ਗਲਤ 'ਹਾਈਜੈਕ ਕੋਡ' ਮਾਮਲੇ 'ਚ ਏਅਰ ਏਸ਼ੀਆ ਪਾਇਲਟ 'ਤੇ ਕਾਰਵਾਈ, ਲਾਇਸੰਸ ਰੱਦ
Friday, Jul 19, 2019 - 07:46 PM (IST)

ਨਵੀਂ ਦਿੱਲੀ/ਜਲੰਧਰ— ਨਾਗਰਿਕ ਉਡਾਣ ਡਾਇਰੈਕਟਰ ਜਨਰਲ (DGCA) ਨੇ ਸ਼ੁੱਕਰਵਾਰ ਨੂੰ ਏਅਰ ਏਸ਼ੀਆ ਦੇ ਇਕ ਪਾਇਲਟ ਦਾ 3 ਮਹੀਨੇ ਲਈ ਲਾਇਸੰਸ ਰੱਦ ਕਰ ਦਿੱਤਾ ਹੈ। ਦਰਅਸਲ 9 ਜੂਨ ਨੂੰ ਦਿੱਲੀ-ਸ਼੍ਰੀਨਗਰ 'ਤੇ ਗਲਤ ਤਰੀਕੇ ਨਾਲ 'ਹਾਈਜੈਕ ਕੋਡ' ਭੇਜਣ ਦੇ ਦੋਸ਼ 'ਚ ਏਅਰ ਏਸ਼ੀਆ ਦੇ ਪਾਇਲਟ ਰਵੀ ਰਾਜ ਦੇ 'ਤੇ ਇਹ ਕਾਰਵਾਈ ਕੀਤੀ ਗਈ ਹੈ।
ਇਸ ਤੋਂ ਇਲਾਵਾ ਏਅਰ ਏਸ਼ੀਆ ਦੇ ਇਕ ਹੋਰ ਪਾਇਲਟ ਨੂੰ ਨਾਗਰਿਕ ਉਡਾਣ ਡਾਇਰੈਕਟਰ ਜਨਰਲ ਵਲੋਂ ਜਹਾਜ਼ ਨਿਯਮਾਂ ਦੀ ਉਲੰਘਣਾ ਕਰਨ 'ਤੇ ਉਸ ਹੀ ਘਟਨਾ ਲਈ ਚੇਤਾਵਨੀ ਦਿੱਤੀ ਗਈ ਹੈ।