ਟ੍ਰੈਫਿਕ ਜ਼ਾਮ ਅਤੇ ਹਾਦਸਿਆਂ ਤੋਂ ਨਿਪਟਣ ਲਈ ਲਗੇਗਾ ਸਿਖਲਾਈ ਕੈਂਪ

Wednesday, Jan 03, 2018 - 05:53 PM (IST)

ਟ੍ਰੈਫਿਕ ਜ਼ਾਮ ਅਤੇ ਹਾਦਸਿਆਂ ਤੋਂ ਨਿਪਟਣ ਲਈ ਲਗੇਗਾ ਸਿਖਲਾਈ ਕੈਂਪ

ਦੇਹਰਾਦੂਨ— ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਨੂੰ ਜ਼ਾਮ ਤੋਂ ਛੁਟਕਾਰਾ ਅਤੇ ਹਾਦਸਾ ਫ੍ਰੀ ਕਰਨ ਲਈ ਆਵਾਜਾਈ ਪੁਲਸ ਇਕ ਅਣੋਖੀ ਪਹਿਲ ਕਰਨ ਜਾ ਰਿਹਾ ਹੈ। ਆਵਾਜਾਈ ਪੁਲਸ ਵੱਲੋਂ ਵਾਹਨ ਚਾਲਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ।
ਆਵਾਜਾਈ ਪੁਲਸ ਸਾਰੇ ਵਾਹਨ ਚਾਲਕਾਂ ਅਤੇ ਖਾਸ ਕਰਕੇ ਸਕੂਲੀ ਬੱਚਿਆਂ ਨੂੰ ਸਿਖਲਾਈ ਦਵੇਗੀ। ਸਾਰੇ ਸਕੂਲਾਂ ਅਤੇ ਕਾਲਜਾਂ 'ਚ ਪੁਲਸ ਟ੍ਰੈਫਿਕ ਨਿਯਮ ਅਤੇ ਟ੍ਰੇਨਿੰਗ ਸੈਂਟਰ ਦੇ ਮਾਧਿਅਮ ਨਾਲ ਬੱਚਿਆਂ ਨੂੰ ਜਾਗਰੁੱਕ ਕੀਤਾ ਜਾਵੇਗਾ। ਪਿਛਲੇ ਦਿਨੋਂ ਪੁਲਸ ਮਹਾਨਿਰਦੇਸ਼ਕ ਅਨਿਲ ਰਤੂੜੀ ਖੁਦ ਟ੍ਰੈਫਿਕ ਜ਼ਾਮ 'ਚ ਫਸ ਗਏ ਸਨ, ਜਿਸ ਕਾਰਨ ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਅਤੇ ਆਵਾਜਾਈ ਪੁਲਸ ਨੂੰ ਫਟਕਾਰ ਲਗਾਈ ਸੀ। ਪੁਲਸ ਮਹਾਨਿਰਦੇਸ਼ਕ ਦੀ ਫਟਕਾਰ ਦੇ ਬਾਅਦ ਰਾਜ ਦੀ ਪੁਲਸ ਟ੍ਰੈਫਿਕ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਲੈ ਕੇ ਗੰਭੀਰਤਾ ਦਿੱਖਾ ਰਹੀ ਹੈ।


Related News