੱਲੋਂ ਮੌਕੇ ’ਤੇ ਹੀ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇਸ ਕੰਪਨੀ ਨੇ ਪਿਛਲੇ ਸਾਲ ਹਿਮਾਚਲ ਪ੍ਰਦੇਸ਼ ’ਚ 135 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ ਪਰ ਜੀਐੱਸਟੀ ਦਾ ਸਾਰਾ ਟੈਕਸ ਇਨਪੁਟ ਟੈਕਸ ਕ੍ਰੈਡਿਟ ’ਚ ਐਡਜਸਟ ਕਰ ਦਿੱਤਾ।

ਇਹ ਵੀ ਪੜ੍ਹੋ : ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਦੱਸ ਹੋਟਲ ਕਾਰੋਬਾਰੀ ਤੋਂ ਮੰਗੀ ਕਰੋੜਾਂ ਦੀ ਫਿਰੌਤੀ, ਵਟਸਐਪ 'ਤੇ ਭੇਜੀ ਵੀਡੀਓ

ਹੈਰਾਨੀ ਦੀ ਗੱਲ ਹੈ ਕਿ ਵਿਭਾਗ ਨੇ ਕੰਪਨੀ ਨੂੰ ਟੈਕਸ ਰਿਫੰਡ ਵੀ ਕਰ ਦਿੱਤਾ ਹੈ, ਜਦਕਿ ਨਿਯਮਾਂ ਅਨੁਸਾਰ ਕਰਿਆਨਾ ਕਾਰੋਬਾਰ ’ਚ ਜੀਐੱਸਟੀ ਦਾ ਕੋਈ ਰਿਫੰਡ ਨਹੀਂ ਹੁੰਦਾ। ਕੰਪਨੀ ਦੀ ਟੈਕਸ ਦੇਣਦਾਰੀ ’ਚ 10 ਤੋਂ 15 ਫ਼ੀਸਦੀ ਟੈਕਸ ਦਾ ਭੁਗਤਾਨ ਕੈਸ਼ ਪੇਮੈਂਟ ’ਚ ਕਰਨਾ ਹੁੰਦਾ ਹੈ, ਜਦਕਿ ਕੰਪਨੀ ਵੱਲੋਂ ਕਰੋੜਾਂ ਰੁਪਏ ਦੇ ਕਾਰੋਬਾਰ ’ਚ ਜ਼ੀਰੋ ਪੇਮੈਂਟ ਕੀਤੀ ਜਾ ਰਹੀ ਸੀ। ਇਸ ਦੇ ਮੱਦੇਨਜ਼ਰ ਵਿਭਾਗ ਦੀ ਟੀਮ ਨੇ ਇਹ ਰੇਡ ਕੀਤੀ।

ਇਹ ਵੀ ਪੜ੍ਹੋ : ਹਰਸਿਮਰਤ ਬਾਦਲ ਨੇ ਘੇਰੀ ਭਾਜਪਾ, ਕਿਹਾ- ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ’ਚ ਨਾਕਾਮ ਰਹੀ ਕੇਂਦਰ ਸਰਕਾਰ

ਅਡਾਨੀ ਵਿਲਮਰ ਲਿਮਟਿਡ ਦੁਆਰਾ ਪੂਰੇ ਸੂਬੇ ਵਿੱਚ ਇਸ C&F ਸਟੋਰ ਰਾਹੀਂ ਖਾਣ ਵਾਲੇ ਤੇਲ, ਸਾਬਣ ਅਤੇ ਖਾਣ-ਪੀਣ ਦੀਆਂ ਵਸਤੂਆਂ ਦੀ ਸਪਲਾਈ ਕੀਤੀ ਜਾਂਦੀ ਹੈ ਜਾਂ ਕੰਪਨੀ ਪਰਵਾਣੂ ਤੋਂ ਪੂਰੇ ਸੂਬੇ ਵਿੱਚ ਕਰਿਆਨੇ ਦਾ ਕਾਰੋਬਾਰ ਕਰ ਰਹੀ ਸੀ। ਕੰਪਨੀ ਵੱਲੋਂ ਸਿਵਲ ਫੂਡ ਐਂਡ ਸਪਲਾਈ ਅਤੇ ਪੁਲਸ ਵਿਭਾਗ ਨੂੰ ਕਰੋੜਾਂ ਰੁਪਏ ਦੀ ਵਿਕਰੀ ਕੀਤੀ ਜਾ ਰਹੀ ਸੀ। ਵਿਭਾਗ ਦੀ ਟੀਮ ਨੇ ਬੁੱਧਵਾਰ ਦੇਰ ਰਾਤ ਇਸ ਸਟੋਰ 'ਤੇ ਛਾਪਾ ਮਾਰ ਕੇ ਸਟਾਕ ਦੀ ਜਾਂਚ ਕੀਤੀ। ਅਡਾਨੀ ਗਰੁੱਪ ਦੇ ਸੀਮੈਂਟ ਉਦਯੋਗ ਤੋਂ ਇਲਾਵਾ ਸੂਬੇ ਵਿੱਚ 7 ਕੰਪਨੀਆਂ ਕਾਰੋਬਾਰ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਚਿੱਟੇ ਤੋਂ ਇਲਾਵਾ ਹੁਣ ਪੰਜਾਬ 'ਚ ਪੈਰ ਪਸਾਰ ਰਿਹਾ ਇਹ ਨਸ਼ਾ, ਗੁਆਂਢੀ ਸੂਬੇ ਤੋਂ ਵੱਡੇ ਪੱਧਰ 'ਤੇ ਹੋ ਰਹੀ ਸਮੱਗਲਿੰਗ

ਦਿਲਚਸਪ ਗੱਲ ਇਹ ਹੈ ਕਿ ਕੰਪਨੀ ਦੇ ਸਾਰੇ ਕਾਰੋਬਾਰ ਅਤੇ ਕਾਰੋਬਾਰੀ ਅਦਾਰੇ ਕਿਰਾਏ 'ਤੇ ਹਨ। ਅਜਿਹੇ 'ਚ ਨਕਦੀ ਰਾਹੀਂ ਟੈਕਸ ਦੇਣਦਾਰੀ ਦਾ ਭੁਗਤਾਨ ਨਾ ਕਰਨ 'ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਵਿਭਾਗ ਦੇ ਸੂਤਰਾਂ ਦੀ ਮੰਨੀਏ ਤਾਂ ਇਹ ਟੈਕਸ ਬੇਨਿਯਮੀਆਂ ਦਾ ਵੱਡਾ ਮਾਮਲਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News