ਕੇਂਦਰ ਨੇ ਕੀਤਾ ਸੈਂਸਰ ਬੋਰਡ ਦਾ ਗਠਨ ! ਪ੍ਰਿਟੀ ਜ਼ਿੰਟਾ, ਸੁਨੀਲ ਸ਼ੈੱਟੀ ਤੇ ਹੰਸਰਾਜ ਸਣੇ ਕਈ ਦਿੱਗਜਾਂ ਦੇ ਨਾਂ ਸ਼ਾਮਲ

Thursday, Sep 17, 2026 - 11:05 AM (IST)

ਕੇਂਦਰ ਨੇ ਕੀਤਾ ਸੈਂਸਰ ਬੋਰਡ ਦਾ ਗਠਨ ! ਪ੍ਰਿਟੀ ਜ਼ਿੰਟਾ, ਸੁਨੀਲ ਸ਼ੈੱਟੀ ਤੇ ਹੰਸਰਾਜ ਸਣੇ ਕਈ ਦਿੱਗਜਾਂ ਦੇ ਨਾਂ ਸ਼ਾਮਲ

ਨਵੀਂ ਦਿੱਲੀ (ਏਜੰਸੀ)- ਕੇਂਦਰ ਨੇ ਬੁੱਧਵਾਰ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਦਾ ਮੁੜ-ਗਠਨ ਕੀਤਾ। ਗਠਿਤ ਕੀਤੇ ਇਸ 18 ਮੈਂਬਰੀ ਬੋਰਡ ’ਚ ਪ੍ਰੀਤੀ ਜ਼ਿੰਟਾ, ਪੰਕਜ ਤ੍ਰਿਪਾਠੀ, ਸੁਨੀਲ ਸ਼ੈੱਟੀ, ਪ੍ਰਸੇਨਜੀਤ ਚੈਟਰਜੀ, ਫਿਲਮ ਨਿਰਮਾਤਾ ਪ੍ਰਿਯਦਰਸ਼ਨ ਅਤੇ ਗ੍ਰੈਮੀ ਪੁਰਸਕਾਰ ਜੇਤੂ ਸੰਗੀਤਕਾਰ ਰਿਕੀ ਕੇਜ ਸਮੇਤ ਵੱਖ-ਵੱਖ ਕਲਾਕਾਰਾਂ ਨੂੰ ਸ਼ਾਮਲ ਕੀਤਾ ਹੈ। ਸੀ. ਬੀ. ਐੱਫ. ਸੀ. ਮੁਖੀ ਸ਼ਸ਼ੀ ਸ਼ੇਖਰ ਵੇਮਪਤੀ ਦੀ ਅਗਵਾਈ ਵਾਲੇ ਨਵੇਂ ਸੈਂਸਰ ਬੋਰਡ ਦਾ ਗਠਨ ਤੁਰੰਤ ਪ੍ਰਭਾਵ ਨਾਲ 3 ਸਾਲਾਂ ਲਈ ਜਾਂ ਅਗਲੇ ਹੁਕਮਾਂ ਤੱਕ, ਜੋ ਵੀ ਪਹਿਲਾਂ ਹੋਵੇ, ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਵਿਆਹ ਦੇ 5 ਮਹੀਨਿਆਂ ਬਾਅਦ ਹੀ ਕਿਉਂ ਟੁੱਟ ਗਿਆ ਈਸ਼ਾ ਤੇ ਬਾਦਸ਼ਾਹ ਦਾ ਵਿਆਹ ? ਸੱਚ ਆਇਆ ਸਾਹਮਣੇ

ਪਿਛਲੀ ਵਾਰ ਸੀ. ਬੀ. ਐੱਫ. ਸੀ. ਦਾ ਮੁੜ-ਗਠਨ ਅਗਸਤ 2017 ’ਚ 3 ਸਾਲਾਂ ਦੇ ਕਾਰਜਕਾਲ ਲਈ ਕੀਤਾ ਗਿਆ ਸੀ। ਨਵੇਂ ਸੈਂਸਰ ਬੋਰਡ ਦਾ ਗਠਨ ਨਾ ਹੋਣ ਕਾਰਨ ਉਸ ਬੋਰਡ ਦੇ ਮੈਂਬਰ 2020 ਤੋਂ ਬਾਅਦ ਵੀ ਅਹੁਦੇ ’ਚ ਬਣੇ ਰਹੇ। ਨਵੇਂ ਬੋਰਡ ਵਿਚ ਫਿਲਮ ਆਲੋਚਕ ਵਿਨੋਦ ਅਨੁਪਮ, ਅਦਾਕਾਰ ਮਨੋਜ ਜੋਸ਼ੀ, ਫਿਲਮ ਨਿਰਮਾਤਾ ਅਭਿਸ਼ੇਕ ਜੈਨ, ਗਾਇਕ ਅਤੇ ਸਾਬਕਾ ਸੰਸਦ ਮੈਂਬਰ ਹੰਸਰਾਜ ਹੰਸ, ਨਿਰਮਾਤਾ ਸੁਪ੍ਰੀਆ ਯਾਰਲਾਗੱਡਾ, ਕਵੀ ਅਤੇ ਲੇਖਕ ਯਤਿੰਦਰ ਮਿਸ਼ਰਾ ਅਤੇ ਅਦਾਕਾਰਾ ਰੂਪਾਲੀ ਗਾਂਗੁਲੀ ਵੀ ਸ਼ਾਮਲ ਹਨ। ਥੀਏਟਰ ਨਿਰਦੇਸ਼ਕ ਵਾਮਨ ਕੇਂਦਰੇ ਅਤੇ ਲੇਖਕ ਰਮੇਸ਼ ਪਤੰਗੇ ਪਿਛਲੇ ਬੋਰਡ ਦੇ ਸਿਰਫ਼ 2 ਮੈਂਬਰ ਹਨ ਜਿਨ੍ਹਾਂ ਨੂੰ ਨਵੇਂ ਬਣੇ ਬੋਰਡ ਵਿਚ ਬਰਕਰਾਰ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: 'ਮੈਨੂੰ ਨਹੀਂ ਪਤਾ ਸੀ ਗੋਵਿੰਦਾ ਵਿਆਹੇ ਹੋਏ ਹਨ..!', ਸਾਲਾਂ ਬਾਅਦ ਨੀਲਮ ਕੋਠਾਰੀ ਨੇ ਅਦਾਕਾਰ ਨਾਲ ਰਿਸ਼ਤੇ 'ਤੇ ਤੋੜੀ ਚੁੱਪੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News