ਕੈਗ ਦੀ ਰਿਪੋਰਟ ’ਚ ਖੁਲਾਸਾ, ਸਿਆਚਿਨ ’ਚ ਤਾਇਨਾਤ ਜਵਾਨਾਂ ਨੂੰ ਲੋੜ ਮੁਤਾਬਕ ਨਹੀਂ ਮਿਲਦੇ ਕੱਪੜੇ

02/04/2020 1:17:44 AM

ਨਵੀਂ ਦਿੱਲੀ – ਸਿਆਚਿਨ, ਲੱਦਾਖ, ਡੋਕਲਾਮ ਅਤੇ ਹੋਰ ਉਚੇਰੇ ਖੇਤਰਾਂ ਵਿਚ ਤਾਇਨਾਤ ਫੌਜੀ ਜਵਾਨਾਂ ਨੂੰ ਉਥੋਂ ਦੇ ਮੌਸਮ ਨਾਲ ਨਜਿੱਠਣ ਲਈ ਖਾਸ ਕਿਸਮ ਦੇ ਕੱਪੜੇ ਨਹੀਂ ਮਿਲਦੇ। ਸੰਸਦ ਵਿਚ ਸੋਮਵਾਰ ਪੇਸ਼ ਕੀਤੀ ਗਈ ਕੈਗ ਦੀ ਰਿਪੋਰਟ ਵਿਚ ਉਪਰੋਕਤ ਪ੍ਰਗਟਾਵਾ ਕੀਤਾ ਗਿਆ ਹੈ। ਇਹ ਰਿਪੋਰਟ 2017-18 ਦੀ ਹੈ। ਇਸ ਵਿਚ ਕਈ ਗੰਭੀਰ ਮਸਲੇ ਸਾਹਮਣੇ ਲਿਆਂਦੇ ਗਏ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਕਤ ਬੇਹੱਦ ਠੰਡੇ ਇਲਾਕਿਆਂ ਵਿਚ ਫੌਜੀਆਂ ਲਈ ਰਾਸ਼ਨ ਦਾ ਸਪੈਸ਼ਲ ਸਕੇਲ ਉਨ੍ਹਾਂ ਦੀ ਰੋਜ਼ਾਨਾ ਦੀ ਐਨਰਜੀ ਦੀ ਲੋੜ ਨੂੰ ਧਿਆਨ ਵਿਚ ਰੱਖ ਕੇ ਤੈਅ ਕੀਤਾ ਜਾਂਦਾ ਹੈ।
ਰਿਪੋਰਟ ਮੁਤਾਬਕ ਫੌਜੀਆਂ ਦੀ ਲੋੜ ਮੁਤਾਬਕ ਕੱਪੜੇ ਖਰੀਦਣ ਲਈ ਮੰਤਰਾਲਾ ਨੇ 13 ਸਾਲ ਪਹਿਲਾਂ ਇਕ ਉੱਚ ਪੱਧਰੀ ਕਮੇਟੀ ਬਣਾਈ ਸੀ ਪਰ 4 ਸਾਲ ਤੱਕ ਕੋਈ ਕਾਰਵਾਈ ਨਹੀਂ ਹੋਈ। ਫੌਜੀਆਂ ਨੂੰ ਜ਼ਰੂਰੀ ਕੱਪੜੇ ਨਾ ਮਿਲਣ ਕਾਰਣ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਲਈ ਫੇਸ ਮਾਸਕ, ਜੈਕੇਟਾਂ ਅਤੇ ਸਲੀਪਿੰਗ ਬੈਗ ਪੁਰਾਣੀਆਂ ਸਪੈਸੀਫਿਕੇਸ਼ਨਾਂ ਮੁਤਾਬਕ ਖਰੀਦੇ ਗਏ। ਇਸ ਤਰ੍ਹਾਂ ਜਵਾਨਾਂ ਨੂੰ ਵਧੀਆ ਪ੍ਰੋਡਕਟਸ ਨਹੀਂ ਮਿਲ ਸਕੇ। ਖਰੀਦ ਪ੍ਰਕਿਰਿਆ ਵਿਚ ਦੇਰੀ ਹੋਣ ਕਾਰਣ ਜਵਾਨਾਂ ਦੀ ਿਸਹਤ ’ਤੇ ਅਸਰ ਪਿਆ।
ਕੈਗ ਦੀ ਉਕਤ ਰਿਪੋਰਟ ਮੁਤਾਬਕ ਬੇਹੱਦ ਬਰਫੀਲੇ ਇਲਾਕਿਆਂ ਵਿਚ ਜਵਾਨਾਂ ਦੀ ਰਿਹਾਇਸ਼ ਸਬੰਧੀ ਸਥਿਤੀ ਨੂੰ ਸੁਧਾਰਨ ਲਈ ਪ੍ਰੋਜੈਕਟ ਨੂੰ ਵਧੇਰੇ ਚੰਗੇ ਢੰਗ ਨਾਲ ਲਾਗੂ ਨਹੀਂ ਕੀਤਾ ਗਿਆ। ਸਮਰੱਥ ਅਧਿਕਾਰੀਆਂ ਦੀ ਆਗਿਆ ਨਹੀਂ ਲਈ ਗਈ। 274 ਕਰੋੜ ਰੁਪਏ ਖਰਚ ਹੋਣ ਦੇ ਬਾਵਜੂਦ ਜਵਾਨਾਂ ਨੂੰ ਢੁੱਕਵੀਆਂ ਸਹੂਲਤਾਂ ਨਹੀਂ ਮਿਲੀਆਂ। ਲੋੜਾਂ ਦਾ ਸਹੀ ਅਨੁਮਾਨ ਲਾਏ ਬਿਨਾਂ ਹੀ ਸਾਲਾਨਾ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਕੰਮ ਨੂੰ ਮੁਕੰਮਲ ਕਰਨ ਦੀ ਸਮਾਂ ਹੱਦ ਵਿਚ ਵੀ ਦੇਰੀ ਹੋ ਰਹੀ ਹੈ।


Inder Prajapati

Content Editor

Related News