ਹਸਪਤਾਲ ’ਚ ਮਰੀਜ਼ ਦਾ ਇਲਾਜ ਮੋਬਾਇਲ ਦੀ ਟਾਰਚ ਦੀ ਰੌਸ਼ਨੀ ’ਚ ਕੀਤਾ ਗਿਆ, ਜਾਂਚ ਦੇ ਹੁਕਮ

Monday, Aug 08, 2022 - 10:29 AM (IST)

ਹਸਪਤਾਲ ’ਚ ਮਰੀਜ਼ ਦਾ ਇਲਾਜ ਮੋਬਾਇਲ ਦੀ ਟਾਰਚ ਦੀ ਰੌਸ਼ਨੀ ’ਚ ਕੀਤਾ ਗਿਆ, ਜਾਂਚ ਦੇ ਹੁਕਮ

ਹਜ਼ਾਰੀਬਾਗ (ਭਾਸ਼ਾ)- ਝਾਰਖੰਡ ’ਚ ਹਜ਼ਾਰੀਬਾਗ ਜ਼ਿਲ੍ਹੇ ਦੇ ਇਕ ਹਸਪਤਾਲ ’ਚ ਆਸਮਾਨੀ ਬਿਜਲੀ ਡਿੱਗਣ ਕਾਰਨ ਗੰਭੀਰ ਰੂਪ ’ਚ ਜ਼ਖਮੀ ਹੋਏ ਇਕ ਵਿਅਕਤੀ ਦਾ ਇਲਾਜ ਮੋਬਾਇਲ ਫੋਨ ਦੀ ਟਾਰਚ ਦੀ ਰੌਸ਼ਨੀ ’ਚ ਕਰਨ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਹੋਣ ਪਿੱਛੋਂ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਹੈ। ਅਜਿਹਾ ਦਾਅਵਾ ਕੀਤਾ ਗਿਆ ਹੈ ਕਿ ਹਜ਼ਾਰੀਬਾਗ ਦੇ ਵਿਧਾਇਕ ਮਨੀਸ਼ ਦੇ ਸਕੱਤਰ ਰੰਜਨ ਨੇ ਇਹ ਵੀਡੀਓ ਬਣਾਇਆ।

ਇਹ ਵੀ ਪੜ੍ਹੋ : PM ਮੋਦੀ ਦੀ ਪਾਕਿਸਤਾਨੀ ਭੈਣ ਕਮਰ ਮੋਹਸਿਨ ਸ਼ੇਖ ਨੇ ਭੇਜੀ ਰੱਖੜੀ

ਵੀਡੀਓ ’ਚ ਕਥਿਤ ਤੌਰ ’ਤੇ ਦਿਖਾਇਆ ਗਿਆ ਹੈ ਕਿ ਬਿਜਲੀ ਡਿੱਗਣ ਨਾਲ ਗੰਭੀਰ ਰੂਪ ’ਚ ਜ਼ਖਮੀ ਮਰੀਜ਼ ਦਾ ਇਲਾਜ ਮੋਬਾਇਲ ਫੋਨ ਦੀ ਟਾਰਚ ਦੀ ਰੌਸ਼ਨੀ ’ਚ ਕੀਤਾ ਜਾ ਰਿਹਾ ਹੈ ਕਿਉਂਕਿ ਉਸ ਸਮੇਂ ਹਸਪਤਾਲ ’ਚ ਬਿਜਲੀ ਬੰਦ ਸੀ। ਬਾਅਦ ’ਚ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਗਿਆ। ਹਜ਼ਾਰੀਬਾਗ ਜ਼ਿਲ੍ਹਾ ਪ੍ਰਸ਼ਾਸਨ ਨੇ ਵੀਡੀਓ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ। ਫਿਲਹਾਲ ਹਸਪਤਾਲ ਪ੍ਰਸ਼ਾਸਨ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ ਕਿ ਮਰੀਜ਼ ਦਾ ਮੋਬਾਇਲ ਫ਼ੋਨ ਦੀ ਟਾਰਚ ਰੌਸ਼ਨੀ 'ਚ ਇਲਾਜ ਕੀਤਾ ਗਿਆ। ਦੱਸਣਯੋਗ ਹੈ ਕਿ ਜ਼ਿਲ੍ਹੇ ਦੇ ਕਟਕਮਸਾਂਡੀ ਬਲਾਕ ਦੇ ਅਰਘੁਸਾਈ ਪਿੰਡ ਦਾ 24 ਸਾਲਾ ਸਾਗਰ ਕੁਮਾਰ ਰਾਣਾ ਵੀਰਵਾਰ ਸ਼ਾਮ ਆਸਮਾਨੀ ਬਿਜਲੀ ਦੀ ਲਪੇਟ 'ਚ ਆਉਣ ਨਾਲ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਐੱਚ.ਐੱਮ.ਸੀ.ਐੱਚ. ਲਿਆਂਦਾ ਗਿਆ ਅਤੇ ਉਸੇ ਰਾਤ ਇਲਾਜ ਲਈ ਹਸਪਤਾਲ ਦੇ ਟਰਾਮਾ ਸੈਂਟਰ 'ਚ ਦਾਖ਼ਲ ਕਰਵਾਇਆ ਗਿਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News