‘ਵੋਟ ਦੇ ਬਦਲੇ ਨੋਟ’ ਮਾਮਲੇ ਦਾ ਮੁਲਜ਼ਮ ਅਹਿਮਦਾਬਾਦ ਹਵਾਈ ਅੱਡੇ ਤੋਂ ਗ੍ਰਿਫ਼ਤਾਰ
Wednesday, Nov 20, 2024 - 06:55 PM (IST)
ਮੁੰਬਈ : ਮਹਾਰਾਸ਼ਟਰ ’ਚ ‘ਵੋਟ ਦੇ ਬਦਲੇ ਨੋਟ’ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਨੀ ਲਾਂਡਰਿੰਗ ਮਾਮਲੇ ਅਧੀਨ ਲੋੜੀਂਦੇ ਇਕ ਮੁਲਜ਼ਮ ਨੂੰ ਅਹਿਮਦਾਬਾਦ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਨੇ ਬੁੱਧਵਾਰ ਦੱਸਿਆ ਕਿ ਐੱਨ. ਅਕਰਮ ਮੁਹੰਮਦ ਸ਼ਫੀ ਵਿਰੁੱਧ ਈ. ਡੀ ਨੇ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਸੀ, ਜਿਸ ਦੇ ਆਧਾਰ ’ਤੇ ਉਸ ਨੂੰ ਗੁਜਰਾਤ ਦੇ ਹਵਾਈ ਅੱਡੇ ’ਤੇ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਨੇ ਰੋਕ ਲਿਆ। ਉਹ ਦੁਬਈ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਇਨ੍ਹਾਂ 7 ਜ਼ਿਲ੍ਹਿਆਂ 'ਚ 3 ਦਿਨ ਬੰਦ ਰਹਿਣਗੀਆਂ ਇੰਟਰਨੈਟ ਸੇਵਾਵਾਂ
ਏਜੰਸੀ ਨੇ ਪਿਛਲੇ ਹਫ਼ਤੇ ਮਾਲੇਗਾਂਵ ਦੇ ਕਾਰੋਬਾਰੀ ਸਿਰਾਜ ਅਹਿਮਦ ਹਾਰੂਨ ਮੇਮਨ ਵਿਰੁੱਧ ਦਰਜ ਕੀਤੇ ਗਏ ਮਾਮਲੇ ’ਚ ਮਹਾਰਾਸ਼ਟਰ ਤੇ ਗੁਆਂਢੀ ਸੂਬੇ ਗੁਜਰਾਤ ’ਚ ਛਾਪੇਮਾਰੀ ਕੀਤੀ ਸੀ। ਮੇਮਨ ’ਤੇ 100 ਕਰੋੜ ਰੁਪਏ ਤੋਂ ਵੱਧ ਦੇ ਲੈਣ-ਦੇਣ ਲਈ ਵੱਖ-ਵੱਖ ਵਿਅਕਤੀਆਂ ਦੇ ਬੈਂਕ ਖਾਤਿਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ। ਮਨੀ ਲਾਂਡਰਿੰਗ ਦਾ ਮਾਮਲਾ ਮਾਲੇਗਾਓਂ ਪੁਲਸ ਵੱਲੋਂ 7 ਨਵੰਬਰ ਨੂੰ ਚਾਹ ਤੇ ਕੋਲਡ ਡਰਿੰਕ ਏਜੰਸੀ ਦੇ ਸੰਚਾਲਕ ਮੇਮਨ ਤੇ ਉਸ ਦੇ ਕੁਝ ਸਾਥੀਆਂ ਵਿਰੁੱਧ ਦਰਜ ਕੀਤੀ ਗਈ ਐੱਫ.ਆਈ.ਆਰ. ’ਤੇ ਅਧਾਰਤ ਹੈ।
ਇਹ ਵੀ ਪੜ੍ਹੋ - JCB 'ਤੇ ਚੜ੍ਹ ਕੇ ਕਾਗਜ਼ ਵਾਂਗ ਉਡਾਏ ਲੱਖਾਂ ਰੁਪਏ, ਇਸ ਪਿੰਡ ਦੇ ਗ੍ਰੈਂਡ ਵਿਆਹ ਦੀ ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8