ਕੀ ਹੈ ''ਚਮਕੀ ਬੁਖਾਰ'', ਜਾਣੋ ਇਸ ਦੇ ਲੱਛਣ ਤੇ ਉਪਾਅ

Tuesday, Jun 18, 2019 - 01:54 PM (IST)

ਕੀ ਹੈ ''ਚਮਕੀ ਬੁਖਾਰ'', ਜਾਣੋ ਇਸ ਦੇ ਲੱਛਣ ਤੇ ਉਪਾਅ

ਪਟਨਾ— ਬਿਹਾਰ ਦੇ ਮੁਜ਼ੱਫਰਪੁਰ 'ਚ ਐਕਿਊਟ ਇੰਸੇਫਲਾਈਟਿਸ ਸਿੰਡਰੋਮ (Acute Encephalitis Syndrome) ਯਾਨੀ ਕਿ ਚਮਕੀ ਬੁਖਾਰ ਦੀ ਲਪੇਟ 'ਚ ਸੈਂਕੜੇ ਬੱਚੇ ਆ ਗਏ ਹਨ। ਇਸ ਬੁਖਾਰ ਕਾਰਨ ਹੁਣ ਤਕ 108 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਚਮਕੀ ਬੁਖਾਰ ਦੀ ਵਜ੍ਹਾ ਕਰ ਕੇ ਦੇਸ਼ 'ਚ 5,000 ਤੋਂ ਵਧ ਬੱਚੇ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ। ਹਰ ਸਾਲ ਮਈ ਅਤੇ ਜੂਨ ਮਹੀਨੇ ਵਿਚ ਬਿਹਾਰ ਦੇ ਵੱਖ-ਵੱਖ ਕਸਬਿਆਂ 'ਚ ਬੱਚੇ ਇਸ ਬੀਮਾਰੀ ਦੀ ਲਪੇਟ 'ਚ ਆਉਂਦੇ ਹਨ ਅਤੇ ਬੱਚਿਆਂ ਦੇ ਮਰਨ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। 1 ਤੋਂ 15 ਸਾਲ ਦੀ ਉਮਰ ਦੇ ਬੱਚੇ ਇਸ ਬੁਖਾਰ ਨਾਲ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਚਮਕੀ ਬੁਖਾਰ ਇਕ ਵਾਇਰਸ ਹੈ ਜਾਂ ਇੰਝ ਕਹਿ ਲਵੋ ਕਿ ਇਨਫੈਕਸ਼ਨ ਹੈ ਜੋ ਕਿ ਇਕ ਵਿਅਕਤੀ ਤੋਂ ਦੂਜੇ ਵਿਅਕਤੀ 'ਚ ਆਸਾਨੀ ਨਾਲ ਫੈਲ ਸਕਦਾ ਹੈ। ਕਿਸੇ ਬੱਚੇ  ਦੇ ਇਸ ਬੀਮਾਰੀ ਦੇ ਲਪੇਟ ਵਿਚ ਆ ਜਾਣ ਤੋਂ ਬਾਅਦ ਉਸ ਦੇ ਪਿਸ਼ਾਬ, ਥੁੱਕ, ਛੀਂਕ ਦੇ ਸੰਪਰਕ ਵਿਚ ਆਉਣ ਨਾਲ ਦੂਜੇ ਬੱਚੇ ਵਿਚ ਵੀ ਇਹ ਵਾਇਰਸ ਪਹੁੰਚ ਸਕਦੇ ਹਨ।

Related image

ਕੀ ਹੈ ਚਮਕੀ ਬੁਖਾਰ—
ਚਮਕੀ ਬੁਖਾਰ ਅਸਲ ਵਿਚ ਐਕਿਊਟ ਇੰਸੇਫਲਾਈਟਿਸ ਸਿੰਡਰੋਮ (ਏ. ਈ. ਐੱਸ.) ਹੈ। ਇਸ ਨੂੰ ਦਿਮਾਗੀ ਬੁਖਾਰ ਵੀ ਕਿਹਾ ਜਾਂਦਾ ਹੈ। ਇਹ ਇੰਨੀ ਖਤਰਨਾਕ ਅਤੇ ਰਹੱਸਮਈ ਬੀਮਾਰੀ ਹੈ ਕਿ ਅਜੇ ਤਕ ਮਾਹਰ ਵੀ ਇਸ ਦੀ ਸਹੀ-ਸਹੀ ਵਜ੍ਹਾ ਦਾ ਪਤਾ ਨਹੀਂ ਲਾ ਸਕੇ। ਚਮਕੀ ਬੁਖਾਰ ਅਸਲ 'ਚ ਬੱਚਿਆਂ ਦੇ ਖੂਨ 'ਚ ਸ਼ੂਗਰ ਅਤੇ ਸੋਡੀਅਮ ਦੀ ਕਮੀ ਕਰ ਕੇ ਹੁੰਦਾ ਹੈ। ਸਹੀ ਸਮੇਂ 'ਤੇ ਇਲਾਜ ਨਾ ਮਿਲਣ ਕਰ ਕੇ ਬੱਚੇ ਦੀ ਮੌਤ ਹੋ ਸਕਦੀ ਹੈ। 
Related image

ਚਮਕੀ ਬੁਖਾਰ ਦੇ ਲੱਛਣ—
* ਚਮਕੀ ਨਾਂ ਦੀ ਬੀਮਾਰੀ 'ਚ ਸ਼ੁਰੂਆਤ 'ਚ ਤੇਜ਼ ਬੁਖਾਰ ਹੋ ਜਾਂਦਾ ਹੈ।
* ਇਸ ਬੀਮਾਰੀ ਵਿਚ ਬਲੱਡ ਸ਼ੂਗਰ ਲੋਅ ਹੋ ਜਾਂਦਾ ਹੈ।
* ਬੱਚੇ ਤੇਜ਼ ਬੁਖਾਰ ਕਾਰਨ ਬੇਹੋਸ਼ ਹੋ ਜਾਂਦੇ ਹਨ ਅਤੇ ਦੌਰੇ ਪੈਣ ਲੱਗਦੇ ਹਨ।
* ਜਬਾੜਾ ਅਤੇ ਦੰਦ ਸਖਚ (ਕੈੜੇ) ਹੋ ਜਾਂਦੇ ਹਨ। 
* ਬੁਖਾਰ ਹੋਣ ਨਾਲ ਘਬਰਾਹਟ ਵੀ ਸ਼ੁਰੂ ਹੋ ਜਾਂਦੀ ਹੈ।
* ਸਰੀਰ 'ਚ ਪਾਣੀ ਦੀ ਕਮੀ ਹੋਣ ਲੱਗਦੀ ਹੈ।
* ਬੁਖਾਰ ਕਾਰਨ ਬੀਮਾਰ ਸਰੀਰ ਦੇ ਨਰਵਸ ਸਿਸਟਮ ਵੀ ਪ੍ਰਭਾਵਿਤ ਹੁੰਦਾ ਹੈ। 

Image result for Acute Encephalitis Syndrome precaution-and-treatment

ਚਮਕੀ ਬੁਖਾਰ ਹੋ ਜਾਵੇ ਤਾਂ ਇੰਝ ਕਰੋ ਬਚਾਅ—
* ਬੱਚਿਆਂ ਨੂੰ ਸਭ ਤੋਂ ਪਹਿਲਾਂ ਧੁੱਪ 'ਚ ਜਾਣ ਤੋਂ ਰੋਕੋ। 
* ਬੱਚਿਆਂ ਨੂੰ ਦਿਨ 'ਚ ਦੋ ਵਾਰ ਇਸ਼ਨਾਨ ਕਰਵਾਓ।
* ਗਰਮੀ ਤੋਂ ਬੱਚਣ ਲਈ ਓ. ਆਰ. ਐੱਸ. ਜਾਂ ਨਿੰਬੂ-ਪਾਣੀ-ਚੀਨੀ ਦਾ ਖੋਲ ਪਿਲਾਉਂਦੇ ਰਹੋ।
* ਬੱਚੇ ਨੂੰ ਹਵਾ 'ਚ ਬਿਠਾਓ ਅਤੇ ਮੱਥੇ 'ਤੇ ਗਿੱਲੇ ਕੱਪੜੇ ਦੀਆਂ ਪੱਟੀਆਂ ਲਾਓ ਤਾਂ ਕਿ ਬੁਖਾਰ ਘੱਟ ਹੋ ਸਕੇ।
* ਬੇਹੋਸ਼ੀ ਜਾਂ ਦੌਰੇ ਆਉਣ ਦੀ ਹਾਲਤ ਵਿਚ ਮਰੀਜ਼ ਨੂੰ ਹਵਾਦਾਰ ਥਾਂ 'ਤੇ ਹੀ ਲੇਟਾਉ। 
* ਬੱਚੇ ਨੂੰ ਢਿੱਲੇ ਕੱਪੜੇ ਪਹਿਨਾਉ ਅਤੇ ਉਸ ਦੀ ਗਰਦਨ ਸਿੱਧੀ ਰੱਖੋ। 
 


author

Tanu

Content Editor

Related News