ਮਸ਼ਹੂਰ ਅਦਾਕਾਰਾ ਹੋ ਗਈ ਗ੍ਰਿਫ਼ਤਾਰ ! ਚਲਦੀ ਟਰੇਨ 'ਚ ਕੀਤਾ ਇਹ ਕੰਮ, ਜਾਣੋ ਮਾਮਲਾ
Sunday, Aug 16, 2026 - 06:25 PM (IST)
ਮੁੰਬਈ, (ਏਜੰਸੀ)-ਮਹਾਰਾਸ਼ਟਰ ਦੇ ਮੁੰਬਈ ’ਚ ਅਰਾਵਲੀ ਐਕਸਪ੍ਰੈੱਸ ’ਚ ਰੇਲਵੇ ਸੁਰੱਖਿਆ ਫੋਰਸ (ਆਰ. ਪੀ. ਐੱਫ.) ਦੇ ਜਵਾਨ ’ਤੇ ਕਥਿਤ ਹਮਲਾ ਕਰਨ ਦੇ ਦੋਸ਼ ਹੇਠ ਮਾਡਲ ਅਤੇ ਵੈੱਬ ਸੀਰੀਜ਼ ਅਦਾਕਾਰਾ ਅੰਤਰਾ ਬੈਨਰਜੀ (31) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਸਲੀਪਰ-ਕਲਾਸ ਦੀ ਟਿਕਟ ਹੋਣ ਦੇ ਬਾਵਜੂਦ ਉਹ ਰਿਜ਼ਰਵਡ ਏ. ਸੀ. ਕੋਚ ’ਚ ਯਾਤਰਾ ਕਰ ਰਹੀ ਸੀ ਅਤੇ ਇਸ ਨੂੰ ਲੈ ਕੇ ਵਿਵਾਦ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਅੰਤਰਾ ਬੈਨਰਜੀ ਸ਼ੂਟਿੰਗ ਸਬੰਧੀ ਸੂਰਤ ਜਾ ਰਹੀ ਸੀ ਤੇ ਉਹ ਕਥਿਤ ਤੌਰ ’ਤੇ 12 ਅਗਸਤ ਨੂੰ ਰਿਜ਼ਰਵਡ ਏ. ਸੀ. ਕੋਚ ’ਚ ਚਲੀ ਗਈ।
ਪੁਲਸ ਨੇ ਦੱਸਿਆ ਕਿ ਇਕ ਯਾਤਰੀ ਨੇ ਅੰਤਰਾ ਨੂੰ ਰਿਜ਼ਰਵਡ ਸੀਟ ਖ਼ਾਲੀ ਕਰਨ ਲਈ ਕਿਹਾ, ਜਿਸ ਤੋਂ ਬਾਅਦ ਮਾਮਲਾ ਟਿਕਟ ਕੁਲੈਕਟਰ ਹਰੀਕੇਸ਼ ਤ੍ਰਿਪਾਠੀ ਅਤੇ ਆਰ. ਪੀ. ਐੱਫ. ਕਰਮਚਾਰੀਆਂ ਦੇ ਧਿਆਨ ’ਚ ਲਿਆਂਦਾ ਗਿਆ। ਆਰ. ਪੀ. ਐੱਫ. ਦੇ ਸਹਾਇਕ ਸਬ-ਇੰਸਪੈਕਟਰ ਯਾਮਿਨੀਕਾਂਤ ਮਿਸ਼ਰਾ ਅਤੇ ਕਾਂਸਟੇਬਲ ਰਾਜੇਸ਼ ਕੁਮਾਰ ਨੇ ਵਿਚ-ਬਚਾਅ ਕੀਤਾ ਪਰ ਅੰਤਰਾ ਬੈਨਰਜੀ ਨੇ ਕਥਿਤ ਤੌਰ ’ਤੇ ਅਧਿਕਾਰੀਆਂ ਨਾਲ ਬਦਸਲੂਕੀ ਕੀਤੀ ਅਤੇ ਹਿੰਸਕ ਹੋ ਗਈ। ਉਸ ਨੇ ਕਥਿਤ ਤੌਰ ’ਤੇ ਆਪਣੇ ਕੱਪੜੇ ਉਤਾਰੇ, ਰੇਜ਼ਰ ਬਲੇਡ ਲਹਿਰਾਇਆ ਅਤੇ ਮਿਸ਼ਰਾ ’ਤੇ ਹਮਲਾ ਕਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
