ਜਮਸ਼ੇਦਪੁਰ 'ਚ 130 ਕਰੋੜ ਦੇ GST ਘਪਲੇ ਦਾ ਦੋਸ਼ੀ ਸ਼ਿਵਕੁਮਾਰ ਦੇਵੜਾ ਕੋਲਕਾਤਾ ਤੋਂ ਗ੍ਰਿਫ਼ਤਾਰ

Thursday, Feb 29, 2024 - 09:26 AM (IST)

ਜਮਸ਼ੇਦਪੁਰ 'ਚ 130 ਕਰੋੜ ਦੇ GST ਘਪਲੇ ਦਾ ਦੋਸ਼ੀ ਸ਼ਿਵਕੁਮਾਰ ਦੇਵੜਾ ਕੋਲਕਾਤਾ ਤੋਂ ਗ੍ਰਿਫ਼ਤਾਰ

ਕੋਲਕਾਤਾ : ਜੀ. ਐੱਸ. ਟੀ. ਦੀ ਕੇਂਦਰੀ ਜਾਂਚ ਟੀਮ ਨੇ ਜਮਸ਼ੇਦਪੁਰ 'ਚ ਹੋਏ 130 ਕਰੋੜ ਦੇ ਜੀ. ਐੱਸ. ਟੀ. ਘਪਲੇ ਦੇ ਦੋਸ਼ੀ ਸ਼ਿਵਕੁਮਾਰ ਦੇਵੜਾ ਨੂੰ ਕੋਲਕਾਤਾ ਦੀ ਏਅਰਪੋਰਟ ਕਾਲੋਨੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਸ਼ਿਵਕੁਮਾਰ ਦੇਵੜਾ ਜੀ. ਐੱਸ. ਟੀ. ਘਪਲੇ ਦਾ ਦੋਸ਼ੀ ਹੈ ਅਤੇ ਉਸ ਦੇ ਬਾਰੇ ਸਾਰੇ ਸਬੂਤ ਇਕੱਠੇ ਕਰਨ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸ਼ਿਵਕੁਮਾਰ ਦੇਵੜਾ ਦਾ ਜਮਸ਼ੇਦਪੁਰ 'ਚ ਕਾਰੋਬਾਰ ਹੈ। ਫਿਲਹਾਲ ਮੈਡੀਕਲ ਚੈੱਕਅਪ ਤੋਂ ਬਾਅਦ ਸ਼ਿਵਕੁਮਾਰ ਨੂੰ ਨਿਆਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਤਾਰ-ਤਾਰ ਹੋਏ ਰਿਸ਼ਤੇ, ਛੋਟੇ ਭਰਾ ਨੇ ਸੱਬਲ ਨਾਲ ਮੌਤ ਦੇ ਘਾਟ ਉਤਾਰਿਆ ਵੱਡਾ ਭਰਾ

ਜੀ. ਐੱਸ. ਟੀ. ਜਾਂਚ ਟੀਮ ਨੇ ਅਦਾਲਤ ਤੋਂ ਸ਼ਿਵਕੁਮਾਰ ਦੇਵੜਾ ਦਾ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਹੈ ਤਾਂ ਜੋ ਮਾਮਲੇ ਦੀ ਪੁੱਛਗਿੱਛ ਕੀਤੀ ਜਾ ਸਕੇ। ਪੁਲਸ ਨੇ ਇਸ ਤੋਂ ਪਹਿਲਾਂ ਜੀ. ਐੱਸ. ਟੀ. ਘਪਲੇ 'ਚ ਹੀ ਜੁਗਸਲਾਈ ਵਾਸੀ ਵਿੱਕੀ ਭਾਲੋਟੀਆ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ 'ਚ ਸ਼ਿਵਕੁਮਾਰ ਦਾ ਨਾਂ ਸਾਹਮਣੇ ਆਇਆ ਸੀ। ਸਿਰਫ ਜਮਸ਼ੇਦਪੁਰ 'ਚ ਹੀ ਸ਼ਿਵ ਨੇ 130 ਕੋਰੜ ਦਾ ਜੀ. ਐੱਸ. ਟੀ. ਘਪਲਾ ਕੀਤਾ ਹੈ। ਜਾਂਚ 'ਚ ਇਹ ਅੰਕੜਾ 500 ਕਰੋੜ ਦੇ ਪਾਰ ਜਾਣ ਦਾ ਏਜੰਸੀ ਨੇ ਸ਼ੱਕ ਜਤਾਇਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਚੰਗੀ ਖ਼ਬਰ, ਸੂਬਾ ਵਾਸੀਆਂ ਨੂੰ ਸਸਤੇ ਭਾਅ 'ਤੇ ਮਿਲੇਗੀ ਰੇਤਾ ਤੇ ਬੱਜਰੀ

ਸ਼ਿਵ ਕੁਮਾਰ 2 ਦਰਜਨ ਤੋਂ ਜ਼ਿਆਦਾ ਫਰਜ਼ੀ ਕੰਪਨੀਆਂ ਬਣਾ ਕੇ ਫਰਜ਼ੀ ਤਰੀਕੇ ਨਾਲ ਟਰਾਂਜ਼ੈਕਸ਼ਨ ਕਰਦਾ ਸੀ। ਜਾਂਚ 'ਚ 780 ਕਰੋੜ ਦਾ ਬੋਗਸ ਟਰਾਂਜ਼ੈਕਸ਼ਨ ਸਾਹਮਣੇ ਆਇਆ ਹੈ, ਜੋ 2000 ਕਰੋੜ ਤੱਕ ਜਾ ਸਕਦਾ ਹੈ। ਸ਼ਿਵ ਕੁਮਾਰ ਨੇ ਜਮਸ਼ੇਦਪੁਰ ਤੋਂ ਇਲਾਵਾ ਹੈਦਰਾਬਾਦ, ਚੇਨੱਈ, ਵਿਜੇਵਾੜਾ, ਦਿੱਲੀ ਅਤੇ ਮੁੰਬਈ ਸਮੇਤ ਦੇਸ਼ ਦੇ ਹੋਰ ਸ਼ਹਿਰਾਂ 'ਚ ਵੀ ਫਰਜ਼ੀ ਕੰਪਨੀਆਂ ਖੋਲ੍ਹੀਆਂ ਹੋਈਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News