ਅਦਾਕਾਰਾ ਰੰਜਨਾ ਨਚਿਆਰ ਡੀ. ਐੱਮ. ਕੇ. ’ਚ ਸ਼ਾਮਲ

Thursday, Mar 19, 2026 - 11:51 PM (IST)

ਅਦਾਕਾਰਾ ਰੰਜਨਾ ਨਚਿਆਰ ਡੀ. ਐੱਮ. ਕੇ. ’ਚ ਸ਼ਾਮਲ

ਚੇਨਈ, (ਭਾਸ਼ਾ)- ਅਦਾਕਾਰਾ ਰੰਜਨਾ ਨਚਿਆਰ ਵੀਰਵਾਰ ਇੱਥੇ ਪਾਰਟੀ ਪ੍ਰਧਾਨ ਤੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਦੀ ਮੌਜੂਦਗੀ ’ਚ ਸੱਤਾਧਾਰੀ ਡੀ. ਐੱਮ. ਕੇ. ’ਚ ਸ਼ਾਮਲ ਹੋ ਗਈ।

ਸੂਬਾਈ ਹੈੱਡਕੁਆਰਟਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਵਿਜੇ ਦੀ ਅਗਵਾਈ ਵਾਲੀ ਤਮਿਲਗਾ ਵੇਤਰੀ ਕਜ਼ਾਗਮ (ਟੀ. ਵੀ. ਕੇ.) ਪਾਰਟੀ ਛੱਡ ਦਿੱਤੀ ਹੈ ਕਿਉਂਕਿ ਪਾਰਟੀ ਔਰਤਾਂ ਦਾ ਅਪਮਾਨ ਕਰਦੀ ਹੈ। ਟੀ. ਵੀ. ਕੇ. ਦੀ ਲੀਡਰਸ਼ਿਪ ਨਾਲ ਸੰਪਰਕ ਕਰਨਾ ਔਖਾ ਹੈ। ਪਾਰਟੀ ਦੇ ਨੇਤਾ ਪਾਰਟੀ ਵਰਕਰਾਂ ਦੀ ਦੁਰਦਸ਼ਾ ਪ੍ਰਤੀ ਬੇਪਰਵਾਹ ਜਾਪਦੇ ਹਨ।

ਉਨ੍ਹਾਂ ਕਿਹਾ ਕਿ ਪਾਰਟੀ ’ਚ ਔਰਤਾਂ ਦਾ ਲਗਾਤਾਰ ਅਪਮਾਨ ਕੀਤਾ ਜਾ ਰਿਹਾ ਹੈ, ਖਾਸ ਕਰ ਕੇ ਵਿਜੇ ਵੱਲੋਂ ਜੋ ਮੇਰੇ ਪੂਰਵਜ ਰਾਣੀ ਵੇਲੂ ਨਚਿਆਰ ਦੀ ਤਸਵੀਰ ਪ੍ਰਦਰਸ਼ਿਤ ਕਰਦਾ ਹੈ। ਰੰਜਨਾ ਪਹਿਲਾਂ ਲੱਗਭਗ 8 ਸਾਲ ਭਾਜਪਾ ’ਚ ਰਹੀ ਸੀ । ਫਰਵਰੀ 2025 ’ਚ ਇਕ ਭਾਸ਼ਾ ਵਿਵਾਦ ਕਾਰਨ ਉਨ੍ਹਾਂ ਪਾਰਟੀ ਛੱਡ ਦਿੱਤੀ ਸੀ। ਬਾਅਦ ’ਚ ਉਹ ਟੀ. ਵੀ. ਕੇ. ’ਚ ਸ਼ਾਮਲ ਹੋ ਗਈ ਸੀ।


author

Rakesh

Content Editor

Related News