ਰਾਹੁਲ ਗਾਂਧੀ ਦਾ ਵੱਡਾ ਇਲਜ਼ਾਮ, PM ਦੀ ਸਹਿਮਤੀ ਨਾਲ ਅਡਾਨੀ ਨੇ ਕੀਤਾ 32 ਹਜ਼ਾਰ ਕਰੋੜ ਦਾ ਘਪਲਾ

Wednesday, Oct 18, 2023 - 01:46 PM (IST)

ਰਾਹੁਲ ਗਾਂਧੀ ਦਾ ਵੱਡਾ ਇਲਜ਼ਾਮ, PM ਦੀ ਸਹਿਮਤੀ ਨਾਲ ਅਡਾਨੀ ਨੇ ਕੀਤਾ 32 ਹਜ਼ਾਰ ਕਰੋੜ ਦਾ ਘਪਲਾ

ਨਵੀਂ ਦਿੱਲੀ (ਵਾਰਤਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਉਦਯੋਗਪਤੀ ਗੌਤਮ ਅਡਾਨੀ 'ਤੇ ਸਿੱਧਾ ਹਮਲਾ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ (ਸ਼੍ਰੀ ਅਡਾਨੀ) ਕੋਲਾ ਘਪਲਾ ਕੀਤਾ ਹੈ, ਜਿਸ ਕਾਰਨ ਬਿਜਲੀ ਦੀਆਂ ਕੀਮਤਾਂ ਵਧੀਆਂ ਹਨ ਅਤੇ ਬਿਜਲੀ ਦਰਾਂ ਵਧਾ ਕੇ ਜਨਤਾ ਦੇ 32 ਹਜ਼ਾਰ ਕਰੋੜ ਰੁਪਏ ਡਕਾਰੇ ਗਏ ਹਨ। ਰਾਹੁਲ ਨੇ ਬੁੱਧਵਾਰ ਨੂੰ ਪਾਰਟੀ ਹੈੱਡ ਕੁਆਰਟਰ 'ਚ ਆਯੋਜਿਤ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਪਹਿਲੇ ਅਸੀਂ 20 ਹਜ਼ਾਰ ਕਰੋੜ ਦੇ ਘਪਲੇ ਦੀ ਗੱਲ ਕਰ ਰਹੇ ਸੀ ਪਰ ਹੁਣ ਇਕ ਅਖ਼ਬਾਰ ਨੇ ਰਿਪੋਰਟ ਛਾਪੀ ਹੈ ਕਿ 12 ਹਜ਼ਾਰ ਕਰੋੜ ਰੁਪਏ ਦਾ ਹੋਰ ਘਪਲਾ ਹੋਇਆ ਹੈ ਅਤੇ ਇਸ ਤਰ੍ਹਾਂ ਨਾਲ ਅਡਾਨੀ ਸਮੂਹ ਨੇ ਪੂਰਾ 32 ਹਜ਼ਾਰ ਕਰੋੜ ਰੁਪਏ ਦਾ ਘਪਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਘਪਲੇ ਦੇ ਦਸਤਾਵੇਜ਼ ਮੌਜੂਦ ਹਨ ਪਰ ਮੋਦੀ ਸਰਕਾਰ ਆਪਣੇ ਪ੍ਰਿਯ ਉਦਯੋਗਪਤੀ ਖ਼ਿਲਾਫ਼ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਅਡਾਨੀ ਖ਼ਿਲਾਫ਼ ਕਾਰਵਾਈ ਇਸ ਲਈ ਨਹੀਂ ਹੋ ਰਹੀ ਹੈ, ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਨ੍ਹਾਂ ਨੂੰ ਸਰਪ੍ਰਸਤੀ ਹਾਸਲ ਹੈ। 

ਇਹ ਵੀ ਪੜ੍ਹੋ : ਸਮਲਿੰਗੀ ਵਿਆਹ ਮਾਮਲੇ 'ਚ ਸੁਪਰੀਮ ਕੋਰਟ ਦਾ 'ਸੁਪਰੀਮ' ਫ਼ੈਸਲਾ ਆਇਆ ਸਾਹਮਣੇ

ਕਾਂਗਰਸ ਨੇਤਾ ਨੇ ਕਿਹਾ ਕਿ ਜਦੋਂ ਅਡਾਨੀ ਖ਼ਿਲਾਫ਼ ਦਸਤਾਵੇਜ਼ ਹਨ ਤਾਂ ਸ਼੍ਰੀ ਮੋਦੀ ਅਤੇ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਇਸ ਉਦਯੋਗਪਤੀ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕਰਦੀ, ਜਦੋਂ ਕਿ ਇਸ ਨੂੰ ਲੈ ਕੇ ਕਾਂਗਰਸ ਸੰਸਦ ਮੈਂਬਰ ਤੋਂ ਸੜਕ ਤੱਕ ਸਵਾਲ ਚੁੱਕ ਰਹੀ ਹੈ ਅਤੇ ਇਸ ਘਪਲੇ ਦੇ ਸਬੂਤ ਵੀ ਦੇ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਡਾਨੀ ਨੇ ਹਿੰਦੁਸਤਾਨ ਦੀ ਜਨਤਾ ਦੀ ਜੇਬ 'ਚੋਂ 12 ਹਜ਼ਾਰ ਕਰੋੜ ਰੁਪਏ ਕੱਢੇ ਹਨ ਅਤੇ ਇਸ ਤਰ੍ਹਾਂ ਨਾਲ ਅਡਾਨੀ ਨੇ ਦੇਸ਼ 'ਚ 32 ਹਜ਼ਾਰ ਕਰੋੜ ਰੁਪਏ ਦਾ ਕੋਲਾ ਘਪਲਾ ਕੀਤਾ ਹੈ। ਉਨ੍ਹਾਂ ਕਿਹਾ,''ਇਸ ਘਪਲੇ ਦਾ ਪੈਸਾ ਦੇਸ਼ ਦੀ ਜਨਤਾ ਦੀ ਜੇਬ 'ਚੋਂ ਬਿਜਲੀ ਦੀਆਂ ਕੀਮਤਾਂ ਵਧਾ ਕੇ ਵਸੂਲਿਆ ਗਿਆ ਹੈ। ਬਿਜਲੀ ਦੀਆਂ ਕੀਮਤਾਂ ਵਧਣ ਕਾਰਨ ਕੋਲਾ ਘਪਲਾ ਕਰ ਕੇ ਅਡਾਨੀ ਵਲੋਂ ਤੁਹਾਡੀ ਜੇਬ 'ਚੋਂ ਕੱਢੇ ਗਏ 12 ਹਜ਼ਾਰ ਕਰੋੜ ਹਨ ਜੋ ਵਧ ਕੇ ਹੁਣ 32 ਹਜ਼ਾਰ ਕਰੋੜ ਦਾ ਘਪਲਾ ਹੋ ਗਿਆ ਹੈ।'' ਰਾਹੁਲ ਨੇ ਕਿਹਾ,''ਕਾਂਗਰਸ ਸਰਕਾਰ ਮੱਧ ਪ੍ਰਦੇਸ਼, ਕਰਨਾਟਕ ਆਦਿ ਸੂਬਿਆਂ 'ਚ ਬਿਜਲੀ 'ਚ ਸਬਸਿਡੀ ਦੇ ਕੇ ਲੋਕਾਂ ਨੂੰ ਰਾਹਤ ਦੇ ਰਹੀ ਹੈ ਪਰ ਅਸਲੀ ਮੁੱਦਾ ਬਿਜਲੀ ਦੀਆ ਕੀਮਤਾਂ ਵਧਣ ਦਾ ਹੈ ਜੋ ਅਡਾਨੀ ਦੇ ਕੋਲਾ ਘਪਲੇ ਦੀ ਵਜ੍ਹਾ ਨਾਲ ਵੱਧ ਰਹੀਆਂ ਹਨ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

DIsha

Content Editor

Related News